Friday, April 04, 2025

National

Parineeti Chopra: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਲਈ ਰੱਖਿਆ ਕਰਵਾ ਚੌਥ ਦਾ ਵਰਤ, ਪਤੀ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

October 21, 2024 08:22 AM

Parineeti Chopra Karwa Chauth Pics: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਅਦਾਕਾਰਾ ਨੇ ਪਿਛਲੇ ਸਾਲ 2023 ਵਿੱਚ ਰਾਘਵ ਚੱਢਾ ਦੇ ਨਾਲ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਲਗਾਤਾਰ ਇਹ ਜੋੜਾ ਆਪਣੀ ਕਿਊਟਨੇਸ ਕਰਕੇ ਲਾਇਮ ਲਾਈਟ ਵਿੱਚ ਹੀ ਰਹਿੰਦਾ ਹੈ।

ਬੀਤੇ ਦਿਨ ਪਰਿਣੀਤੀ ਨੇ ਆਪਣੇ ਸਹੁਰੇ ਘਰ ਦਿੱਲੀ ਵਿਖੇ ਆਪਣਾ ਦੂਜਾ ਕਰਵਾ ਚੌਥ ਮਨਾਇਆ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ, ਜੌ ਕਿ ਹੁਣ ਦੇਖਦੇ ਹੀ ਦੇਖਦੇ ਵਾਇਰਲ ਹੋ ਰਹੀਆਂ ਹਨ। 

ਦੱਸ ਦਈਏ ਕਿ ਇਹਨਾਂ ਤਸਵੀਰਾਂ ਵਿੱਚ ਪਰਿਣੀਤੀ ਨੇ ਮਜੈਂਟਾ ਰੰਗ ਦਾ ਪੰਜਾਬੀ ਸੂਟ ਪਹਿਨਿਆ ਹੋਇਆ ਹੈ।

ਇਸ ਸੂਟ ਨਾਲ ਉਸ ਨੇ ਸਿਰਫ ਈਅਰ ਰਿੰਗਸ ਹੀ ਕੈਰੀ ਕੀਤੇ ਹਨ। ਘੱਟੋ ਘੱਟ ਜੇਵੈਲਰੀ ਤੇ ਨੋ ਮੇਕਅੱਪ ਲੁੱਕ ਚ ਪਰਿਣੀਤੀ ਕਮਾਲ ਦੀ ਲੱਗ ਰਹੀ ਹੈ।

ਦੂਜੇ ਪਾਸੇ, ਰਾਘਵ ਚੱਢਾ ਦੀ ਗੱਲ ਕਰੀਏ ਤਾਂ ਸਿਆਸੀ ਆਗੂ ਨੇ ਟੀਲ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ, ਜਿਸ ਵਿਚ ਓਹ ਕਾਫੀ ਡੈਸ਼ਿੰਗ ਲੱਗ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕ ਇਹਨਾਂ ਤਸਵੀਰਾਂ ਤੇ ਖੂਬ ਕਮੈਂਟਸ ਕਰ ਰਹੇ ਹਨ।

ਕਾਬਿਲੇਗੌਰ ਹੈ ਕੇ ਪਰਿਣੀਤੀ ਨੇ ਸਾਲ 2023 ਵਿੱਚ ਸਤੰਬਰ ਮਹੀਨੇ ਵਿਚ ਰਾਘਵ ਚੱਢਾ ਨਾਲ ਵਿਆਹ ਕੀਤਾ ਸੀ। ਇਹਨਾਂ ਦੋਵਾਂ ਦਾ ਵਿਆਹ ਕਾਫੀ ਸੁਰਖੀਆਂ ਵਿਚ ਰਿਹਾ ਸੀ, ਕਿਉੰਕਿ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਪਰਿਣੀਤੀ ਕਿਸੇ ਸਿਆਸਤਦਾਨ ਨਾਲ ਮੈਰਿਜ ਕਰ ਸਕਦੀ ਹੈ। ਕਿਉੰਕਿ ਉਸਨੇ ਖੁਦ ਆਪਣੇ ਇੱਕ ਇੰਟਰਵਿਊ ਚ ਕਿਹਾ ਸੀ ਕੇ ਉਹ ਕਦੇ ਵੀ ਕਿਸੇ ਸਿਆਸੀ ਆਗੂ ਨਾਲ ਵਿਆਹ ਨਹੀਂ ਕਰੇਗੀ।

Have something to say? Post your comment