Wednesday, April 02, 2025

National

24 ਕੈਰੇਟ ਸੋਨੇ ਦੀ ਚਾਹ ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ, ਜਾਣੋ ਇਸ ਚਾਹ 'ਚ ਖਾਸੀਅਤ

24 Carat Gold Tea

May 05, 2022 12:24 PM

Burz Khalifa Gold Tea: ਦੁਨੀਆ ਭਰ ਦੇ ਲੋਕ ਚਾਹ ਦੇ ਦੀਵਾਨੇ ਹਨ ਤੁਸੀਂ ਚਾਹ ਦੇ ਸ਼ੌਕੀਨ ਇੱਕ ਤੋਂ ਵੱਧ ਇੱਕ ਦੇਖੇ ਹੋਣਗੇ।  ਚਾਹ ਦੀਆਂ ਕਈ ਕਿਸਮਾਂ ਵੀ ਇਸ ਦੁਨੀਆ ਵਿੱਚ ਮੌਜੂਦ ਹਨ। ਮਸਾਲੇ ਵਾਲੀ ਚਾਹਅਦਰਕ ਵਾਲੀ ਚਾਹਇਲਾਇਚੀ ਵਾਲੀ ਚਾਹਚਾਕਲੇਟ ਚਾਹ ਤੋਂ ਇਲਾਵਾ ਕਈ ਤਰ੍ਹਾਂ ਦੀ ਚਾਹ ਉਪਲਬਧ ਹੈ ਪਰ ਕੀ ਤੁਸੀਂ 24 ਕੈਰਟ ਸੋਨੇ ਦੀ ਚਾਹ ਦੇਖੀ ਹੈਇਹ ਚਾਹ ਬਹੁਤ ਪਾਪੂਲਰ ਹੈ। ਇਹ ਚਾਹ ਭਾਰਤ ਵਿੱਚ ਨਹੀਂ ਸਗੋਂ ਵਿਦੇਸ਼ ਵਿੱਚ ਮਿਲਦੀ ਹੈ।

ਦੁਬਈ ਦੇ Burz Khalifa 'ਚ 24 ਕੈਰਟ ਸੋਨੇ ਦੀ ਚਾਹ ਉਪਲਬਧ ਹੈਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 160 ਦੇਰਹਮ ਯਾਨੀ ਕਰੀਬ 3300 ਰੁਪਏ ਦੱਸੀ ਜਾ ਰਹੀ ਹੈ ਤਾਂ ਆਓ ਅੱਜ ਸਮਝੀਏ ਕਿ ਇਹ ਸੋਨੇ ਦੀ ਚਾਹ ਕਿਵੇਂ ਬਣੀ ਹੈ ਤੇ ਇਸ ਨੇ ਕਿਵੇਂ ਸੁਰਖੀਆਂ ਬਟੋਰੀਆਂ। ਇਹ ਰੈਸਟੋਰੈਂਟ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਉੱਚਾਈ 'ਤੇ ਚੱਲਣ ਵਾਲਾ ਰੈਸਟੋਰੈਂਟ ਹੋਣ ਦਾ ਦਾਅਵਾ ਕਰਦਾ ਹੈ। ਇੱਥੇ ਚਾਹ ਬਹੁਤ ਮਹਿੰਗੀ ਹੈ।

 ਕਈ ਸੈਲੇਬਸ ਸੋਸ਼ਲ ਮੀਡੀਆ 'ਤੇ ਇਸ ਚਾਹ ਦੀਆਂ ਫੋਟੋਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਭਿਨੇਤਰੀ ਸਨਾ ਖਾਨ ਨੇ 24 ਕੈਰੇਟ ਸੋਨੇ ਦੀ ਚਾਹ ਪੀਣ ਦੀ ਤਸਵੀਰ ਸ਼ੇਅਰ ਕੀਤੀ ਹੈ ਜੋ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

Have something to say? Post your comment