Wednesday, December 04, 2024

Business

Share Market News: ਸ਼ੇਅਰ ਬਾਜ਼ਾਰ 'ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ 'ਚ ਸੰਸੈਕਸ ਨੇ ਮਾਰੀ ਉੱਚੀ ਛਾਲ, ਨਿਫਟੀ 'ਚ ਵੀ ਵਾਧਾ

November 29, 2024 10:57 AM

Share Market Opening Bell: ਪਿਛਲੇ ਦਿਨ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਸਪਾਟ ਖੁੱਲ੍ਹਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਪਿਛਲੇ ਦਿਨ ਯਾਨੀ ਵੀਰਵਾਰ ਨੂੰ ਇਕ ਫੀਸਦੀ ਤੋਂ ਜ਼ਿਆਦਾ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਨਿਫਟੀ ਇੰਡੈਕਸ 24000 ਦੇ ਪੱਧਰ 'ਤੇ ਮੁੜ ਗਿਆ, ਜਦੋਂ ਕਿ ਸੈਂਸੈਕਸ ਵੀ 300 ਤੋਂ ਵੱਧ ਅੰਕ ਵਧਿਆ।

ਅਜਿਹੀ ਰਹੀ ਬਾਜ਼ਾਰ ਦੀ ਚਾਲ
ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 216.18 ਅੰਕ ਵਧ ਕੇ 79,259.92 'ਤੇ ਪਹੁੰਚ ਗਿਆ। ਜਦਕਿ NSE ਨਿਫਟੀ 78.6 ਅੰਕ ਵਧ ਕੇ 23,992.75 ਅੰਕ 'ਤੇ ਰਿਹਾ। ਇਸ ਤੋਂ ਪਹਿਲਾਂ, ਨਿਫਟੀ 50 ਸੂਚਕਾਂਕ 13 ਅੰਕ ਜਾਂ 0.05 ਫੀਸਦੀ ਦੇ ਵਾਧੇ ਨਾਲ 23,927.15 'ਤੇ ਖੁੱਲ੍ਹਿਆ, ਜਦੋਂ ਕਿ ਬੀਐਸਈ ਸੈਂਸੈਕਸ 10 ਅੰਕ ਜਾਂ 0.01 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 79,032.99 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਦੋ ਪੈਸੇ ਦੀ ਗਿਰਾਵਟ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 84.49 'ਤੇ ਕਾਰੋਬਾਰ ਕਰ ਰਿਹਾ ਹੈ।

ਕਿਸ ਨੂੰ ਫਾਇਦਾ, ਕਿਸ ਨੂੰ ਨੁਕਸਾਨ?
ਸੈਂਸੈਕਸ 'ਤੇ ਸੂਚੀਬੱਧ 30 ਕੰਪਨੀਆਂ 'ਚੋਂ ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਪਾਵਰ ਗਰਿੱਡ, ਆਈਟੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਮਾਰੂਤੀ ਦੇ ਸ਼ੇਅਰ ਡਿੱਗੇ।

ਐੱਫ.ਆਈ.ਆਈ. ਵੇਚ ਰਹੇ ਹਨ
ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਵੀਰਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਸ਼ੁੱਧ 11,756.25 ਕਰੋੜ ਰੁਪਏ ਦੇ ਸ਼ੇਅਰ ਵੇਚੇ।

Have something to say? Post your comment

More from Business

India’s Economic Slowdown: Key Insights, Causes, and Projections

India’s Economic Slowdown: Key Insights, Causes, and Projections

Mukesh Ambani: ਮੁਕੇਸ਼ ਅੰਬਾਨੀ ਦੇ ਘਰ ਖਾਸ ਤਰੀਕੇ ਨਾਲ ਬਣਦੀਆਂ ਹਨ ਰੋਟੀਆਂ, ਕੀ ਤੁਸੀਂ ਜਾਣਦੇ ਹੋ ਇਹ ਅਨੋਖਾ ਤਰੀਕਾ?

Mukesh Ambani: ਮੁਕੇਸ਼ ਅੰਬਾਨੀ ਦੇ ਘਰ ਖਾਸ ਤਰੀਕੇ ਨਾਲ ਬਣਦੀਆਂ ਹਨ ਰੋਟੀਆਂ, ਕੀ ਤੁਸੀਂ ਜਾਣਦੇ ਹੋ ਇਹ ਅਨੋਖਾ ਤਰੀਕਾ?

Gold Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕੀ ਹੈ ਤੁਹਾਡੇ ਸ਼ਹਿਰ 'ਚ ਸੋਨੇ ਚਾਂਦੀ ਦੇ ਤਾਜ਼ਾ ਰੇਟ

Gold Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕੀ ਹੈ ਤੁਹਾਡੇ ਸ਼ਹਿਰ 'ਚ ਸੋਨੇ ਚਾਂਦੀ ਦੇ ਤਾਜ਼ਾ ਰੇਟ

Business News: 28 ਨਵੰਬਰ ਨੂੰ ਖੁੱਲ੍ਹੇਗਾ 63 ਕਰੋੜ ਦਾ IPO, ਜਾਣੋ ਪ੍ਰਾਈਸ ਬੈਂਡ, GMP ਅਤੇ ਹੋਰ ਜ਼ਰੂਰੀ ਗੱਲਾਂ

Business News: 28 ਨਵੰਬਰ ਨੂੰ ਖੁੱਲ੍ਹੇਗਾ 63 ਕਰੋੜ ਦਾ IPO, ਜਾਣੋ ਪ੍ਰਾਈਸ ਬੈਂਡ, GMP ਅਤੇ ਹੋਰ ਜ਼ਰੂਰੀ ਗੱਲਾਂ

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

Toyota Fortuner: ਕੀਮਤ ਇੰਨੀਂ ਜ਼ਿਆਦਾ ਫਿਰ ਵੀ 'Toyota Fortuner' 'ਤੇ ਕਿਉਂ ਫਿਦਾ ਹਨ ਭਾਰਤੀ ਲੋਕ? ਕਾਰ ਦੀ ਲਗਾਤਾਰ ਵਧ ਰਹੀ ਵਿੱਕਰੀ

Toyota Fortuner: ਕੀਮਤ ਇੰਨੀਂ ਜ਼ਿਆਦਾ ਫਿਰ ਵੀ 'Toyota Fortuner' 'ਤੇ ਕਿਉਂ ਫਿਦਾ ਹਨ ਭਾਰਤੀ ਲੋਕ? ਕਾਰ ਦੀ ਲਗਾਤਾਰ ਵਧ ਰਹੀ ਵਿੱਕਰੀ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ