ਹਾਲੀਵੁੱਡ ਦੇ ਮਾਰਵਲ ਸਿਨੇਮੈਟਿਕ ਯੂਨੀਵਰਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਵੱਖਰਾ ਹੀ ਉਤਸ਼ਾਹ ਹੈ। ਇਨ੍ਹੀਂ ਦਿਨੀਂ ਮਾਰਵਲ ਦੀ ਫਿਲਮ 'ਡਾਕਟਰ ਸਟ੍ਰੇਂਜ 2' ਸਿਨੇਮਾਘਰਾਂ 'ਚ ਹੈ। ਇਸ ਦੌਰਾਨ ਮਾਰਵਲ ਸੁਪਰਹੀਰੋ ਵਰਲਡ ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ ਜੋ ਬਾਲੀਵੁੱਡ ਲਈ ਇਕ ਵੱਡੀ ਖੁਸ਼ਖਬਰੀ ਹੈ। ਇਹ ਖੁਸ਼ਖਬਰੀ ਹਿੰਦੀ ਫਿਲਮ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਫਿਲਮਕਾਰ ਤੇ ਅਦਾਕਾਰ ਫਰਹਾਨ ਅਖਤਰ ਬਾਰੇ ਹੈ। View this post on Instagram A post shared by Farhan Akhtar (@faroutakhtar) ਅਸਲ 'ਚ ਮਾਰਵਲ ਦੀ ਨਵੀਂ ਸੀਰੀਜ਼ 'ਮਿਸ ਮਾਰਵਲ' 'ਚ ਫਰਹਾਨ ਅਖਤਰ ਦੀ ਐਂਟਰੀ ਹੋਈ ਹੈ। ਇਹ ਸੁਣ ਕੇ ਫਰਹਾਨ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ। ਹਾਲਾਂਕਿ ਮੇਕਰਸ ਨੇ ਅਜੇ ਤੱਕ ਫਰਹਾਨ ਦੇ ਕਿਰਦਾਰ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਡੇਡਲਾਈਨ 'ਚ ਆਈਆਂ ਖਬਰਾਂ ਮੁਤਾਬਕ ਫਰਹਾਨ ਅਖਤਰ ਗੈਸਟ ਸਟਾਰਿੰਗ ਰੋਲ 'ਚ ਨਜ਼ਰ ਆ ਸਕਦੇ ਹਨ। ਜੇਕਰ ਫਰਹਾਨ ਇਸ ਪ੍ਰੋਜੈਕਟ ਨਾਲ ਜੁੜਦਾ ਹੈ ਤਾਂ ਇਹ ਉਸ ਦਾ ਹਾਲੀਵੁੱਡ ਡੈਬਿਊ ਹੋਵੇਗਾ। ਹੁਣ ਮਾਰਵਲ ਵਰਲਡ ਵਿੱਚ ਐਂਟਰੀ ਨੂੰ ਲੈ ਕੇ ਫਰਹਾਨ ਦੀ ਤਰਫੋਂ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।