Aishwarya Rai Skin Care Routine: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨੂੰ ਕੌਣ ਨਹੀਂ ਜਾਣਦਾ? ਉਸ ਨੂੰ ਬਾਲੀਵੁੱਡ ਦੀ ਹੀ ਨਹੀਂ, ਬਲਕਿ ਪੂਰੀ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਿਲਿਆ ਹੈ। ਇਹੀ ਨਹੀਂ ਜਦੋਂ ਵੀ ਐਸ਼ ਪਬਲਿਕ 'ਚ ਨਜ਼ਰ ਆਉਂਦੀ ਹੈ, ਤਾਂ ਸਾਰੇ ਮੀਡੀਆ ਕੈਮਰਿਆਂ ਦਾ ਫੋਕਸ ਸਿਰਫ ਐਸ਼ 'ਤੇ ਹੁੰਦਾ ਹੈ। 50 ਦੀ ਉਮਰ 'ਚ ਵੀ ਐਸ਼ ਅੱਜ ਵੀ ਉਨੀਂ ਹੀ ਖੂਬਸੂਰਤ ਲੱਗਦੀ ਹੈ। ਐਸ਼ ਦੇ ਕਰੀਬੀ ਦੱਸਦੇ ਹਨ ਕਿ ਉਹ ਬਿਨਾਂ ਮੇਕਅੱਪ ਦੇ ਵੀ ਬੇਹੱਦ ਖੂਬਸੂਰਤ ਲੱਗਦੀ ਹੈ। ਇਸ ਦੇ ਲਈ ਉਹ ਕੋਈ ਖਾਸ ਬਿਊਟੀ ਟਿਪਸ ਫਾਲੋ ਨਹੀਂ ਕਰਦੀ, ਬੱਸ ਉਸ ਨੇ ਆਪਣੀ ਜ਼ਿੰਦਗੀ 'ਚ ਇੱਕ ਸਿੰਪਲ ਡਾਈਟ ਅਪਣਾਈ ਹੈ, ਉਸੇ 'ਤੇ ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਆਓ ਅੱਜ ਤੁਹਾਨੂੰ ਵੀ ਦੱਸਦੇ ਹਾਂ ਐਸ਼ ਦਾ ਬਿਊਟੀ ਸੀਕ੍ਰੇਟ, ਜਿਸ ਨੂੰ ਅਪਣਾ ਕੇ ਤੁਹਾਡੀ ਸਕਿਨ ਵੀ ਐਸ਼ ਦੀ ਤਰ੍ਹਾਂ ਖੂਬਸੂਰਤ ਤੇ ਚਮਕਦਾਰ ਹੋ ਜਾਵੇਗੀ।
ਵੱਧ ਤੋਂ ਵੱਧ ਪਾਣੀ ਪੀਓ ਤੇ ਪੌਜ਼ਟਿਵ ਰਹੋ
ਐਸ਼ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਆਪਣੀ ਡਾਈਟ ਪਲਾਨ ਤੇ ਬਿਊਟੀ ਸੀਕ੍ਰੇਟਸ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆ, 'ਮੇਰੀ ਡੇਲੀ ਰੂਟੀਨ ਕੋਈ ਬਹੁਤੀ ਔਖੀ ਨਹੀਂ, ਬਲਕਿ ਇਹ ਸਭ ਤੋਂ ਸਿੰਪਲ ਹੈ। ਹਰ ਔਰਤ ਦੀ ਤਰ੍ਹਾਂ ਹੀ ਮੈਂ ਸਵੇਰੇ ਛੇਤੀ ਉੱਠਦੀ ਹਾਂ, ਆਪਣੀ ਸਾਫ ਸਫਾਈ ਦਾ ਧਿਆਨ ਰੱਖਦੀ ਹਾਂ। ਮੈਂ ਸਵੇਰੇ ਉੱਠਦੇ ਸਾਰ ਨਹਾਉਂਦੀ ਹਾਂ। ਕਿਉਂਕਿ ਇੱਕ ਤਾਂ ਤੁਸੀਂ ਸਵੇਰੇ ਨਹਾਉਣ ਤੋਂ ਬਾਅਦ ਪੂਰਾ ਦਿਨ ਤਰੋਂ ਤਾਜ਼ਾ ਤੇ ਪੌਜ਼ਟਿਵ ਮਹਿਸੂਸ ਕਰਦੇ ਹੋ। ਦੂਜਾ ਆਪਣੀ ਸਫਾਈ ਦਾ ਖਿਆਲ ਸਭ ਤੋਂ ਪਹਿਲਾਂ ਰੱਖੋ।'
ਇਸ ਦੇ ਨਾਲ ਨਾਲ ਐਸ਼ਵਰਿਆ ਨੇ ਇਹ ਵੀ ਦੱਸਿਆ ਕਿ ਉਹ ਖੂਬ ਪਾਣੀ ਪੀਂਦੀ ਹੈ, ਇਸ ਦੇ ਨਾਲ ਉਸ ਦੀ ਬੌਡੀ 'ਚੋਂ ਸਾਡੇ ਜ਼ਹਿਰੀਲੇ ਪਦਾਰਥ ਆਪੀ ਨਿਕਲ ਜਾਂਦੇ ਹਨ ਅਤੇ ਸਕਿਨ ਚਮਕਦਾਰ ਬਣ ਜਾਂਦੀ ਹੈ।
ਆਪਣੀ ਸਕਿਨ ਨੂੰ ਮੌਸਚੁਰਾਈਜ਼ ਕਰੋ
ਐਸ਼ ਦੱਸਦੀ ਹੈ ਕਿ ਉਹ ਆਪਣੀ ਸਕਿਨ 'ਤੇ ਵਧੀਆ ਬਰਾਂਡ ਦਾ ਮੌਸਚੁਰਾਈਜ਼ਰ ਲਾਉਂਦੀ ਹੈ। ਸਵੇਰੇ ਨਹਾਉਣ ਤੋਂ ਬਾਅਦ ਭਾਵੇਂ ਚਿਹਰੇ 'ਤੇ ਮੇਕਅੱਪ ਕਰਨਾ ਹੋਵੇ ਜਾਂ ਨਹੀਂ, ਉਹ ਮੌਸਚੁਰਾਈਜ਼ਰ ਜ਼ਰੂਰ ਵਰਤਦੀ ਹੈ, ਕਿਉਂਕਿ ਇਸ ਦੇ ਨਾਲ ਉਸ ਦੀ ਸਕਿਨ 'ਤੇ ਧੂੜ ਮਿੱਟੀ ਨਹੀਂ ਜੰਮਦੀ ਅਤੇ ਰਾਤ ਨੂੰ ਸੌਣ ਲੱਗੇ ਵੀ ਉਹ ਆਪਣੀ ਸਕਿਨ ਨੂੰ ਮੌਸਚੁਰਾਈਜ਼ ਕਰਕੇ ਹੀ ਸੌਂਦੀ ਹੈ।
ਇਸ ਦੇ ਨਾਲ ਨਾਲ ਐਸ਼ ਇਹ ਵੀ ਕਹਿੰਦੀ ਹੈ ਕਿ ਤੁਸੀਂ ਚਾਹੇ ਕਿਹੜੀ ਮਰਜ਼ੀ ਕ੍ਰੀਮ ਲਾਓ, ਜਾਂ ਕੋਈ ਵੀ ਬਿਊਟੀ ਰੂਟੀਨ 'ਤੇ ਚੱਲੋ, ਪਰ ਯਾਦ ਰੱਖੋ ਕਿ ਤੁਸੀਂ ਸਭ ਤੋਂ ਖੂਬਸੂਰਤ ਇਨਸਾਨ ਹੋ। ਤੁਹਾਨੂੰ ਆਪਣੇ ਆਪ ਨੂੰ ਇਹ ਹਰ ਰੋਜ਼ ਯਾਦ ਦਿਵਾਉਣਾ ਹੈ ਕਿ ਜੋ ਤੁਸੀਂ ਹੋ ਉਹ ਕੋਈ ਹੋਰ ਨਹੀਂ ਹੈ। ਜਦੋਂ ਤੱਕ ਤੁਸੀਂ ਖੁਦ ਨੂੰ ਖੂਬਸੂਰਤ ਨਹੀਂ ਸਮਝੋਗੇ, ਕੋਈ ਹੋਰ ਵੀ ਤੁਹਾਨੂੰ ਖੂਬਸੂਰਤ ਨਹੀਂ ਸਮਝੇਗਾ। ਇਹ ਸਭ ਤੋਂ ਜ਼ਰੂਰੀ ਹੈ।
ਕਾਬਿਲੇਗ਼ੌਰ ਹੈ ਕਿ ਐਸ਼ਵਰਿਆ ਦੀ ਉਮਰ ਕਰੀਬ 50 ਸਾਲ ਹੈ ਤੇ ਉਹ ਆਉਣ ਵਾਲੀ 1 ਨਵੰਬਰ ਨੂੰ 51 ਸਾਲਾਂ ਦੀ ਹੋ ਜਾਵੇਗੀ। ਵਧਦੀ ਉਮਰ ਦੇ ਨਾਲ ਐਸ਼ ਦਾ ਚਾਰਮ ਤੇ ਖੂਬਸੂਰਤੀ 'ਚ ਜ਼ਰਾ ਵੀ ਫਰਕ ਨਹੀਂ ਆਇਆ ਹੈ। ਇਸ ਦੇ ਨਾਲ ਨਾਲ ਉਹ ਅੱਜ ਵੀ ਫਿਲਮ ਇੰਡਸਟਰੀ 'ਚ ਐਕਟਿਵ ਹੈ। ਜਾਇਦਾਦ ਦੀ ਗੱਲ ਕਰੀਏ ਤਾਂ ਐਸ਼ ਇਕੱਲੀ ਆਪਣੇ ਦਮ 'ਤੇ 800 ਕਰੋੜ ਤੋਂ ਜ਼ਿਆਦਾ ਦੀ ਮਾਲਕਣ ਹੈ।