SARAS Mela 2024: ਮੋਹਾਲੀ ਦਾ ਪਹਿਲੇ ਸਰਸ (SARAS- Sale of Articles of Rural Artisan Society) ਮੇਲੇ ਵਿੱਚ ਖੂਬ ਰੌਣਕਾਂ ਲੱਗ ਰਹੀਆਂ ਹਨ। ਸਰਸ ਮੇਲੇ 'ਚ ਦੇਸ਼ ਭਰ ਤੋਂ ਲੋਕ ਆਪੋ ਆਪਣੀਆਂ ਵੱਖੋ ਵੱਖਰੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਨ ਲਈ ਪਹੁੰਚੇ ਹੋਏ ਹਨ। ਦੱਸ ਦਈਏ ਕਿ ਇਹ ਮੇਲਾ 18 ਅਕਤੂਬਰ 2024 ਨੂੰ ਸ਼ੁਰੂ ਹੋਇਆ ਸੀ, ਜੋ 27 ਅਕਤੂਬਰ ਤੱਕ ਚੱਲੇਗਾ। ਅੱਜ ਯਾਨਿ ਮੇਲੇ ਦੇ ਤੀਜੇ ਦਿਨ ਫੈਸ਼ਨ ਸ਼ੋਅ ਨੇ ਸਰਸ ਮੇਲੇ ਦੀਆਂ ਰੌਣਕਾਂ ਨੂੰ ਖੂਬ ਵਧਾਇਆ। ਇਸ ਫੈਸ਼ਨ ਸ਼ੋਅ 'ਚ ਪੰਜਾਬੀ ਨੌਜਵਾਨਾਂ ਨੇ ਭਾਗ ਲਿਆ। ਇਸ ਦਾ ਇੱਕ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ:
ਦੱਸ ਦਈਏ ਕਿ ਇਸ ਸਰਸ ਮੇਲੇ ਦੀ ਖਾਸੀਅਤ ਇਹ ਹੈ ਕਿ ਇਹ ਤੁਹਾਨੂੰ ਤੁਹਾਡੀਆਂ ਜੜਾਂ ਨਾਲ ਜੋੜਦਾ ਹੈ। ਜਿਹੜੇ ਲੋਕਾਂ ਨੂੰ ਆਪਣੇ ਸੱਭਿਆਚਾਰ ਤੇ ਹੱਥ ਨਾਲ ਬਣਾਈਆਂ ਕਲਾਕ੍ਰਿਤੀਆਂ ਨਾਲ ਪਿਆਰ ਹੈ, ਉਹ ਇਸ ਮੇਲੇ ਨੂੰ ਦੇਖਣ ਪਹੁੰਚ ਰਹੇ ਹਨ। ਦੱਸ ਦਈਏ ਕਿ ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੋਂਡ ਨੇ ਸੈਕਟਰ 88 ਵਿਖੇ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਇਹ ਮੇਲਾ ਮੋਹਾਲੀ ਵਿੱਚ ਲੱਗਿਆ ਹੈ।
ਮੇਲੇ 'ਚ ਕੀ ਕੁੱਝ ਹੈ?
ਇਸ ਮੇਲੇ ਬਾਰੇ ਗੱਲ ਕੀਤੀ ਜਾਏ ਤਾਂ ਇੱਥੇ 20 ਸੂਬਿਆਂ ਤੋਂ 600 ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਆਏ ਹੋਏ ਹਨ। ਇੱਥੇ ਇਨ੍ਹਾਂ ਕਲਾਕਾਰਾਂ ਨੇ 300 ਸਟਾਲਾਂ ਲਾਈਆਂ ਹੋਈਆਂ ਹਨ, ਜੋ ਇਨ੍ਹਾਂ ਦੇ ਵੱਖਰੇ ਤੇ ਅਨੋਖੇ ਟੈਲੇਂਟ ਨੂੰ ਦਰਸਾਉਂਦਾ ਹੈ। ਦੱਸ ਦਈਏ ਕਿ ਇਸ ਮੇਲੇ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੂਰ ਦੂਰ ਦੇ ਇਲਾਕਿਆਂ ਤੋਂ ਟੈਲੇਂਟਡ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਆਏ ਹੋਏ ਹਨ।