Attack On Punjabi Singer Garry Sandhu: ਪੰਜਾਬੀ ਗਾਇਕ ਗੈਰੀ ਸੰਧੂ, ਜੋ ਕਿ ਯੂ.ਕੇ ਦੇ ਨਾਗਰਿਕ ਅਤੇ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਰੂੜਕਾਂ ਕਲਾਂ ਦੇ ਰਹਿਣ ਵਾਲੇ ਹਨ, ਉੱਤੇ ਉਸ ਸਮੇਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਸਟ੍ਰੇਲੀਆ ਵਿੱਚ ਇੱਕ ਸਟੇਜ ਸ਼ੋਅ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਸ਼ੋਅ ਦੌਰਾਨ ਸਟੇਜ 'ਤੇ ਚੜ੍ਹ ਗਿਆ ਅਤੇ ਗੈਰੀ ਦਾ ਗਲਾ ਫੜ ਲਿਆ। ਇਸ ਦੌਰਾਨ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਬਚਾਇਆ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਗੀਤ ਗਾਉਂਦੇ ਸਮੇਂ ਗੈਰੀ ਨੇ ਦਰਸ਼ਕਾਂ ਵੱਲ ਉਂਗਲ ਚੁੱਕ ਕੇ ਅਸ਼ਲੀਲ ਇਸ਼ਾਰੇ ਕੀਤੇ। ਇਸ ਤੋਂ ਗੁੱਸੇ 'ਚ ਆ ਕੇ ਨੌਜਵਾਨ ਸਟੇਜ 'ਤੇ ਚੜ੍ਹ ਗਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹਮਲਾਵਰ ਅਤੇ ਗੈਰੀ ਵਿਚਾਲੇ ਕਾਫੀ ਬਹਿਸ ਅਤੇ ਗਾਲੀ-ਗਲੋਚ ਵੀ ਹੋਈ।