ਨਵੀਂ ਦਿੱਲੀ : ਦੇਸ਼ 'ਚ ਕੋਲੇ ਦੇ ਸੰਕਟ ਦਰਮਿਆਨ ਰੇਲਵੇ ਲਗਾਤਾਰ ਵੱਡੇ ਕਦਮ ਚੁੱਕ ਰਿਹਾ ਹੈ। ਕੋਲਾ ਰੇਕ ਦੀ ਆਵਾਜਾਈ ਲਈ ਰੇਲਵੇ ਹੁਣ ਤਕ ਕਈ ਟ੍ਰੇਨਾਂ ਨੂੰ ਰਦ ਕਰ ਚੁੱਕਾ ਹੈ। ਹੁਣ ਇਕ ਵਾਰ ਫਿਰ ਤੋਂ ਰੇਲਵੇ ਨੇ 1100 ਟ੍ਰੇਨਾਂ ਨੂੰ ਕੈਂਸਲ ਕੀਤਾ ਹੈ ਇਨ੍ਹਾਂ ਟ੍ਰੇਨਾਂ ਵਿੱਚ ਮੇਲ ਐਕਸਪ੍ਰੈਸ ਤੇ ਪੈਜੇਂਸਰ ਟ੍ਰੇਨਾਂ ਸ਼ਾਮਲ ਹਨ।
ਮਈ ਮਹੀਨੇ 'ਚ ਕੋਲੇ ਕਾਰਨ ਬਿਜਲੀ ਸੰਕਟ ਹੋਰ ਵਧਣ ਦਾ ਖਦਸ਼ਾ ਹੈ, ਜਿਸ ਕਾਰਨ ਕੋਲਾ ਰੇਕ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰਨਾ ਪੈ ਰਿਹਾ ਹੈ। ਘੱਟੋ-ਘੱਟ 1100 ਟਰੇਨਾਂ 24 ਮਈ ਤੱਕ ਰੱਦ ਰਹਿਣਗੀਆਂ। ਜਿਨ੍ਹਾਂ 'ਚ ਮੇਲ ਐਕਸਪ੍ਰੈੱਸ ਟਰੇਨਾਂ ਦੇ 500 ਗੇੜੇ ਸ਼ਾਮਲ ਹਨ, ਜਦਕਿ ਪੈਸੰਜਰ ਟਰੇਨਾਂ ਲਈ 580 ਟਰੇਨਾਂ ਸ਼ਾਮਲ ਹਨ।