ਟੋਕੀਓ : ਭਾਰਤ ਪੁਰਸ਼ ਹਾਕੀ ਟੀਮ ਨੇ ਓਲੰਪਿਕ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਹੱਥੋਂ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਭਾਰਤ ਨੇ 3-2 ਅਤੇ ਸਪੇਨ ਤੋਂ 3-0 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਭਲਕੇ ਮੇਜ਼ਬਾਨ ਜਾਪਾਨ ਨਾਲ ਪੂਲ ਦਾ ਅੰਤਮ ਮੈਚ ਖੇਡਣਾ ਹੈ। ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਹਾਕੀ ਟੀਮ ਨੇ ਡਿਫੈਂਡਿੰਗ ਚੈਂਪੀਅਨ ਰਹਿਣ ਵਾਲੀ ਟੀਮ ਅਰਜਨਟੀਨਾ ਨੂੰ 3-1 ਗੋਲਾਂ ਨਾਲ ਹਰਾਇਆ। ਭਾਰਤ ਵੱਲੋਂ ਵਰੁਨ ਕੁਮਾਰ, ਹਰਮਨਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੇ 1-1 ਗੋਲ ਕਰ ਕੇ ਟੀਮ ਦਾ ਸਕੋਰ ਤਿੰਨ ਗੋਲ ਤੱਕ ਪਹੁੰਚਾਇਆ। ਜਦਕਿ ਅਰਜਨਟੀਨ ਵੱਲੋਂ ਖੇਡ ਦੇ 48ਵੇਂ ਮਿੰਟ ਵਿੱਚ ਇਕਲੌਤਾ ਗੋਲ ਸ਼ੱਥ ਕੈਸੇਲਾ ਨੇ ਕੀਤਾ। ਇਸ ਜਿੱਤ ਨਾਲ ਭਾਰਤ ਨੇ ਆਸਟ੍ਰੇਲੀਆ ਤੋਂ ਬਾਅਦ ਪੂਲ ਏ ਵਿੱਚ ਦੂਜਾ ਥਾਂ ਪਾਇਆ ਹੈ। ਉੱਧਰ, ਪੂਲ ਵਿੱਚ ਪੰਜਵੇਂ ਸਥਾਨ 'ਤੇ ਜੂਝ ਰਹੀ ਡਿਫੈਂਡਿੰਗ ਚੈਂਪੀਅਨ ਰਹੀ ਅਰਜਨਟੀਨਾ ਨੂੰ ਇਸ ਵਾਰ ਕੁਆਟਰਫਾਈਨਲ ਵਿੱਚ ਆਪਣੀ ਥਾਂ ਬਚਾਉਣ ਲਈ ਭਲਕੇ ਹੋਣ ਵਾਲਾ ਮੈਚ ਨਿਊਜ਼ਲੈਂਡ ਤੋਂ ਹਰ ਹਾਲ ਮੈਚ ਜਿੱਤਣਾ ਹੋਵੇਗਾ।