Wednesday, April 02, 2025

National

ਪਹਾੜਾਂ 'ਚ ਫਟਿਆ ਬੱਦਲ, 4 ਦੀ ਮੌਤ, ਕਈ ਲਾਪਤਾ

July 28, 2021 11:08 AM

ਜੰਮੂ-ਕਸ਼ਮੀਰ : ਇਥੇ ਲਗਾਤਾਰ ਪੈ ਰਹੀ ਬਰਸਾਤ ਕਾਰਨ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਹੋਂਜਰ ਖੇਤਰ ਵਿੱਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਣੇ ਲਾਪਤਾ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕਰੀਬ 4:20 ਵਜੇ ਬੱਦਲ ਫਟਣ ਤੋਂ ਬਾਅਦ ਕਈ 35 ਲੋਕ ਲਾਪਤਾ ਹੋ ਗਏ ਹਨ । ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਚਨ ਦੇ ਉਸ ਖੇਤਰ ਵਿੱਚ ਵਾਪਰਿਆ ਹੈ ਜਿੱਥੇ ਕੋਈ ਸੜਕ ਨਹੀਂ ਹੈ। ਇਸ ਵਿਚੋਂ ਹੁਣ ਤੱਕ 4 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸਦੇ ਨਾਲ ਹੀ ਸਥਾਨਕ ਪੁਲਿਸ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਕਿਸ਼ਤਵਾੜ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਲੋਕ ਐਸਐਸਪੀ ਕਿਸ਼ਤਵਾੜ 9419119202, Adl.SP ਕਿਸ਼ਤਵਾੜ 9469181254, ਡਿਪਟੀ ਐਸ ਪੀ ਹੈਡਕੁਆਟਰਜ਼ 9622640198 ਐਸਡੀਪੀਓ ਐਥੋਲੀ 9858512348 ‘ਤੇ ਸੰਪਰਕ ਕਰ ਸਕਦੇ ਹਨ।

Have something to say? Post your comment