ਨਵੀਂ ਦਿੱਲੀ: ਭਾਰਤੀ ਅਧਿਕਾਰੀਆਂ ਨੇ ਅਫਗਾਨਿਸਤਾਨ ਦੀ ਵਿਗੜਦੀ ਸਥਿਤੀ ਦੇ ਵਿਚਕਾਰ ਹੋਰ 75 ਸਿੱਖਾਂ ਨੂੰ ਬਾਹਰ ਕੱਢਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਦੁਸ਼ਾਂਬੇ ਰਾਹੀਂ ਕਾਬੁਲ ਤੋਂ ਕੱਢਿਆ ਜਾ ਰਿਹਾ ਹੈ ਅਤੇ ਦੇਰ ਰਾਤ ਭਾਰਤ ਪਹੁੰਚਣਗੇ। ਸਿਰਸਾ ਨੇ ਇੱਕ ਟਵੀਟ ਵਿੱਚ ਕਿਹਾ, "ਅਫਗਾਨਿਸਤਾਨ ਤੋਂ ਅਪਡੇਟ- ਦੁਸ਼ਾਂਬੇ ਦੇ ਰਸਤੇ ਅੱਜ 75 ਹੋਰ ਸਿੱਖਾਂ ਨੂੰ ਕਾਬੁਲ ਤੋਂ ਕੱਢਿਆ ਜਾ ਰਿਹਾ ਹੈ ਜੋ ਅੱਜ ਦੇਰ ਰਾਤ ਭਾਰਤ ਪਹੁੰਚਣਗੇ। ਅਸੀਂ ਪ੍ਰਧਾਨ ਮੰਤਰੀ ਦਫਤਰ ਭਾਰਤ ਅਤੇ ਵਿਦੇਸ਼ ਮੰਤਰਾਲੇ ਨੂੰ ਉਨ੍ਹਾਂ ਦੇ ਵਿਸ਼ਾਲ ਸਮਰਥਨ ਲਈ ਧੰਨਵਾਦ ਕਰਦੇ ਹਾਂ।"ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਰਕਾਰ ਅਫਗਾਨਿਸਤਾਨ ਤੋਂ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵਚਨਬੱਧ ਹੈ।