Petrol Diesel prices: ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੇ ਰਾਹਤ ਦੇਣ ਲਈ ਕਿਹਾ ਸੀ ਕਿ ਅਗਰ ਵਿਰੋਧੀ ਰਾਜ ਪੈਟਰੋਲ ਡੀਜ਼ਲ ਤੇ ਟੈਕਸ ਘਟਾ ਦੇਣ ਤਾਂ ਇਹ ਸਸਤਾ ਹੋ ਸਕਦਾ ਹੈ। ਹਰਦੀਪ ਪੁਰੀ ਨੇ ਟਵੀਟ ਕਰਕੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਪੈਟਰੋਲ ਤੇ 32.15 ਰੁਪਏ ਚਾਰਜ ਕਰਦੀ ਹੈ, ਜਦਕਿ ਕਾਂਗਰਸ ਸ਼ਾਸਿਤ ਰਾਜਸਥਾਨ ਚ 29.10। ਉੱਤਰਖੰਡ ਵਿੱਚ ਸਿਰਫ਼ 14 ਰੁਪਏ 15 ਪੈਸੇ ਹੀ ਟੈਕਸ ਲਿਆ ਜਾਂਦਾ ਹੈ ਤੇ ਉੱਤਰ ਪ੍ਰਦੇਸ਼ ਦੇ ਵਿੱਚ 16.50 ਰੁਪਏ ਸਰਕਾਰ ਟੈਕਸ ਵਜੋਂ ਵਸੂਲਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਰਾਜ ਤਾਮਿਲਨਾਡੂ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ, ਝਾਰਖੰਡ, ਤਾਮਿਲਨਾਡੂ,ਪੱਛਮੀ ਬੰਗਾਲ,ਰਾਜਸਥਾਨ ਸੂਬਿਆਂ ਦੇ ਨਾਗਰਿਕ ਬੋਝ ਝੱਲ਼ ਰਹੇ ਹਨ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ VAT ਘਟਾਉਣ ਗੱਲ ਨਹੀਂ ਮੰਨੀ। ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਨੇ ਪੀਐਮ ਮੋਦੀ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਈ ਜ਼ਿੰਮੇਵਾਰ ਠਹਿਰਾਇਆ।