Rekha on Amitabh Bachchan: ਸਿਮੀ ਗਰੇਵਾਲ (Simi Garewal) ਦਾ ਟਾਕ ਸ਼ੋਅ ਕਾਫੀ ਫੇਮਜ਼ ਹੋਇਆ ਕਰਦਾ ਸੀ ਜਿਸ ਵਿੱਚ ਅਕਸਰ ਬਾਲੀਵੁੱਡ ਸਟਾਰਜ਼ ਆਇਆ ਕਰਦੇ ਸੀ। ਜਦੋਂ ਸ਼ੋਅ ਵਿੱਚ ਰੇਖਾ ਪੁੱਜੀ ਤਾਂ ਉਨ੍ਹਾਂ ਤੋਂ ਕਈ ਸਵਾਲ ਪੁੱਛ ਗਏ। ਜਿੱਥੇ ਰੇਖਾ ਨੇ ਆਪਣੇ ਪਿਤਾ ਜੇਮਿਨੀ ਗਣੇਸ਼ਨ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਗੱਲ ਕੀਤੀ ਨਾਲ ਹੀ ਉਨ੍ਹਾਂ ਨੇ ਮੈਗਾਸਟਾਰ ਅਮਿਤਾਭ ਬਚਨ ਨਾਲ ਆਪਣੇ ਰਿਸ਼ਤਿਆ ਤੇ ਮੁਕੇਸ਼ ਅਗਰਵਾਲ ਨਾਲ ਆਪਣੇ ਵਿਆਹ ਦੀ ਗੱਲ ਕੀਤੀ ਸੀ।
ਮੀਡੀਆ ਰਿਪੋਰਟਸ ਮੁਤਾਬਕ ਜਦੋਂ ਸਿਮੀ ਨੇ ਪੁੱਛਿਆ ਸੀ ਕਿ ਕੀ ਉਨ੍ਹਾਂ ਨੇ ਕਦੀ ਅਮਿਤਾਭ ਬੱਚਨ ਨਾਲ ਪਿਆਰ ਕੀਤਾ ਹੈ। ਜਦੋਂ ਰੇਖਾ ਨੇ ਕਿਹਾ ਕਿ ਬਿਲਕੁੱਲ ਮੈਨੂੰ ਹਾਲੇ ਤਕ ਇਕ ਵੀ ਆਦਮੀ, ਮਹਿਲਾ ਜਾਂ ਬੱਚਾ ਨਹੀਂ ਮਿਲਿਆ ਹੈ ਜੋ ਅਮਿਤਾਭ ਬੱਚਨ ਨਾਲ ਪਿਆਰ ਨਾ ਕਰਦਾ ਹੋਵੇ। ਤਾਂ ਫਿਰ ਮੈਨੂੰ ਸਾਰਿਆਂ ਤੋਂ ਅਲੱਗ ਕਿਉਂ ਕੀਤਾ ਜਾਂਦਾ ਹੈ? ਮੈਂ ਮਨ੍ਹਾਂ ਨਹੀਂ ਕਰਦੀ ਕਿ ਮੈਨੂੰ ਉਨ੍ਹਾਂ ਨਾਲ ਪਿਆਰ ਹੈ।