Friday, November 22, 2024
BREAKING
Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ Indian Canadian News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੇ ਰਚਿਆ ਇਤਿਹਾਸ, ਦੇਸ਼ ਦੇ ਇਸ ਸੂਬੇ ਦੇ ਪੁਲਿਸ ਵਿਭਾਗ 'ਚ ਮਿਲੀ ਇਹ ਅਹਿਮ ਜ਼ਿੰਮੇਵਾਰੀ Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ' Batala News: ਪਹਿਲਾਂ ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਪੇਟ ਵਿੱਚ ਕਿਰਚ ਮਾਰ ਕੇ ਕੀਤਾ ਕਤਲ, ਪਿਤਾ ਪੁੱਤਰ ਖਿਲਾਫ ਮਾਮਲਾ ਦਰਜ India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

Religion

ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (11 ਅਪ੍ਰੈਲ 2022) Hukamnama, Sri Harmandir Sahib (11th April 2022)

Hukamnama Golden Temple 11th April 2022

April 11, 2022 08:42 AM

ਧਨਾਸਰੀ ਮਹਲਾ ੫ ॥

ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥

ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

ਪੰਜਾਬੀ ਵਿਆਖਿਆ (Punjabi translation)

ਸੋਮਵਾਰ, 29 ਚੇਤ (ਸੰਮਤ 554 ਨਾਨਕਸ਼ਾਹੀ) (ਅੰਗ: 682)

ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।1। 

ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਰਹਾਉ।

ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)। ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।2। 19। 47।

 

Dhanaasaree, Fifth Mehl: One who forgets the Lord of life, the Great Giver – know that he is most unfortunate. One whose mind is in love with the Lord’s lotus feet, obtains the pool of ambrosial nectar. ||1||

Your humble servant awakes in the Love of the Lord’s Name. All laziness has departed from his body, and his mind is attached to the Beloved Lord. ||Pause|| Wherever I look, the Lord is there; He is the string, upon which all hearts are strung. Drinking in the water of the Naam, servant Nanak has renounced all other loves. ||2||16||47||

Have something to say? Post your comment