Airport New Rule: ਜਦੋਂ ਤੁਸੀਂ ਏਅਰਪੋਰਟ 'ਤੇ ਆਪਣੇ ਪਰਿਵਾਰ, ਦੋਸਤ ਜਾਂ ਕਿਸੇ ਨਜ਼ਦੀਕੀ ਨੂੰ ਛੱਡਣ ਜਾਂਦੇ ਹੋ, ਤਾਂ ਤੁਸੀਂ ਡਰਾਪ-ਆਫ ਜ਼ੋਨ ਦੇ ਨੇੜੇ ਖੜ੍ਹੇ ਹੋ ਅਤੇ ਉਨ੍ਹਾਂ ਨਾਲ ਗੱਲ ਕਰਦੇ ਹੋ, ਉਨ੍ਹਾਂ ਨੂੰ ਅਲਵਿਦਾ ਗਲੇ ਲਗਾਉਂਦੇ ਹੋ ਅਤੇ ਯਾਤਰਾ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋ। ਕਈ ਵਾਰ ਅਸੀਂ ਲੰਬੇ ਸਮੇਂ ਲਈ ਜੱਫੀ ਪਾ ਕੇ ਆਪਣੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਾਂ। ਪਰ, ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਜ਼ਿਆਦਾ ਇੰਤਜ਼ਾਰ ਕਰਦੇ ਹੋ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਲੇ ਲਗਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਜੀ ਹਾਂ, ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਅਜਿਹੀ ਖਬਰ ਆ ਰਹੀ ਹੈ, ਡਰਾਪ-ਆਫ ਜ਼ੋਨ ਦੇ ਕੋਲ ਇੱਕ ਪੋਸਟਰ ਲਟਕਿਆ ਹੈ, ਜਿਸ 'ਤੇ ਲਿਖਿਆ ਹਾਇ (Hi)- ਗਲੇ ਲਗਾਉਣ ਅਤੇ ਵਿਦਾਇਗੀ ਦੇਣ ਲਈ ਏਅਰਪੋਰਟ ਪਾਰਕਿੰਗ ਲਾਟ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਏਅਰਪੋਰਟ 'ਤੇ ਸਿਰਫ 3 ਮਿੰਟ ਲਈ ਜੱਫੀ ਪਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਕੈਚ ਦ ਫਲਾਈਟ, ਨੌਟ ਫੀਲਿੰਗਜ਼
ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਨੇ ਇਹ ਨਿਯਮ ਜਾਰੀ ਕੀਤਾ ਹੈ। ਇਸ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੇ ਡਰਾਪ-ਆਫ ਜ਼ੋਨ ਵਿੱਚ ਕਿਸੇ ਨੂੰ ਸਿਰਫ ਤਿੰਨ ਮਿੰਟ ਲਈ ਗਲੇ ਲਗਾ ਸਕਦੇ ਹੋ। ਇਸ ਨਿਯਮ ਤੋਂ ਬਾਅਦ ਪੂਰੀ ਦੁਨੀਆ 'ਚ ਹੰਗਾਮਾ ਮਚਿਆ ਹੋਇਆ ਹੈ। ਇਸ ਬੋਰਡ 'ਤੇ ਇਹ ਵੀ ਲਿਖਿਆ ਹੋਇਆ ਹੈ ਕਿ 'ਕਿਰਪਾ ਕਰਕੇ ਆਪਣਿਆਂ ਨੂੰ ਅਲਵਿਦਾ ਕਹਿਣ ਲੱਗੇ ਗਲ ਲਾਉਣ ਲਈ ਕਾਰ ਪਾਰਕਿੰਗ ਦੀ ਵਰਤੋਂ ਕਰੋ।' ਇੱਥੇ ਪਾਰਕਿੰਗ 15 ਮਿੰਟਾਂ ਲਈ ਮੁਫਤ ਹੈ।
ਕੀ ਕਿਹਾ ਏਅਰਪੋਰਟ ਦੇ ਸੀਈਓ ਨੇ?
ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਦੇ ਸੀਈਓ ਡੇਨੀਅਲ ਡੀ ਬੋਨੋ ਨੇ ਇੱਕ ਰੇਡੀਓ ਨੂੰ ਇੰਟਰਵਿਊ ਦਿੱਤਾ ਹੈ। ਉਨ੍ਹਾਂ ਇਸ ਵਿਵਾਦ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਲੋਕਾਂ ਦੇ ਗੁੱਸੇ ਨੂੰ ਗਲਤ ਕਰਾਰ ਦਿੰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸਨੇ ਕਿਹਾ ਕਿ ਹਵਾਈ ਅੱਡਾ "ਭਾਵਨਾਵਾਂ ਦਾ ਕੇਂਦਰ" ਹੈ। ਜਦੋਂ ਲੋਕ ਇੱਥੇ ਵਿਦਾਇਗੀ ਦਿੰਦੇ ਹਨ ਤਾਂ ਉਹ ਥੋੜੇ ਭਾਵੁਕ ਹੋ ਜਾਂਦੇ ਹਨ। ਇਸ ਦੇ ਲਈ 1 ਮਿੰਟ ਦੀ ਜੱਫੀ ਕਾਫੀ ਹੈ, ਪਰ ਲੋਕ ਇਸ ਨੂੰ ਲੰਬਾ ਖਿੱਚਦੇ ਹਨ। ਇਸ ਨਾਲ ਕਈ ਵਾਰ ਫਲਾਈਟ ਲੇਟ ਵੀ ਹੋ ਜਾਂਦੀ ਹੈ। ਅਸੀਂ ਇੱਕ ਮਿੰਟ ਵੀ ਫਲਾਈਟ ਲੇਟ ਨਹੀਂ ਉਡਾ ਸਕਦੇ, ਇਸ ਨਾਲ ਸਾਡੀ ਇਮੇਜ ਖਰਾਬ ਹੁੰਦੀ ਹੈ।
ਫਰੀ ਦੀ ਪਾਰਕਿੰਗ 'ਚ ਮੌਜ
ਮੁਸਕਰਾਉਂਦੇ ਹੋਏ, ਬੋਨੋ ਨੇ ਅੱਗੇ ਕਿਹਾ ਕਿ ਅਸੀਂ ਸਾਲਾਂ ਤੋਂ ਏਅਰਪੋਰਟ ਪਾਰਕਿੰਗ ਵਿੱਚ ਦਿਲਚਸਪ ਚੀਜ਼ਾਂ ਦੇਖ ਰਹੇ ਹਾਂ। ਇੱਥੇ 15 ਮਿੰਟਾਂ ਲਈ ਪਾਰਕਿੰਗ ਮੁਫਤ ਹੈ। ਲੋਕ ਇਸ ਦਾ ਭਰਪੂਰ ਫਾਇਦਾ ਉਠਾਉਂਦੇ ਹਨ। ਇਸ ਦੇ ਨਾਲ ਹੀ ਏਅਰਪੋਰਟ ਦੇ ਇਸ ਨਿਯਮ ਤੋਂ ਲੋਕ ਕਾਫੀ ਪਰੇਸ਼ਾਨ ਹਨ। ਉਹ ਫੇਸਬੁੱਕ 'ਤੇ ਏਅਰਪੋਰਟ ਅਥਾਰਟੀ ਨੂੰ ਚੰਗਾ-ਮਾੜਾ ਕਹਿ ਰਹੇ ਹਨ।