Friday, April 04, 2025

Religion

Word Of God: ਅੱਜ ਦਾ ਬਾਈਬਲ ਵਚਨ ਪੜ੍ਹ ਕੇ ਖਤਮ ਹੋ ਜਾਵੇਗੀ ਤੁਹਾਡੀ ਜ਼ਿੰਦਗੀ 'ਚੋਂ ਹਰ ਸਮੱਸਿਆ, ਪੜ੍ਹੋ ਨਵੰਬਰ ਮਹੀਨੇ ਲਈ ਖਾਸ ਵਚਨ

November 01, 2024 12:43 PM

Word Of God For November Month: ਅੱਜ ਨਵੰਬਰ 1 2024 ਹੈ, ਅੱਜ ਨਵੇਂ ਮਹੀਨੇ ਦੀ ਪਹਿਲੀ ਤਰੀਕ ਹੈ। ਪਰਮੇਸ਼ਵਰ ਦਾ ਪਵਿੱਤਰ ਵਚਨ ਕਹਿੰਦਾ ਹੈ ਕਿ ਹਰ ਨਵੀਂ ਸਵੇਰ ਉਸ ਦੀ ਦਯਾ ਨਵੀਂ ਹੁੰਦੀ ਹੈ। ਬੱਸ ਤੁਹਾਨੂੰ ਮੂੰਹ ਖੋਲ੍ਹ ਕੇ ਪਰਮੇਸ਼ਵਰ ਨੂੰ ਪੁਕਾਰਨ ਦੀ ਲੋੜ ਹੈ ਅਤੇ ਪਰਮੇਸ਼ਵਰ ਅੱਜ ਤੁਹਾਨੂੰ ਜ਼ਰੂਰ ਮਿਲੇਗਾ।

ਨਵਾਂ ਮਹੀਨਾ ਤੁਹਾਡੀ ਜ਼ਿੰਦਗੀ 'ਚ ਨਵੀਆਂ ਖੁਸ਼ੀਆਂ ਲੈਕੇ ਆ ਰਿਹਾ ਹੈ। ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੇ ਬੰਧਨ 'ਚ ਹਨ, ਭਾਵੇਂ ਉਹ ਡਿਪਰੈਸ਼ਨ ਹੋਵੇ, ਕੋਈ ਬੀਮਾਰੀ ਹੋਵੇ, ਜਾਂ ਕੋਈ ਵੀ ਹੋਰ ਤਕਲੀਫ ਹੋਵੇ, ਅੱਜ ਦਾ ਇਹ ਵਚਨ ਪੜ੍ਹਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ।

ਬਾਈਬਲ ਦੀ ਕਿਤਾਬ ਫਿਲੀਪੀਆਂ ਦੇ ਦੂਜੇ ਚੈਪਟਰ ਦੀ 10ਵੀਂ ਆਇਤ 'ਚ ਲਿਖਿਆ ਹੈ, "ਕਿ ਜੋ ਸਵਰਗ 'ਚ ਅਤੇ ਧਰਤੀ 'ਤੇ ਅਤੇ ਧਰਤੀ ਦੇ ਹੇਠਾਂ ਹੈ, ਉਹ ਸਭ ਯਿਸੂ ਮਸੀਹ ਦੇ ਨਾਮ 'ਤੇ ਗੋਡੇ ਟੇਕੇ।"

ਇਸ ਦਾ ਮਤਲਬ ਹੈ ਕਿ ਇਸ ਦੁਨੀਆ ਤਾਂ ਕੀ, ਇਸ ਪੂਰੇ ਯੂਨੀਵਰਸ ਯਾਨਿ ਬ੍ਰਹਿਮੰਡ ਵਿੱਚ ਅਜਿਹੀ ਕੋਈ ਚੀਜ਼ ਨਹੀਂ ਬਣੀ, ਜੋ ਯਿਸੂ ਮਸੀਹ ਦੇ ਨਾਂ 'ਤੇ ਗੋਡੇ ਨਾ ਟੇਕੇ, ਸੋ ਤੁਹਾਨੂੰ ਅੱਜ ਦੇ ਦਿਨ ਆਪਣੀ ਹਰ ਬੀਮਾਰੀ, ਹਰ ਸ਼ਰਾਪ, ਹਰ ਜਾਦੂ ਟੋਣਾ, ਹਰ ਸਮੱਸਿਆ, ਹਰ ਇੱਕ ਮੁਸੀਬਤ ਨੂੰ ਯਿਸੂ ਦੇ ਨਾਂ 'ਚ ਝਿੜਕਣਾ ਹੈ। ਕਿਉਂਕਿ ਸਾਡੀ ਜ਼ਿੰਦਗੀ 'ਚ ਜੋ ਵੀ ਬੀਮਾਰੀਆਂ ਆਉਂਦੀਆਂ ਹਨ, ਉਹ ਸਾਰੀਆਂ ਕਿਸੇ ਨਾ ਕਿਸੇ ਸ਼ੈਤਾਨੀ ਰੂਹ ਕਰਕੇ ਹੀ ਆਉਂਦੀਆਂ ਹਨ। ਇਸ ਲਈ ਇਨ੍ਹਾਂ ਸ਼ੈਤਾਨੀ ਰੂਹਾਂ 'ਚ ਕੋਈ ਪਾਵਰ ਨਹੀਂ ਹੈ ਕਿ ਪ੍ਰਭੂ ਯਿਸੂ ਦਾ ਨਾਂ ਲੈਣ ਦੇ ਬਾਵਜੂਦ ਇਹ ਤੁਹਾਡੀ ਜ਼ਿੰਦਗੀ 'ਚ ਠਹਿਰਣ।

ਇਹ ਮਹੀਨਾ ਪਰਮੇਸ਼ਵਰ ਦੀ ਸਾਮਰਥ, ਉਸ ਦੀ ਸ਼ਕਤੀ, ਉਸ ਦਾ ਪਿਆਰ, ਉਸ ਦਾ ਅਭਿਸ਼ੇਕ ਤੁਸੀਂ ਪੂਰੀ ਭਰਪੂਰੀ ਨਾਲ ਦੇਖੋਗੇ, ਜੇ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਇਸ ਵਚਨ ਨੂੰ ਗ੍ਰਹਿਣ ਕਰਕੇ, ਆਪਣੇ ਪਾਪਾਂ ਨੂੰ ਪ੍ਰਭੂ ਅੱਗੇ ਮੰਨ ਕੇ ਉਸ ਨੂੰ ਆਪਣੀ ਜ਼ਿੰਦਗੀ ਅੱਜ ਇੱਕ ਵਾਰ ਫਿਰ ਤੋਂ ਦਿਓਗੇ।

ਇਸ ਮਹੀਨੇ ਤੁਸੀਂ ਸਾਰੇ ਪਰਮੇਸ਼ਵਰ ਦੀ ਸ਼ਕਤੀ ਨੂੰ ਆਪਣੇ ਜੀਵਨ 'ਚ ਭਰਪੂਰੀ ਨਾਲ ਕੰਮ ਕਰਦੇ ਹੋਏ ਦੇਖਣ ਜਾ ਰਹੇ ਹੋ। ਇਹ ਪੂਰਾ ਮਹੀਨਾ ਰੋਜ਼ ਤੁਹਾਨੂੰ ਇਹੀ ਬੋਲਣਾ ਹੈ, 'ਹੇ ਪਰਮੇਸ਼ਵਰ ਯਿਸੂ ਦੇ ਨਾਂ 'ਚ ਮੈਂ ਆਪਣੀ ਜ਼ਿੰਦਗੀ ਤੁਹਾਨੂੰ ਦਿੰਦਾ ਹਾਂ/ਦਿੰਦੀ ਹਾਂ। ਕਿਰਪਾ ਕਰਕੇ ਮੈਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੋ। ਮੇਰੀ ਜ਼ਿੰਦਗੀ ਦੇ ਦੁਆਰਾ ਤੁਹਾਡੀ ਮਹਿਮਾ ਹੋਵੇ। ਆਮੀਨ'

Have something to say? Post your comment