Wednesday, April 02, 2025

Life Style

Health Tips: ਕੀ ਤੁਸੀਂ ਵੀ ਸਵੇਰੇ ਬਗੈਰ ਬੁਰਸ਼ ਕੀਤੇ ਪੀਂਦੇ ਹੋ ਪਾਣੀ? ਪੜ੍ਹੋ ਪੂਰੀ ਡਿਟੇਲ

Benefits of Water

May 04, 2022 05:41 PM

Drink Before Brushing: ਤੁਸੀਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਸਵੇਰੇ ਉੱਠਦੇ ਹੀ ਖਾਲੀ ਢਿੱਡ ਪਾਣੀ ਪੀਣਾ ਚਾਹੀਦਾ ਹੈ, ਕਈ ਲੋਕ ਅਜਿਹਾ ਕਰਦੇ ਵੀ ਹਨ। ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਾਨੂੰ ਰੋਜ਼ਾਨਾ ਪਾਣੀ ਪੀਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਹੀ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਸੱਚਾਈ ਕੀ ਹੈ? ਕੀ ਬਿਨਾਂ ਬੁਰਸ਼ ਦੇ ਪਾਣੀ ਪੀਣਾ ਸਾਡੀ ਸਿਹਤ ਲਈ ਵਾਕਿਆ ਹੀ ਫ਼ਾਇਦੇਮੰਦ ਹੈ?

ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਓਗੇ ਤਾਂ ਤੁਹਾਡੀ ਪਾਚਨ ਸ਼ਕਤੀ ਵਧੇਗੀ। ਮਤਲਬ ਇਸ ਦੌਰਾਨ ਤੁਸੀਂ ਜੋ ਵੀ ਖਾਓਗੇ, ਉਹ ਆਸਾਨੀ ਨਾਲ ਪਚ ਜਾਵੇਗਾ। ਜ਼ਿਆਦਾਤਰ ਲੋਕਾਂ ਨੂੰ ਰਾਤ ਨੂੰ ਪਿਆਸ ਲੱਗਦੀ ਹੈ ਤੇ ਰਾਤ ਨੂੰ ਜਾਗ ਕੇ ਪਾਣੀ ਪੀਂਦੇ ਹਨ। ਦਰਅਸਲ, ਜਦੋਂ ਤੁਸੀਂ ਸੌਂਦੇ ਹੋ ਤਾਂ ਤੁਹਾਡਾ ਸਰੀਰ ਪਾਣੀ ਦੀ ਵਰਤੋਂ ਕਰਦਾ ਹੈ, ਜਿਸ ਨਾਲ ਕਈ ਵਾਰ ਤੁਹਾਨੂੰ ਰਾਤ ਨੂੰ ਪਿਆਸ ਮਹਿਸੂਸ ਹੁੰਦੀ ਹੈ। ਇਸ ਲਈ ਸਵੇਰੇ ਉੱਠ ਕੇ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ।

ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਮੂੰਹ 'ਚ ਬੈਕਟੀਰੀਆ ਜਮ੍ਹਾ ਨਹੀਂ ਹੋ ਸਕਣਗੇ। ਇਸ ਦੌਰਾਨ ਤੁਹਾਡਾ ਮੂੰਹ ਕੀਟਾਣੂ ਮੁਕਤ ਹੋ ਜਾਵੇਗਾ। ਇਸ ਤੋਂ ਇਲਾਵਾ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ। ਜੇਕਰ ਤੁਹਾਨੂੰ ਜ਼ੁਕਾਮ ਜਲਦੀ ਹੋ ਜਾਂਦਾ ਹੈ ਤਾਂ ਤੁਹਾਨੂੰ ਸਵੇਰੇ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਖਾਲੀ ਢਿੱਡ ਪਾਣੀ ਪੀਣ ਨਾਲ ਤੁਹਾਡੀ ਚਮੜੀ ਤੇ ਵਾਲ ਵੀ ਚੰਗੇ ਰਹਿੰਦੇ ਹਨ।

ਇੰਨਾ ਹੀ ਨਹੀਂ, ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਸ਼ਿਕਾਇਤ ਹੈ ਤਾਂ ਵੀ ਜੇਕਰ ਤੁਸੀਂ ਖਾਲੀ ਢਿੱਡ ਪਾਣੀ ਪੀਓ ਤਾਂ ਇਹ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਤੁਸੀਂ ਸਵੇਰੇ ਉੱਠ ਕੇ ਬੁਰਸ਼ ਕੀਤੇ ਬਗੈਰ ਪਾਣੀ ਪੀਂਦੇ ਹੋ ਤਾਂ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਵੀ ਬਚ ਸਕਦੇ ਹੋ। ਜੀ ਹਾਂ, ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਤਾਂ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੀ ਆਦਤ ਤੁਹਾਨੂੰ ਲਾਭ ਪਹੁੰਚਾ ਸਕਦੀ ਹੈ।

Have something to say? Post your comment

More from Life Style

Black Friday Bonanza: Top Deals You Can’t Afford to Miss!

Black Friday Bonanza: Top Deals You Can’t Afford to Miss!

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Winter Health Care: ਕੀ ਤੁਹਾਨੂੰ ਵੀ ਹੈ ਠੰਡ ਦੇ ਮੌਸਮ 'ਚ ਜੁਰਾਬਾਂ ਪਹਿਨ ਕੇ ਸੌਣ ਦੀ ਆਦਤ? ਤਾਂ ਹੋ ਜਾਓ ਸਾਵਧਾਨ, ਤੁਹਾਡੇ ਲਈ ਹੈ ਇਹ ਖਬਰ

Winter Health Care: ਕੀ ਤੁਹਾਨੂੰ ਵੀ ਹੈ ਠੰਡ ਦੇ ਮੌਸਮ 'ਚ ਜੁਰਾਬਾਂ ਪਹਿਨ ਕੇ ਸੌਣ ਦੀ ਆਦਤ? ਤਾਂ ਹੋ ਜਾਓ ਸਾਵਧਾਨ, ਤੁਹਾਡੇ ਲਈ ਹੈ ਇਹ ਖਬਰ