Wednesday, April 02, 2025

National

ਮਹਾਰਾਸ਼ਟਰ ਦੇ ਪੁਣੇ ਚ ਵਿਅਕਤੀ ਨੇ ਬੇਰਹਿਮੀ ਨਾਲ ਆਪਣੇ ਪਾਲਤੂ ਕੁੱਤੇ ਨੂੰ ਉਤਾਰਿਆ ਮੌਤ ਦੇ ਘਾਟ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

October 23, 2024 09:30 AM

Man Kills His Pet Dog Brutally: ਕਹਿੰਦੇ ਨੇ ਕੇ ਕੁੱਤੇ ਇਨਸਾਨ ਦੇ ਬੈਸਟ ਫ੍ਰੇਂਡ ਹੁੰਦੇ ਹਨ। ਕੁੱਤੇ ਤੇ ਇਨਸਾਨ ਵਿਚਾਲੇ ਦੋਸਤੀ ਸਦੀਆਂ ਤੋਂ ਮਸ਼ਹੂਰ ਹੈ। ਕੁਝ ਵੀ ਹੋ ਜਾਵੇ ਕੁੱਤਾ ਕਦੇ ਵੀ ਆਪਣੇ ਮਾਲਕ ਦਾ ਸਾਥ ਨਹੀਂ ਛੱਡਦਾ, ਪਰ ਕੀ ਇਨਸਾਨ ਦੇ ਦਿਲ ਚ ਵੀ ਆਪਣੇ ਪਾਲਤੂ ਕੁੱਤੇ ਲਈ ਓਹੀ ਪਿਆਰ ਹੁੰਦਾ? ਪੁਣੇ ਤੋਂ ਆਈ ਇਸ ਖਬਰ ਨੇ ਹਰ ਕਿਸੇ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ। 

ਇੱਥੇ ਇੱਕ ਵਿਅਕਤੀ ਨੇ ਬਹਿਰੇਮੀ ਦੇ ਨਾਲ ਆਪਣੇ ਪਾਲਤੂ ਕੁੱਤੇ ਦਾ ਕਤਲ ਕਰ ਦਿੱਤਾ। ਇਹ ਕੁੱਤਾ ਲਬਰਾਡੋਰ ਬਰੀਡ ਦਾ ਸੀ। ਲਬਰਾਡੋਰ ਬ੍ਰੀਡ ਨੂੰ ਉਸਦੇ ਸ਼ਾਂਤ ਸੁਭਾ ਲਈ ਜਾਣਿਆ ਜਾਂਦਾ ਹੈ। ਫਿਰ ਅਜਿਹਾ ਕੀ ਕਾਰਨ ਰਿਹਾ ਕੇ ਇਸ ਬੇਜ਼ੁਬਾਨ ਨੂੰ ਇਸ ਬੇਰਹਿਮ ਵਿਅਕਤੀ ਨੇ ਬੇਰਹਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ। ਦੱਸ ਦਈਏ ਕਿ ਇਸ ਕੁੱਤੇ ਦੀ ਦਿਲ ਦਹਿਲਾ ਦੇਣ ਵਾਲੀ ਤਸਵੀਰਾਂ ਸਾਹਮਣੇ ਆਈਆਂ ਹਨ। ਇਸਦੇ ਮਾਲਕ ਨੇ ਇਸਨੂੰ ਸੁੰਨੀ ਥਾਂ ਤੇ ਲਿਜਾ ਕੇ ਉਸਨੂੰ ਫਾਂਸੀ ਤੇ ਲਟਕਾ ਦਿੱਤਾ। ਇਹ ਵੀ ਦੱਸ ਦਈਏ ਕਿ ਓਮਕਾਰ ਜਗਤਾਪ ਨਾਮ ਦਾ ਇਹ ਸ਼ਖਸ ਕੁੱਤੇ ਨੂੰ ਮਾਰਨ ਲਈ ਉਸਨੂੰ ਖੁਦ ਤੁਰਵਾ ਕੇ ਲੈ ਕੇ ਗਿਆ। ਕੁੱਤੇ ਦੀ ਖੱਬੀ ਲੱਤ ਉਪਰ ਸੱਟ ਦੇ ਵੀ ਨਿਸ਼ਾਨ ਹਨ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ ਇਸ ਬੇਰਹਿਮ ਵਿਅਕਤੀ ਨੇ ਉਸ ਨੂੰ ਫਾਹੇ ਟੰਗਣ ਤੋਂ ਪਹਿਲਾਂ ਯਕੀਨੀ ਤੌਰ ਤੇ ਉਸਨੂੰ ਕੁੱਟਿਆ ਹੋਵੇਗਾ। 

ਇਸ ਵਾਰਦਾਤ ਦੀ ਬੇਹੱਦ ਭਿਆਨਕ ਤਸਵੀਰ ਵੀ ਸਾਹਮਣੇ ਆਈ ਹੈ, ਜੌ ਕਿ ਹਨ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਚ ਦੇਖਿਆ ਜਾ ਸਕਦਾ ਹੈ ਕੇ ਕਿਵੇਂ ਕੁੱਤੇ ਦੀ ਜਾਨ ਤੜਪ ਤੜਪ ਕੇ ਨਿਕਲੀ ਹੋਏਗੀ। ਉਸ ਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਹੋਏਗੀ। ਪਰ ਆਖਿਰ ਉਸਨੂੰ ਮੌਤ ਸਾਮ੍ਹਣੇ ਗੋਡੇ ਟੇਕਣੇ ਪਏ।

ਪੁਲਿਸ ਨੇ ਮਾਮਲਾ ਕੀਤਾ ਦਰਜ

ਦੱਸ ਦਈਏ ਕਿ ਪੁਣੇ ਦੀ ਪੁਲਿਸ ਨੇ ਇਸ ਕੁੱਤੇ ਦੇ ਮਾਲਕ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਪਰ ਹਾਲੇ ਤੱਕ ਇਸ ਖਬਰ ਤੇ ਅੱਗੇ ਕੋਈ ਅੱਪਡੇਟ ਨਹੀਂ ਮਿਲ ਸਕੀ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਬੇਰਹਮ ਤੇ ਬਿਮਾਰ ਮਾਨਸਿਕਤਾ ਵਾਲੇ ਇਨਸਾਨ ਨੂੰ ਸਜ਼ਾ ਮਿਲੇਗੀ? ਕਿਉੰਕਿ ਕੁੱਤਿਆਂ ਦੇ ਅਧਿਕਾਰ ਲਈ ਭਾਰਤੀ ਕਾਨੂੰਨ ਚ ਕੋਈ ਬਹੁਤੀ ਵੱਡੀ ਸਜ਼ਾ ਦਾ ਪ੍ਰਾਵਧਾਨ ਨਹੀਂ ਹੈ। ਪਹਿਲਾਂ ਵੀ ਇਸ ਤਰ੍ਹਾ ਦੇ ਕਈ ਮਾਮਲੇ ਦਰਜ ਹੋਏ ਹਨ, ਜਿਹਨਾਂ ਵਿਚ ਕੁੱਤੇ ਨਾਲ ਬੇਰਹਿਮੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਹੁੰਦਾ ਰਿਹਾ ਹੈ, ਪਰ ਅਪਰਾਧੀ ਸਿਰਫ 50 ਰੁਪਏ ਦੇ ਕੇ ਜ਼ਮਾਨਤ ਤੇ ਛੁੱਟ ਸਕਦਾ ਹੈ। 

ਇਸ ਤਰਾਂ ਦੀ ਮਾਨਸਿਕਤਾ ਸਮਾਜ ਲਈ ਖਤਰਾ

ਕਈ ਲੋਕਾਂ ਨੂੰ ਫਰਕ ਨਹੀਂ ਪੈਂਦਾ ਕੇ ਕਿਸੇ ਇਨਸਾਨ ਨੇ ਕੁੱਤੇ ਨੂੰ ਮਾਰਿਆ ਹੈ, ਪਰ ਜਿਸ ਬੇਰਹਿਮੀ ਦੇ ਨਾਲ ਇਸ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨਾਲ ਇਸ ਵਿਅਕਤੀ ਦੀ ਅਪਰਾਧੀ ਮਾਨਸਿਕਤਾ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿਉੰਕਿ ਕੋਈ ਆਮ ਇਨਸਾਨ ਕਿਸੇ ਕੀੜੀ ਨੂੰ ਵੀ ਪੈਰ ਹੇਠਾਂ ਕੁਚਲਣ ਲੱਗਿਆ ਸੋਚਦਾ ਹੈ, ਪਰ ਇਸ ਵਿਅਕਤੀ ਨੇ ਜਿਸ ਤਰ੍ਹਾਂ ਆਪਣੇ ਹੀ ਪਾਲਤੂ ਕੁੱਤੇ ਨੂੰ ਮੌਤ ਦੇ ਘਾਟ ਉਤਾਰਿਆ ਹੈ, ਉਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ ਭਵਿੱਖ ਚ ਇਹ ਇਨਸਾਨ ਕਿਸੇ ਦੂਜੇ ਇਨਸਾਨ ਨੂੰ ਵੀ ਮਾਰਨ ਤੋਂ ਗ਼ੁਰੇਜ਼ ਨਹੀਂ ਕਰੇਗਾ। 

Have something to say? Post your comment