BMW Car Stolen From Shilpa Shetty Restaurant: ਫਿਲਮ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਮੁੰਬਈ ਸਥਿਤ ਰੈਸਟੋਰੈਂਟ ਬੈਸਟੀਅਨ ਦੀ ਪਾਰਕਿੰਗ ਤੋਂ ਕਰੀਬ 80 ਲੱਖ ਰੁਪਏ ਦੀ ਲਗਜ਼ਰੀ BMW Z4 ਕਨਵਰਟੀਬਲ ਕਾਰ ਚੋਰੀ ਹੋ ਗਈ। ਦਾਦਰ ਸਥਿਤ ਰੈਸਟੋਰੈਂਟ 'ਚ ਵਾਪਰੀ ਇਸ ਘਟਨਾ ਤੋਂ ਲੋਕ ਹੈਰਾਨ ਹਨ। ਕਾਰ ਦੇ ਮਾਲਕ, ਬਾਂਦਰਾ ਸਥਿਤ ਕਾਰੋਬਾਰੀ ਰੁਹਾਨ ਖਾਨ ਨੂੰ ਚੋਰੀ ਦਾ ਪਤਾ ਉਦੋਂ ਲੱਗਾ, ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਆਇਆ ਅਤੇ ਉਸਨੇ ਤੁਰੰਤ ਸ਼ਿਵਾਜੀ ਪਾਰਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ।
ਵੈਲੇਟ ਪਾਰਕਿੰਗ 'ਚ ਦਿੱਤੀ ਸੀ ਕਾਰ
ਮੀਡੀਆ ਰਿਪੋਰਟਾਂ ਮੁਤਾਬਕ ਬਾਂਦਰਾ 'ਚ ਰਹਿਣ ਵਾਲੇ 34 ਸਾਲਾ ਕੰਸਟਰਕਸ਼ਨ ਕਾਰੋਬਾਰੀ ਰੁਹਾਨ ਖਾਨ ਐਤਵਾਰ ਦੁਪਹਿਰ ਕਰੀਬ 1 ਵਜੇ ਬੈਸਟੀਅਨ ਪਹੁੰਚੇ। ਆਪਣੀ ਕਾਰ ਦੀਆਂ ਚਾਬੀਆਂ ਵਾਲਿਟ ਨੂੰ ਸੌਂਪਣ ਤੋਂ ਬਾਅਦ, ਉਸਨੇ ਅਤੇ ਉਸਦੇ ਦੋਸਤਾਂ ਨੇ ਉਥੇ ਖਾਣਾ ਖਾਧਾ। ਹਾਲਾਂਕਿ, ਜਦੋਂ ਸਵੇਰੇ 4 ਵਜੇ ਰੈਸਟੋਰੈਂਟ ਬੰਦ ਹੋਇਆ ਤਾਂ ਖਾਨ ਨੂੰ ਅਹਿਸਾਸ ਹੋਇਆ ਕਿ ਉਸਦੀ ਕਾਰ ਗਾਇਬ ਸੀ। ਇੱਕ ਅਧਿਕਾਰੀ ਨੇ ਕਿਹਾ, "ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸਦੀ ਕਾਰ ਪਾਰਕਿੰਗ ਤੋਂ ਗਾਇਬ ਹੋ ਗਈ ਸੀ।"
ਹੈਕ ਕਰਕੇ ਕਾਰ ਦਾ ਖੋਲ੍ਹ ਲਿਆ ਲੌਕ
ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਵਾਲਟ ਨੇ ਬੇਸਮੈਂਟ ਵਿੱਚ ਗੱਡੀ ਪਾਰਕ ਕਰਨ ਤੋਂ ਥੋੜ੍ਹੀ ਦੇਰ ਬਾਅਦ, ਦੋ ਵਿਅਕਤੀ ਇੱਕ ਜੀਪ ਕੰਪਾਸ SUV ਵਿੱਚ ਆਏ। ਰਿਪੋਰਟ ਮੁਤਾਬਕ, ਚੋਰਾਂ ਨੇ BMW ਕਾਰ ਨੂੰ ਅਨਲੌਕ ਕਰਨ ਲਈ ਐਡਵਾਂਸ ਹੈਕਿੰਗ ਤਕਨੀਕ ਦੀ ਵਰਤੋਂ ਕੀਤੀ। ਪਾਰਕਿੰਗ ਏਰੀਏ ਵਿੱਚ ਦਾਖਲ ਹੋਣ ਦੇ ਮਿੰਟਾਂ ਵਿੱਚ ਹੀ ਕਾਰ ਲੈ ਕੇ ਭੱਜ ਗਏ। ਚੋਰੀ ਦੀ ਇਸ ਵਾਰਦਾਤ ਨੇ ਬਾਸਟੀਅਨ ਤੇ ਇਸੇ ਤਰ੍ਹਾਂ ਦੇ ਸਥਾਨਾਂ 'ਤੇ ਸੁਰੱਖਿਆ ਇੰਤਜ਼ਾਮਾਂ ਬਾਰੇ ਚਿੰਤਾ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸਵਾਲ ਇਹ ਵੀ ਉੱਠਿਆ ਹੈ ਕਿ ਵਾਹਨ ਕੰਪਨੀਆਂ ਆਪਣੀਆਂ ਕੀਮਤੀ ਕਾਰਾਂ ਦੇ ਸੇਫਟੀ ਫੀਚਰ ਨੂੰ ਲੈ ਕੇ ਕਿੰਨੇ ਵੀ ਦਾਅਵੇ ਕਰਦੀਆਂ ਹਨ। ਪਰ ਚੋਰਾਂ ਤੋਂ ਕਾਰਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ।
ਪਾਵਰਫੁੱਲ ਇੰਜਣ ਦੀ ਮਦਦ ਨਾਲ ਚੋਰ ਭਜਾ ਲੈ ਗਿਆ ਕਾਰ
ਚੋਰੀ ਹੋਈ ਕਾਰ ਦੀ ਗੱਲ ਕਰੀਏ ਤਾਂ BMW Z4 ਰੋਡਸਟਰ ਦੀ ਸਪੀਡ ਇਸ ਨੂੰ ਸਪੋਰਟਸ ਕਾਰ ਦੇ ਬਰਾਬਰ ਦਰਜਾ ਦਿੰਦੀ ਹੈ। ਇਹ ਕਾਰ 340 ਹੌਰਸ ਪਾਵਰ ਦੀ ਪਾਵਰ ਜਨਰੇਟ ਕਰਦੀ ਹੈ। ਇਹ ਕਾਰ ਸਿਰਫ 4.5 ਸੈਕਿੰਡ 'ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਹੋਏ ਵਾਹਨ ਦੀ ਗਤੀਵਿਧੀ ਨੂੰ ਟਰੈਕ ਕਰਨ ਅਤੇ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਨੇੜਲੇ ਨਿਗਰਾਨੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਨਿਆਂ ਸੰਹਿਤਾ (ਬੀਐਨਐਸ) ਐਕਟ ਦੀ ਧਾਰਾ 303 (2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।