ਕਾਬੁਲ: ਅਫਗਾਨਿਸਤਾਨ ਵਿੱਚ ਹਰ ਅਫਗਾਨ ਨਾਗਰਿਕ ਦੀ ਇਹੀ ਕੋਸ਼ਿਸ਼ ਹੈ ਕਿ ਉਹ ਕਿਸੇ ਤਰੀਕੇ ਦੇਸ਼ ਤੋਂ ਬਾਹਰ ਨਿਕਲ ਜਾਏ। ਅਮਰੀਕਾ ਦਾ ਬੋਇੰਗ ਸੀ-17 ਗਲੋਬਮਾਸਟਰ ਜਹਾਜ਼ ਬਹੁਤ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿਸਨੇ ਬੀਤੀ ਰਾਤ ਜਹਾਜ਼ ਨੇ ਇੱਕੋ ਵੇਲੇ 700 ਦੇ ਲਗਭਗ ਅਫਗਾਨ ਨਾਗਰਿਕਾਂ ਨੂੰ ਕਤਰ ਸਥਿਤ ਏਅਰਬੇਸ ‘ਤੇ ਸੁਰੱਖਿਅਤ ਪਹੁੰਚਾਇਆ। ਇਸ ਵੱਡੇ ਜਹਾਜ਼ ਵਿਚ ਸਿੰਗਲ ਫਲੋਰ ‘ਤੇ ਵੱਧ ਤੋਂ ਵੱਧ 134 ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਜਹਾਜ਼ ਦੇ ਅੰਦਰ 80 ਲੋਕ ਪੈਲੇਟਾਂ ‘ਤੇ ਅਤੇ ਸਾਈਡਵਾਲ ਸੀਟਾਂ ‘ਤੇ 54 ਲੋਕ ਬੈਠ ਸਕਦੇ ਹਨ। ਬੀਤੇ ਦਿਨੀਂ ਜਦੋਂ ਕਾਬੁਲ ਹਵਾਈ ਅੱਡੇ ‘ਤੇ ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਉਡਾਣ ਭਰਨ ਜਾ ਰਿਹਾ ਸੀ ਤਾਂ ਉਸ ਦੇ ਚਾਰੇ ਪਾਸੇ ਸੈਂਕੜੇ ਅਫਗਾਨੀ ਲਟਕ ਰਹੇ ਸਨ। ਇਸ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹਨ। ਇਸ ਜਹਾਜ਼ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਵੀ ਕੁਝ ਅਜਿਹਾ ਹੀ ਨਜ਼ਾਰਾ ਸੀ।