LPG Cylinder Price : ਮਈ ਦਾ ਮਹੀਨਾ ਸ਼ੁਰੂ ਹੁੰਦਿਆ ਹੀ ਕੁਝ ਨਿਯਮਾਂ 'ਚ ਬਦਲਾਅ ਹੋਏ ਹਨ। ਗੈਸ ਸਿਲੰਡਰ ਤੋਂ ਲੈ ਕੇ ਟੋਲ ਟੈਕਸ ਤੇ ਯੂਪੀਆਈ (UPI) 'ਚ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਸ ਤੋਂ ਇਲਾਵਾ ਮਹੀਨੇ ਦੀ ਸ਼ੁਰੂਆਤ 'ਚ ਬੈਂਕ ਵੀ ਬੰਦ ਰਹਿਣਗੇ। ਸਾਰੇ ਗਾਹਕ ਬੈਂਕਿੰਗ ਛੁੱਟੀਆਂ ਨੂੰ ਦੇਖ ਕੇ ਪਲਾਨਿੰਗ ਬਣਾ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਨਿਯਮਾਂ 'ਚ ਬਦਲਾਅ ਹੋਇਆ ਹੈ।
ਮਹਿੰਗਾਈ ਤੋਂ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਇੱਕ ਵਾਰ ਫਿਰ ਝਟਕਾ ਲੱਗਾ ਹੈ। LPG ਸਿਲੰਡਰ ਦੀਆਂ ਕੀਮਤਾਂ 'ਚ ਅੱਜ ਯਾਨੀ 1 ਮਈ ਨੂੰ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਹ ਵਾਧਾ ਵਪਾਰਕ ਐਲਪੀਜੀ ਸਿਲੰਡਰ 'ਤੇ ਹੋਇਆ ਹੈ। ਫਿਲਹਾਲ ਘਰੇਲੂ ਰਸੋਈ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ 1 ਅਪ੍ਰੈਲ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ।
ਇਸ ਟੋਲ ਟੈਕਸ 'ਤੇ ਹੋਵੇਗੀ ਵਸੂਲੀ
ਕੇਂਦਰ ਸਰਕਾਰ ਵੱਲੋਂ ਲਖਨਊ ਤੋਂ ਗਾਜ਼ੀਪੁਰ ਜਾਣ ਵਾਲੇ ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਵੀ ਟੋਲ ਟੈਕਸ ਅੱਜ ਤੋਂ ਵਸੂਲਿਆ ਜਾਵੇਗਾ। ਇਹ 340 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੈ। ਹੁਣ ਤੋਂ ਇਸ ਐਕਸਪ੍ਰੈਸ ਵੇਅ 'ਤੇ ਸਫ਼ਰ ਕਰਨ ਵਾਲਿਆਂ ਨੂੰ ਜ਼ਿਆਦਾ ਪੈਸੇ ਖਰਚਣੇ ਪੈਣਗੇ, ਮਤਲਬ ਉਨ੍ਹਾਂ ਦਾ ਸਫਰ਼ ਮਹਿੰਗਾ ਹੋ ਜਾਵੇਗਾ। ਟੋਲ ਟੈਕਸ ਵਸੂਲੀ ਦੀ ਦਰ 2.45 ਰੁਪਏ ਪ੍ਰਤੀ ਕਿਲੋਮੀਟਰ ਹੋ ਸਕਦੀ ਹੈ।