Crime Patrol Actor Committs Suicide: ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਅੱਜ ਸਾਡੇ ਵਿੱਚ ਨਹੀਂ ਰਹੇ। ਉਸ ਨੇ ਕਿਸੇ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਜਾਣਕਾਰੀ ਨਿਤਿਨ ਦੇ ਸਾਬਕਾ ਕੋ-ਸਟਾਰ ਨੇ ਇਕ ਪੋਸਟ ਰਾਹੀਂ ਦਿੱਤੀ ਹੈ। ਰਿਐਲਿਟੀ ਸ਼ੋਅ ਦਾਦਾਗਿਰੀ 2 ਦੇ ਜੇਤੂ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ ਸਿਰਫ਼ 35 ਸਾਲਾਂ ਦਾ ਸੀ। ਨਿਤਿਨ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ੋਅ ਦਾਦਾਗਿਰੀ 2 ਤੋਂ ਇਲਾਵਾ, ਨਿਤਿਨ ਨੇ ਸਪਲਿਟਸਵਿਲਾ ਦਾ ਸੀਜ਼ਨ 5 ਵੀ ਜਿੱਤਿਆ।
ਇਨ੍ਹਾਂ ਟੀਵੀ ਸੀਰੀਅਲਾਂ 'ਚ ਕੀਤਾ ਕੰਮ
ਅਭਿਨੇਤਾ ਨਿਤਿਨ ਯੂਪੀ ਦੇ ਅਲੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਰਿਐਲਿਟੀ ਸ਼ੋਅ 'ਦਾਦਗਿਰੀ 2' ਜਿੱਤ ਕੇ ਕਾਫੀ ਨਾਮਣਾ ਖੱਟਿਆ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਸੀ। ਨਿਤਿਨ ਨੇ 'ਜ਼ਿੰਦਗੀ ਡਾਟ ਕਾਮ', 'ਕ੍ਰਾਈਮ ਪੈਟਰੋਲ' ਅਤੇ 'ਫ੍ਰੈਂਡਜ਼' ਵਰਗੇ ਟੀਵੀ ਸ਼ੋਅਜ਼ 'ਚ ਵੀ ਕੰਮ ਕੀਤਾ ਅਤੇ 'ਕ੍ਰਾਈਮ ਪੈਟਰੋਲ' ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ।
ਨਿਤਿਨ ਦੀ ਮੌਤ ਦੀ ਸੂਚਨਾ ਕਿਸਨੇ ਦਿੱਤੀ?
ਨਿਤਿਨ ਨੂੰ ਆਖਰੀ ਵਾਰ 2022 ਵਿੱਚ ਸਬ ਟੀਵੀ ਦੇ 'ਤੇਰਾ ਯਾਰ ਹੂੰ ਮੈਂ' ਵਿੱਚ ਦੇਖਿਆ ਗਿਆ ਸੀ। ਇਸ ਟੀਵੀ ਸੀਰੀਅਲ ਦੇ ਉਸ ਦੇ ਸਹਿ-ਕਲਾਕਾਰ ਸੁਦੀਪ ਸਾਹਿਰ ਅਤੇ ਸਯੰਤਾਨੀ ਘੋਸ਼ ਨੇ ਉਸ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ, ਪਰ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਇੱਕ ਸਾਬਕਾ ਸਹਿ-ਕਲਾਕਾਰ ਵਿਭੂਤੀ ਠਾਕੁਰ ਦੀ ਪੋਸਟ ਦੇ ਅਨੁਸਾਰ, ਨਿਤਿਨ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰਾ ਨੇ ਆਪਣੀ ਪੋਸਟ 'ਚ ਲਿਖਿਆ ਕਿ 'ਕਾਸ਼ ਤੁਸੀਂ ਮਾਨਸਿਕ ਤੌਰ 'ਤੇ ਵੀ ਉਨੇਂ ਹੀ ਮਜ਼ਬੂਤ ਹੁੰਦੇ, ਜਿਨ੍ਹੇਂ ਤੁਸੀਂ ਸਰੀਰਕ ਤੌਰ 'ਤੇ ਮਜ਼ਬੂਤ ਤੇ ਤਾਕਤਵਰ ਸੀ। ਕਾਸ਼ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕੀਤਾ ਹੁੰਦਾ।'
ਮੀਡੀਆ ਰਿਪੋਰਟਾਂ ਮੁਤਾਬਕ ਉਸ ਦੇ ਪਿਤਾ ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮੁੰਬਈ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਲਾਸ਼ ਨੂੰ ਵਾਪਸ ਅਲੀਗੜ੍ਹ ਲੈ ਕੇ ਜਾਣਗੇ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।