Wednesday, April 02, 2025

National

ਆਜ਼ਾਦੀ ਦਿਹਾੜੇ 'ਤੇ ਕਿਸਾਨਾਂ ਨੇ ਕੀਤਾ ਇਹ ਵੱਡਾ ਐਲਾਨ

August 14, 2021 03:45 PM

ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪਿਛਲੇ 8-9 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ 'ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ' ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਅਪੀਲ ਤੋਂ ਬਾਅਦ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ਤੇ ਇਸ ਦਿਨ 'ਤਿਰੰਗਾ ਰੈਲੀਆਂ' ਕੱਢਣਗੇ ਹਾਲਾਂਕਿ ਕਿਸਾਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਦਿੱਲੀ ਵਿੱਚ ਦਾਖ਼ਲ ਨਹੀਂ ਹੋਣਗੇ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀਸੀ) ਦੀ ਕਵਿਤਾ ਕੁਰੂਗੰਤੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 15 ਅਗਸਤ ਨੂੰ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ ਅਤੇ ਇਸ ਦਿਨ ਤਿਰੰਗਾ ਮਾਰਚ ਆਯੋਜਤ ਕੀਤੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਕਿਸਾਨ ਅਤੇ ਮਜ਼ਦੂਰ ਤਿਰੰਗਾ ਮਾਰਚ 'ਚ ਟਰੈਕਟਰ, ਮੋਟਰ ਸਾਈਕਲ, ਸਾਈਕਲ ਅਤੇ ਬੈਲਗੱਡੀ ਆਦਿ ਲੈ ਕੇ ਨਿਕਲਣਗੇ ਅਤੇ ਬਲਾਕ, ਤਹਿਸੀਲ ਜ਼ਿਲ੍ਹਾ ਹੈੱਡ ਕੁਆਰਟਰ ਵਲ ਕੂਚ ਕਰਨਗੇ। ਉਹ ਕੋਲ ਦੇ ਧਰਨਾ ਸਥਾਨਾਂ ਤੇ ਵੀ ਜਾ ਸਕਦੇ ਹਨ। ਇਸ ਦੌਰਾਨ ਵਾਹਨਾਂ 'ਤੇ ਤਿਰੰਗੇ ਲੱਗੇ ਹੋਣਗੇ। ਕਿਸਾਨ ਆਗੂ ਅਭਿਮਨਿਊ ਕੋਹਰ ਨੇ ਕਿਹਾ ਕਿ ਦੇਸ਼ ਵਿੱਚ ਦੁਪਹਿਰ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਰੈਲੀਆਂ ਕੱਢੀਆਂ ਜਾਣਗੀਆਂ। ਦਿੱਲੀ 'ਚ ਵੀ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਤਿਰੰਗਾ ਮਾਰਚ ਕੱਢੇ ਜਾਣਗੇ ਅਤੇ ਪੂਰੇ ਦਿਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ, ਸਿੰਘੂ 'ਤੇ ਕਿਸਾਨ ਪ੍ਰਦਰਸ਼ਨ ਸਥਾਨ ਸਥਿਤ ਮੁੱਖ ਮੰਚ ਤੋਂ ਲੈਕੇ ਕਰੀਬ 8 ਕਿਲੋਮੀਟਰ ਦੂਰ ਦੇ ਕੇ.ਐੱਮ.ਪੀ. ਐਕਸਪ੍ਰੈੱਸ ਤਕ ਮਾਰਚ ਕੱਢਾਂਗੇ।" ਇਸ ਦੇ ਨਾਲ ਹੀ ਕਿਸਾਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਨਿਕਲਣ ਵਾਲੀ ਤਿਰੰਗਾ ਰੈਲੀ ਸ਼ਾਂਤੀਪੂਰਨ ਹੋਵੇਗੀ ਅਤੇ ਦਿੱਲੀ ਤੋਂ ਦੂਰੀ ਰੱਖੀ ਜਾਵੇਗੀ।" ਸਿੰਘ ਨੇ ਕਿਹਾ ਕਿ 26 ਜਨਵਰੀ ਦੇ ਘਟਨਾਕ੍ਰਮ ਨੇ ਸਾਡੇ ਅੰਦੋਲਨ ਨੂੰ ਬਦਨਾਮ ਕੀਤਾ ਸੀ, ਇਸ ਲਈ 15 ਅਗੱਸਤ ਨੂੰ ਤਿਰੰਗਾ ਮਾਰਚ ਸ਼ਹਿਰ ਵਿੱਚ ਨਹੀਂ ਆਉਣਗੇ ਪਰ ਸਾਡਾ ਅੰਦੋਲਨ ਉਦੋਂ ਤਕ ਖ਼ਤਮ ਨਹੀਂ ਹੋਵੇਗਾ, ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।

Have something to say? Post your comment