Wednesday, October 30, 2024
BREAKING
Punjab Politics: ਆਪ ਨੇ ਗੁਰਦੀਪ ਬਾਠ ਨੂੰ ਪਾਰਟੀ 'ਚੋਂ ਕੱਢਿਆ, ਬਰਨਾਲਾ ਜਿਮਨੀ ਚੋਣਾਂ 'ਚ AAP ਉਮੀਦਵਾਰ ਦਾ ਕੀਤਾ ਸੀ ਵਿਰੋਧ Narendra Modi: ਦਿੱਲੀ-ਬੰਗਾਲ ਸਰਕਾਰ 'ਤੇ ਭੜਕੇ PM ਨਰੇਂਦਰ ਮੋਦੀ, 'ਆਯੁਸ਼ਮਾਨ ਭਾਰਤ' ਦਾ ਜ਼ਿਕਰ ਕਰ ਬੋਲੇ- 'ਇਹ ਲੋਕ ਆਪਣੇ ਸਵਾਰਥ ਲਈ..' Ludhiana News: ਲੁਧਿਆਣਾ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗੀ, ਮਲਬੇ ਹੇਠਾਂ ਦਬੇ 8 ਮਜ਼ਦੂਰ, ਇੱਕ ਦੀ ਮੌਤ Mansa News: ਮਾਨਸਾ ਦੇ ਪੈਟਰੋਲ ਪੰਪ 'ਤੇ ਜ਼ੋਰਦਾਰ ਧਮਾਕਾ, ਵਿਦੇਸ਼ੀ ਨੰਬਰ ਤੋਂ ਆਇਆ ਕਾਲ, ਮਾਲਕ ਤੋਂ ਮੰਗੇ 5 ਕਰੋੜ Punjab News: ਫਿਰੋਜ਼ਪੁਰ ਤਿਹਰੇ ਕਤਲ ਕਾਂਡ ਦੇ ਦੋਸ਼ੀ ਗ੍ਰਿਫਤਾਰ, ਪੰਜਾਬ ਪੁਲਿਸ ਨੇ ਲਖਨਊ ਤੋਂ ਦਬੋਚੇ 2 ਸ਼ੂਟਰ, ਕਈ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ Stubble Burning: ਪੰਜਾਬ 'ਚ ਪਰਾਲੀ ਦੇ ਮਾਮਲੇ 50% ਘਟੇ, ਫਿਰ ਵੀ ਨਹੀਂ ਘਟਿਆ ਪ੍ਰਦੂਸ਼ਣ, ਪਟਾਕਿਆਂ ਨੂੰ ਲੈਕੇ ਸਖਤੀ ਦੇ ਹੁਕਮ NRI News: NRI ਅਰਬਪਤੀ ਪੰਕਜ ਓਸਵਾਲ ਦੀ ਧੀ ਨੂੰ ਮਿਲੀ ਜ਼ਮਾਨਤ, ਜੇਲ ਤੋਂ ਆਈ ਬਾਹਰ, ਪਰ ਰਹਿਣਾ ਪਵੇਗਾ ਯੂਗਾਂਡਾ ਵਿੱਚ Dhanteras 2024: ਧਨਤੇਰਸ ਤੋਂ ਪਹਿਲਾਂ ਆਈ ਖੁਸ਼ਖਬਰੀ, ਸੋਨਾ ਹੋਇਆ 400 ਰੁਪਏ ਸਸਤਾ, ਜਾਣੋ ਆਪਣੇ ਸ਼ਹਿਰ 'ਚ Latest Gold Price Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ SGPC Elections: ਹਰਜਿੰਦਰ ਸਿੰਘ ਧਾਮੀ ਫਿਰ ਬਣੇ SGPC ਪ੍ਰਧਾਨ, ਮਿਲੀਆਂ 107 ਵੋਟਾਂ, ਬੀਬੀ ਜਾਗੀਰ ਕੌਰ ਨੂੰ ਪਈਆਂ ਕੁੱਲ 33 ਵੋਟਾਂ

Religion

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 30 2024)

October 30, 2024 07:04 AM

Amrit Vele Da Hukamnama Sri Darbar Sahib, Amritsar, Date 30-10-2024 Ang 771: ਸੂਹੀ ਮਹਲਾ ੩ ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥

सूही महला ३ ॥ जे लोड़हि वरु बालड़ीए ता गुर चरणी चितु लाए राम ॥ सदा होवहि सोहागणी हरि जीउ मरै न जाए राम ॥ हरि जीउ मरै न जाए गुर कै सहजि सुभाए सा धन कंत पिआरी ॥ सचि संजमि सदा है निरमल गुर कै सबदि सीगारी ॥ मेरा प्रभु साचा सद ही साचा जिनि आपे आपु उपाइआ ॥ नानक सदा पिरु रावे आपणा जिनि गुर चरणी चितु लाइआ ॥१॥

Soohee, Third Mehl: If you long for your Husband Lord, O young and innocent bride, then focus your consciousness on the Guru’s feet. You shall be a happy soul bride of your Dear Lord forever; He does not die or leave. The Dear Lord does not die, and He does not leave; through the peaceful poise of the Guru, the soul bride becomes the lover of her Husband Lord. Through truth and self-control, she is forever immaculate and pure; she is embellished with the Word of the Guru’s Shabad. My God is True, forever and ever; He Himself created Himself. O Nanak, she who focuses her consciousness on the Guru’s feet, enjoys her Husband Lord. ||1||

ਵਰੁ = ਖਸਮ-ਪ੍ਰਭੂ (ਦਾ ਮਿਲਾਪ)। ਬਾਲੜੀਏ = ਹੇ ਅੰਞਾਣ ਜੀਵ-ਇਸਤ੍ਰੀ! ਲਾਏ = ਲਾਇ। ਸੋਹਾਗਣੀ = ਸੁਹਾਗ-ਭਾਗ ਵਾਲੀ। ਜਾਏ = ਨਾਸ ਹੁੰਦਾ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਸਾਧਨ = ਜੀਵ-ਇਸਤ੍ਰੀ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਸੰਜਮਿ = ਸੰਜਮ ਵਿਚ, ਬੰਦਸ਼ ਵਿਚ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੀਗਾਰੀ = ਆਤਮਕ ਜੀਵਨ ਨੂੰ ਸੋਹਣਾ ਬਣਾਂਦੀ ਹੈ। ਸਾਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪ੍ਰਭੂ) ਨੇ। ਆਪੇ = ਆਪ ਹੀ। ਆਪੁ = ਆਪਣੇ ਆਪ ਨੂੰ। ਜਿਨਿ = ਜਿਸ ਜੀਵ-ਇਸਤ੍ਰੀ ਨੇ।੧।

ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧।

हे अंजान जिव-स्त्री! अगर तूं प्रभु-पति का मिलाप चाहती है, तो अपने गुरु के चरणों में मन जोड़ कर रख। तूं सदा के लिए सुहाग-भाग्य वाली बन जाएगी, (क्योंकि) प्रभु-पति न कभी मरता है ना ही कभी नास होता है। प्रभु-पति कभी मरता नहीं ना ही कभी नास होता है। जो जिव-इस्त्री गुरु के द्वारा आत्मिक अडोलता में प्रेम में लीं रहती है, वह खसम प्रभु को प्यारी लगती है। सदा-थिर प्रभु में जुड़ के, (विकारों की) बंदिश में न रह के, वह जिव स्त्री पवित्र जीवन वाली हो जाती है, गुरु के शब्द की बरकत से वेह अपने आत्मिक जीवन को सुहागन बना लेती है। हे सखी! मेरा प्रभु सदा कायम रहने वाला है, सदा ही कायम रहते वाला है, उस ने अपने आप को खुद ही प्रकट किया हुआ है। हे नानक! जिस जिव-स्त्री ने गुरु के चरणों में अपना मन जोड़ लिया, वह सदा प्रभु-पति का मिलाप मानती।१।

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Have something to say? Post your comment

More from Religion

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 29 2024)

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 29 2024)

Dhanteras 2024: ਧਨਤੇਰਸ 'ਤੇ ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਮੰਨਿਆ ਜਾਂਦਾ ਹੈ ਸ਼ੁੱਭ, ਚਮਕ ਜਾਂਦੀ ਹੈ ਕਿਸਮਤ, ਦੇਖੋ ਪੂਰੀ ਲਿਸਟ

Dhanteras 2024: ਧਨਤੇਰਸ 'ਤੇ ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਮੰਨਿਆ ਜਾਂਦਾ ਹੈ ਸ਼ੁੱਭ, ਚਮਕ ਜਾਂਦੀ ਹੈ ਕਿਸਮਤ, ਦੇਖੋ ਪੂਰੀ ਲਿਸਟ

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 27 2024)

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 27 2024)

Hukamnama Sahib: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ

Hukamnama Sahib: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 25 2024)

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (October 25 2024)

Hukamnama Sahib Today: ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਅਕਤੂਬਰ 2024)

Hukamnama Sahib Today: ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਅਕਤੂਬਰ 2024)

Diwali 2024: 31 ਅਕਤੂਬਰ ਜਾਂ 1 ਨਵੰਬਰ, ਕਦੋਂ ਹੈ ਦੀਵਾਲੀ? ਜੇ ਤੁਸੀਂ ਵੀ ਕਨਫਿਊਜ਼ ਹੋ ਰਹੇ ਹੋ ਤਾਂ ਇੱਥੇ ਕਨਫਰਮ ਕਰੋ ਸਹੀ ਡੇਟ

Diwali 2024: 31 ਅਕਤੂਬਰ ਜਾਂ 1 ਨਵੰਬਰ, ਕਦੋਂ ਹੈ ਦੀਵਾਲੀ? ਜੇ ਤੁਸੀਂ ਵੀ ਕਨਫਿਊਜ਼ ਹੋ ਰਹੇ ਹੋ ਤਾਂ ਇੱਥੇ ਕਨਫਰਮ ਕਰੋ ਸਹੀ ਡੇਟ

Hukamnama Sahib Today: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ

Hukamnama Sahib Today: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ

Historical Gurudwaras App: ਹੁਣ ਆਪਣੇ ਮੋਬਾਈਲ 'ਤੇ ਸਿਰਫ ਕਲਿੱਕ ਨਾਲ ਸਿੱਖ ਇਤਿਹਾਸ ਬਾਰੇ ਜਾਣੋ, ਸਿੱਖਾਂ ਲਈ ਖਾਸ ਮੋਬਾਈਲ ਐਪ ਹੋਈ ਲੌਂਚ

Historical Gurudwaras App: ਹੁਣ ਆਪਣੇ ਮੋਬਾਈਲ 'ਤੇ ਸਿਰਫ ਕਲਿੱਕ ਨਾਲ ਸਿੱਖ ਇਤਿਹਾਸ ਬਾਰੇ ਜਾਣੋ, ਸਿੱਖਾਂ ਲਈ ਖਾਸ ਮੋਬਾਈਲ ਐਪ ਹੋਈ ਲੌਂਚ

ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (22 ਅਕਤੂਬਰ 2024) Hukamnama, Sri Harmandir Sahib (22nd Oct 2024)

ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (22 ਅਕਤੂਬਰ 2024) Hukamnama, Sri Harmandir Sahib (22nd Oct 2024)