Tuesday, December 03, 2024

Tricity

Chandigarh News: ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਨਵਾ ਨਿਯਮ, ਗੱਡੀ ਤੇ ਲਿਖੀਆਂ ਇਹ ਗੱਲਾਂ ਤਾਂ ਖੈਰ ਨਹੀਂ, ਭਰਨਾ ਪਵੇਗਾ ਭਾਰੀ ਜੁਰਮਾਨਾ

October 20, 2024 09:29 AM

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੂੰ ਉਸਦੀ ਸਖ਼ਤੀ ਕਰਕੇ ਜਾਣਿਆ ਜਾਂਦਾ ਹੈ, ਖਾਸ ਕਰਕੇ ਇਸਦੇ ਟਰੈਫਿਕ ਰੂਲਜ਼ ਪੂਰੇ ਉੱਤਰ ਭਾਰਤ ਵਿਚ ਮਸ਼ਹੂਰ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਸੜਕ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਲਿਹਾਜ ਨਹੀਂ ਰੱਖੜੀ। ਇਸੇ ਕਰਕੇ ਪੰਜਾਬ ਚ ਭਾਵੇਂ ਕੋਈ ਕਿੰਨੇ ਮਰਜੀ ਟਰੈਫਿਕ ਨਿਯਮ ਤੋੜਦਾ ਹੋਵੇ, ਪਰ ਚੰਡੀਗੜ੍ਹ ਚ ਐਂਟਰੀ ਤੋਂ ਪਹਿਲਾਂ ਹੀ ਹਰ ਕੋਈ ਸਿੱਧਾ ਹੋ ਜਾਂਦਾ ਹੈ।

ਹੁਣ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਹੋਰ ਟੈਂਸ਼ਨ ਵਿੱਚ ਪਾ ਦਿੱਤਾ ਹੈ। ਇਸਦੀ ਵਜ੍ਹਾ ਹੈ ਪੁਲਿਸ ਦਾ ਨਵਾਂ ਟ੍ਰੈਫ਼ਿਕ ਨਿਯਮ। ਜੀ ਹਾਂ ਇਸ ਨਵੇਂ ਨਿਯਮ ਦੇ ਅਨੁਸਾਰ ਜੇ ਤੁਸੀਂ ਉਲੰਘਣਾ ਕਰਦੇ ਪਾਏ ਗਏ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਹੁਣ ਜੇਕਰ ਤੁਸੀਂ ਆਪਣੀ ਕਾਰ ਦੀ ਨੰਬਰ ਪਲੇਟ 'ਤੇ ਧਰਮ, ਜਾਤ ਜਾਂ ਕੋਈ ਫੈਂਸੀ ਸਲੋਗਨ ਲਿਖ ਕੇ ਆਪਣੀ ਕਾਰ ਨੂੰ ਇੱਕ ਵੱਖਰਾ ਲੁੱਕ ਦੇਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਜਾਓ।

ਮੋਟਰ ਵਹੀਕਲ ਐਕਟ, 1988 ਦੇ ਤਹਿਤ ਅਜਿਹਾ ਕਰਨਾ ਗੈਰ-ਕਾਨੂੰਨੀ ਹੈ ਅਤੇ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ। ਪੁਲਿਸ ਨੇ ਜੇ ਤੁਹਾਡੇ ਵਾਹਨ ਦੀ ਨੰਬਰ ਪਲੇਟ ਉੱਤੇ ਅਜਿਹਾ ਕੁੱਝ ਦੇਖ ਲਿਆ ਤਾਂ ਤੁਹਾਡੇ ਲਈ ਮੁਸੀਬਤ ਵੱਧ ਸਕਦੀ ਹੈ।

ਲੋਕ ਅਕਸਰ ਵਾਹਨਾਂ ਦੀਆਂ ਨੰਬਰ ਪਲੇਟਾਂ 'ਤੇ ਧਰਮ, ਜਾਤ ਨਾਲ ਸਬੰਧਤ ਸ਼ਬਦ, ਕਵਿਤਾ ਜਾਂ ਸਲੋਗਨ ਲਿਖਵਾਉਂਦੇ ਹਨ। ਲੋਕ ਆਪਣੇ ਵਾਹਨ ਨੂੰ ਆਕਰਸ਼ਕ ਲੁੱਕ ਦੇਣ ਲਈ ਅਜਿਹੀਆਂ ਫੈਂਸੀ ਨੰਬਰ ਪਲੇਟਾਂ ਦੀ ਵਰਤੋਂ ਕਰਦੇ ਹਨ, ਪਰ 2023 ਵਿੱਚ ਲਾਗੂ ਹੋਏ ਮੋਟਰ ਵਹੀਕਲ ਐਕਟ ਅਨੁਸਾਰ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਐਕਟ ਤਹਿਤ ਨੰਬਰ ਪਲੇਟ 'ਤੇ ਧਰਮ ਜਾਂ ਜਾਤੀ ਨਾਲ ਸਬੰਧਤ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਸਟਿੱਕਰ ਲਗਾਉਣਾ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ।

ਕਿੰਨਾ ਭਰਨਾ ਪਵੇਗਾ ਜੁਰਮਾਨਾ?

ਜੇਕਰ ਤੁਹਾਡੀ ਗੱਡੀ ਦੀ ਨੰਬਰ ਪਲੇਟ 'ਤੇ ਧਰਮ, ਜਾਤ ਜਾਂ ਕੋਈ ਇਤਰਾਜ਼ਯੋਗ ਸ਼ਬਦ ਲਿਖਿਆ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਘੱਟੋ-ਘੱਟ 1,000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। 2023 ਦੀ ਨਵੀਂ ਸੋਧ ਤਹਿਤ ਇਹ ਜੁਰਮਾਨਾ 5,000 ਰੁਪਏ ਤੱਕ ਵੀ ਜਾ ਸਕਦਾ ਹੈ।

Have something to say? Post your comment

More from Tricity

Former Punjab DSP Sentenced to Life Imprisonment for Kidnapping Son-in-Law in High-Profile Case

Former Punjab DSP Sentenced to Life Imprisonment for Kidnapping Son-in-Law in High-Profile Case

Punjab News: ਪੰਜਾਬ ਦੇ 6 ਲੱਖ ਪੈਨਸ਼ਨਧਾਰਕਾਂ ਨੂੰ ਹਾਈਕੋਰਟ ਨੇ ਦਿੱਤਾ ਝਟਕਾ, 15 ਸਾਲ ਹੀ ਹੋਵੇਗੀ ਪੈਨਸ਼ਨ ਤੋਂ ਕਟੌਤੀ

Punjab News: ਪੰਜਾਬ ਦੇ 6 ਲੱਖ ਪੈਨਸ਼ਨਧਾਰਕਾਂ ਨੂੰ ਹਾਈਕੋਰਟ ਨੇ ਦਿੱਤਾ ਝਟਕਾ, 15 ਸਾਲ ਹੀ ਹੋਵੇਗੀ ਪੈਨਸ਼ਨ ਤੋਂ ਕਟੌਤੀ

Chandigarh News: 'ਮਾਲੀਆ ਰਿਕਾਰਡ 'ਚ ਮਸਜਿਦ ਜਾਂ ਕਬਰੀਸਤਾਨ ਦਰਜ, ਤਾਂ ਜ਼ਮੀਨ ਵਕਫ ਬੋਰਡ ਦੀ ਮੰਨੀ ਜਾਏਗੀ', ਹਾਈ ਕੋਰਟ ਨੇ ਕੀਤਾ ਸਪੱਸ਼ਟ

Chandigarh News: 'ਮਾਲੀਆ ਰਿਕਾਰਡ 'ਚ ਮਸਜਿਦ ਜਾਂ ਕਬਰੀਸਤਾਨ ਦਰਜ, ਤਾਂ ਜ਼ਮੀਨ ਵਕਫ ਬੋਰਡ ਦੀ ਮੰਨੀ ਜਾਏਗੀ', ਹਾਈ ਕੋਰਟ ਨੇ ਕੀਤਾ ਸਪੱਸ਼ਟ

Breaking News: ਚੰਡੀਗੜ੍ਹ ਦੇ ਸੈਕਟਰ 26 ਦੇ ਕਲੱਬ ਕੋਲ ਹੋਏ 2 ਧਮਾਕੇ, ਪੂਰੇ ਇਲਾਕੇ 'ਚ ਦਹਿਸ਼ਤ, ਪੁਲਿਸ ਕਰ ਰਹੀ ਜਾਂਚ

Breaking News: ਚੰਡੀਗੜ੍ਹ ਦੇ ਸੈਕਟਰ 26 ਦੇ ਕਲੱਬ ਕੋਲ ਹੋਏ 2 ਧਮਾਕੇ, ਪੂਰੇ ਇਲਾਕੇ 'ਚ ਦਹਿਸ਼ਤ, ਪੁਲਿਸ ਕਰ ਰਹੀ ਜਾਂਚ

Mohali News: ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਮਨਜੀਤ ਮਾਹਲ ਦੇ ਤਿੰਨ ਸਾਥੀਆਂ ਨੂੰ ਕੀਤਾ ਗ੍ਰਿਫਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ

Mohali News: ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਮਨਜੀਤ ਮਾਹਲ ਦੇ ਤਿੰਨ ਸਾਥੀਆਂ ਨੂੰ ਕੀਤਾ ਗ੍ਰਿਫਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ

Mohali News: ਜਾਨਲੇਵਾ ਬਣ ਰਿਹਾ ਨਸ਼ਾ, ਸਪਲਾਈ ਤੇ ਡਰੱਗ ਮਨੀ ਵਿਵਾਦ 'ਚ ਨੌਜਵਾਨ ਦੇ ਸੀਨੇ ;ਚ ਛੁਰਾ ਮਾਰ ਕੀਤਾ ਕਤਲ

Mohali News: ਜਾਨਲੇਵਾ ਬਣ ਰਿਹਾ ਨਸ਼ਾ, ਸਪਲਾਈ ਤੇ ਡਰੱਗ ਮਨੀ ਵਿਵਾਦ 'ਚ ਨੌਜਵਾਨ ਦੇ ਸੀਨੇ ;ਚ ਛੁਰਾ ਮਾਰ ਕੀਤਾ ਕਤਲ

Punjab News: ਪੰਜਾਬ 'ਚ ਗਹਿਰਾ ਸਕਦਾ ਹੈ ਜਲ ਸੰਕਟ, ਪਾਣੀ ਦੀ ਹੋਵੇਗੀ ਭਾਰੀ ਕਮੀ, ਹਾਈ ਕੋਰਟ ਨੇ ਜਤਾਈ ਚਿੰਤਾ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Punjab News: ਪੰਜਾਬ 'ਚ ਗਹਿਰਾ ਸਕਦਾ ਹੈ ਜਲ ਸੰਕਟ, ਪਾਣੀ ਦੀ ਹੋਵੇਗੀ ਭਾਰੀ ਕਮੀ, ਹਾਈ ਕੋਰਟ ਨੇ ਜਤਾਈ ਚਿੰਤਾ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Chandigarh News: 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦਾ ਅੱਜ ਆਖਰੀ ਦਿਨ, CM ਮਾਨ ਹੋਣਗੇ ਮੁੱਖ ਮਹਿਮਾਨ, ਚੰਡੀਗੜ੍ਹ ਵਿਖੇ ਹੋ ਰਿਹਾ ਰਾਜ ਪੱਧਰੀ ਸਮਾਗਮ

Chandigarh News: 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦਾ ਅੱਜ ਆਖਰੀ ਦਿਨ, CM ਮਾਨ ਹੋਣਗੇ ਮੁੱਖ ਮਹਿਮਾਨ, ਚੰਡੀਗੜ੍ਹ ਵਿਖੇ ਹੋ ਰਿਹਾ ਰਾਜ ਪੱਧਰੀ ਸਮਾਗਮ

Mohali News: ਮੋਹਾਲੀ 'ਚ ਬਦਮਾਸ਼ ਤੇ ਪੁਲਿਸ ਵਿਚਾਲੇ ਮੁਕਾਬਲਾ, ਹਾਈਵੇ ਲੁਟੇਰੇ ਗਿਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਗ੍ਰਿਫਤਾਰ

Mohali News: ਮੋਹਾਲੀ 'ਚ ਬਦਮਾਸ਼ ਤੇ ਪੁਲਿਸ ਵਿਚਾਲੇ ਮੁਕਾਬਲਾ, ਹਾਈਵੇ ਲੁਟੇਰੇ ਗਿਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਗ੍ਰਿਫਤਾਰ

Chandigarh: ਹਰਿਆਣਾ ਵਿਧਾਨਸਭਾ ਜ਼ਮੀਨ ਵਿਵਾਦ ਦਾ ਮਾਮਲਾ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਸਾਫ, ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ

Chandigarh: ਹਰਿਆਣਾ ਵਿਧਾਨਸਭਾ ਜ਼ਮੀਨ ਵਿਵਾਦ ਦਾ ਮਾਮਲਾ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਸਾਫ, ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ