Free Visa Countries For India: ਵਿਦੇਸ਼ ਜਾਣ ਦਾ ਸੁਪਨਾ ਅੱਜ ਤਕਰੀਬ ਹਰ ਦੂਜੇ ਭਾਰਤੀ ਦਾ ਹੈ। ਖਾਸ ਕਰਕੇ ਨੌਜਵਾਨਾਂ 'ਚ ਵਿਦੇਸ਼ ਜਾ ਕੇ ਸੈਟਲ ਦਾ ਕਾਫੀ ਕ੍ਰੇਜ਼ ਹੈ। ਅਜਿਹੇ 'ਚ ਇੱਕ ਵੱਡੀ ਖਬਰ ਆ ਰਹੀ ਹੈ, ਜਿਸ ਨੂੰ ਜਾਣ ਕੇ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਚਿਹਰੇ ਖਿੜ ਜਾਣਗੇ। ਉਹ ਇਹ ਹੈ ਕਿ ਹੁਣ ਰੂਸ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਜੀ ਹਾਂ, ਕਿਸੇ ਵੀ ਦੇਸ਼ 'ਚ ਜਾਣਾ ਹੋਵੇ, ਤਾਂ ਪਹਿਲਾਂ ਉੱਥੇ ਦਾ ਵੀਜ਼ਾ ਲੈਣ ਦੀ ਟੈਂਸ਼ਨ ਹੁੰਦੀ ਹੈ, ਪਰ ਹੁਣ ਰੂਸ ਦੀ ਸਰਕਾਰ ਭਾਰਤ ਨੂੰ ਇਸ ਟੈਂਸ਼ਨ ਤੋਂ ਅਜ਼ਾਦ ਕਰ ਦੇਵੇਗੀ।
ਭਾਰਤ ਤੋਂ ਰੂਸ ਜਾਣ ਦੇ ਚਾਹਵਾਨ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਲਦੀ ਹੀ ਰੂਸ ਸਾਰੇ ਭਾਰਤੀ ਲੋਕਾਂ ਲਈ ਵੀਜ਼ਾ ਮੁਕਤ ਯਾਤਰਾ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਰੂਸ ਜਾਣ ਲਈ ਤੁਹਾਨੂੰ ਸਿਰਫ ਆਪਣੇ ਪਾਸਪੋਰਟ ਦੀ ਜ਼ਰੂਰਤ ਹੋਏਗੀ, ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਪਰੇਸ਼ਾਨੀ ਵਿੱਚ ਨਹੀਂ ਫਸਣਾ ਪਵੇਗਾ। ਇਸ ਦੌਰਾਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਰੂਸ ਤੋਂ ਇਲਾਵਾ ਕਿਹੜੇ-ਕਿਹੜੇ ਦੇਸ਼ ਬਿਨਾਂ ਵੀਜ਼ੇ ਦੇ ਭਾਰਤ ਤੋਂ ਜਾ ਸਕਦੇ ਹੋ। ਅਜਿਹੇ ਦੇਸ਼ਾਂ ਦੀ ਸੂਚੀ ਲਗਾਤਾਰ ਵਧ ਰਹੀ ਹੈ।
ਜਲਦ ਹੀ ਲਿਆ ਜਾ ਸਕਦਾ ਹੈ ਫੈਸਲਾ
ਇਕਨਾਮਿਕ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਰੂਸ ਆਪਣੇ ਯਾਤਰਾ ਨਿਯਮਾਂ ਨੂੰ ਬਦਲਣ ਲਈ ਗੱਲਬਾਤ ਕਰ ਰਹੇ ਹਨ। ਜਿਸ 'ਚ ਰੂਸ 2025 ਤੋਂ ਭਾਰਤ ਲਈ ਵੀਜ਼ਾ ਨਿਯਮਾਂ ਨੂੰ ਖਤਮ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਨੂੰ ਵੀ ਰੂਸ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ, ਜਿਸ ਨਾਲ ਰੂਸ 'ਚ ਸੈਰ-ਸਪਾਟਾ ਵਧੇਗਾ ਅਤੇ ਦੋਵਾਂ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਵੇਗਾ। ਅਜਿਹਾ ਹੀ ਫੈਸਲਾ ਭਾਰਤ ਦੇ ਪੱਖ ਤੋਂ ਵੀ ਲਿਆ ਜਾ ਸਕਦਾ ਹੈ।
ਇਨ੍ਹਾਂ ਦੇਸ਼ਾਂ ਭਾਰਤ ਨੂੰ ਮਿਲਦੀ ਹੈ ਵੀਜ਼ਾ ਫ੍ਰੀ ਐਂਟਰੀ
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਦੇਸ਼ ਹਨ ਜੋ ਪਹਿਲਾਂ ਹੀ ਭਾਰਤੀ ਲੋਕਾਂ ਲਈ ਵੀਜ਼ਾ ਦੀ ਕੰਧ ਢਾਹ ਚੁੱਕੇ ਹਨ। ਇੱਥੇ ਪੂਰੀ ਸੂਚੀ ਵੇਖੋ-
ਮਾਲਦੀਵ
ਨੇਪਾਲ
ਸ਼੍ਰੀਲੰਕਾ
ਭੂਟਾਨ
ਬਾਰਬਾਡੋਸ
ਡੋਮਿਨਿਕਾ
ਹੈਤੀ
ਹਾਂਗ ਕਾਂਗ
ਮਾਰੀਸ਼ਸ
ਤ੍ਰਿਨੀਦਾਦ
ਸਰਬੀਆ
ਕੀਨੀਆ
ਕੀ ਫਾਇਦਾ ਹੈ?
ਜੇਕਰ ਕੋਈ ਵੀ ਦੇਸ਼ ਦੂਜੇ ਦੇਸ਼ ਦੇ ਲੋਕਾਂ ਲਈ ਵੀਜ਼ਾ ਫਰੀ ਐਂਟਰੀ ਦਾ ਐਲਾਨ ਕਰਦਾ ਹੈ, ਤਾਂ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ। ਵੀਜ਼ਾ ਲਈ ਹਰ ਦੇਸ਼ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਅਮਰੀਕਾ ਵਰਗੇ ਕਈ ਦੇਸ਼ਾਂ ਲਈ ਵੀਜ਼ਾ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਕੰਮ ਹੈ। ਇਸ ਤੋਂ ਇਲਾਵਾ ਵੀਜ਼ਾ ਲਈ ਫੀਸ ਵੀ ਦੇਣੀ ਪੈਂਦੀ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਮੁਸ਼ਕਲ ਵੀਜ਼ਾ ਪ੍ਰਕਿਰਿਆ ਅਤੇ ਫੀਸ ਤੋਂ ਰਾਹਤ ਮਿਲਦੀ ਹੈ। ਹੁਣ ਜੇਕਰ ਰੂਸ ਵੀਜ਼ਾ ਫਰੀ ਐਂਟਰੀ ਦਾ ਐਲਾਨ ਕਰਦਾ ਹੈ ਤਾਂ ਭਾਰਤੀ ਲੋਕਾਂ ਲਈ ਇਸ ਦੇਸ਼ ਦਾ ਸਫਰ ਕਾਫੀ ਆਸਾਨ ਹੋ ਜਾਵੇਗਾ, ਜੋ ਲੋਕ ਵੀਜ਼ਾ ਕਾਰਨ ਆਪਣੇ ਪਲਾਨ ਰੱਦ ਕਰ ਦਿੰਦੇ ਸਨ, ਉਹ ਵੀ ਹੁਣ ਰੂਸ ਜਾਣ ਦੀ ਯੋਜਨਾ ਬਣਾ ਸਕਦੇ ਹਨ।