Friday, April 04, 2025

National

ਦਰਦਨਾਕ! ਸੜਕ 'ਤੇ ਪਤੀ ਨੇ ਪਤਨੀ ਤੇ ਬੇਟੀ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ, ਖ਼ੁਦ ਨੂੰ ਵੀ ਮਾਰੀ ਗੋਲ਼ੀ

Crime in Patna

April 28, 2022 05:58 PM

ਪਟਨਾ : ਪਟਨਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵੀਰਵਾਰ ਨੂੰ ਪਤੀ ਨੇ ਪਤਨੀ ਤੇ ਬੇਟੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ ਖੁਦ ਨੂੰ ਗੋਲ਼ੀ ਮਾਰ ਕੇ ਖੁਦਕਸ਼ੀ ਕਰ ਲਈ ਹੈ। ਬੇਗੂਸਰਾਏ ਦੇ ਰਹਿਣ ਵਾਲੇ ਸ਼ਖ਼ਸ ਨੇ ਮਰਡਰ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਜਾਣਕਾਰੀ ਮੁਤਾਬਕ ਪਤਨੀ ਤੇ ਬੇਟੀ ਵੀਰਵਾਰ ਨੂੰ ਪੇਕਿਆਂ ਤੋਂ ਵਾਪਸ ਆ ਰਹੀਆਂ ਸਨ। ਦੋਵੇਂ ਕਾਲੋਨੀ ਮੋਡ ਤੋਂ ਪੈਦਲ ਤੁਰ ਕੇ ਆਪਣੇ ਕਿਰਾਏ ਦੇ ਮਕਾਨ ਵੱਲੋਂ ਜਾ ਰਹੀ ਸੀ।

ਇਸ ਦੌਰਾਨ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਰਾਜੀਵ ਨੇ ਆਪਣੀ ਪਤਨੀ ਤੇ ਬੇਟੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਿਸ ਦੀ ਟੀਮ ਪੁੱਜੀ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਦੇ ਮੋਟਿਵ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜੀਵ ਕੁਮਾਰ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ।

ਰਾਜੀਵ ਨੂੰ ਪਹਿਲੀ ਪਤਨੀ ਤੋਂ ਇਕ ਬੇਟੀ ਸੀ। ਪਤਨੀ ਦੀ ਮੌਤ ਤੋਂ ਬਾਅਦ ਲੋਕਾਂ ਦੇ ਸਮਝਾਉਣ ਤੋਂ ਬਾਅਦ ਰਾਜੀਵ ਨੇ ਆਪਣੀ ਸਾਲੀ ਸ਼ਸ਼ੀ ਪ੍ਰਭਾ ਨਾਲ ਵਿਆਹ ਕੀਤਾ ਸੀ। ਪਰ ਦੋਵਾਂ ਦੇ ਰਿਸ਼ਤੇ ਠੀਕ ਨਹੀਂ ਚਲ ਰਹੇ ਸੀ। ਆਪਸੀ ਵਿਵਾਦ ਕਾਰਨ ਦੋਵਾਂ ਦਾ ਤਲਾਕ ਹੋ ਗਿਆ ਸੀ

Have something to say? Post your comment