Wednesday, October 30, 2024
BREAKING
Punjab: ਦੀਵਾਲੀ ਦਾ ਤੋਹਫਾ- ਪੰਜਾਬ ਰੋਡਵੇਜ਼, ਪਨਬਸ ਤੇ PRTC ਦੇ ਕੱਚੇ ਡਰਾਈਵਰ-ਕੰਡਕਟਰ ਹੋਣਗੇ ਪੱਕੇ, ਮੰਤਰੀ ਨੇ ਜਾਰੀ ਕੀਤੇ ਹੁਕਮ Ayodhya Diwali 2024: 500 ਸਾਲਾਂ ਬਾਅਦ ਅਯੁੱਧਿਆ 'ਚ ਅੱਜ ਰਾਮ ਵਾਲੀ ਦੀਵਾਲੀ, 25 ਲੱਖ ਦੀਵਿਆਂ ਨਾਲ ਜਗਮਗਾ ਉੱਠੇਗਾ ਰਾਮ ਮੰਦਿਰ India Canada Row: ਕੈਨੇਡਾ ਨੇ ਨਿੱਝਰ ਮਾਮਲੇ ਨਾਲ ਜੁੜੀ ਜਾਣਕਾਰੀ ਅਮਰੀਕੀ ਮੀਡੀਆ ਨੂੰ ਕੀਤੀ ਸੀ ਲੀਕ, ਟਰੂਡੋ ਦੀ ਸਲਾਹਕਾਰ ਨੇ ਕਬੂਲਿਆ Salman Khan: ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਦੋ ਕਰੋੜ ਰੁਪਏ ਦੀ ਮੰਗੀ ਫਿਰੌਤੀ, ਮੁੰਬਈ ਪੁਲਿਸ ਨੇ ਦਰਜ ਕੀਤੀ FIR Punjab Weather: ਪੰਜਾਬ ਚ ਮੌਸਮ ਨੇ ਤੋੜਿਆ 54 ਸਾਲ ਪੁਰਾਣਾ ਰਿਕਾਰਡ, ਇਸ ਸਾਲ ਦੇਰੀ ਨਾਲ ਸ਼ੁਰੂ ਹੋਵੇਗੀ ਠੰਡ Punjab Politics: ਆਪ ਨੇ ਗੁਰਦੀਪ ਬਾਠ ਨੂੰ ਪਾਰਟੀ 'ਚੋਂ ਕੱਢਿਆ, ਬਰਨਾਲਾ ਜਿਮਨੀ ਚੋਣਾਂ 'ਚ AAP ਉਮੀਦਵਾਰ ਦਾ ਕੀਤਾ ਸੀ ਵਿਰੋਧ Narendra Modi: ਦਿੱਲੀ-ਬੰਗਾਲ ਸਰਕਾਰ 'ਤੇ ਭੜਕੇ PM ਨਰੇਂਦਰ ਮੋਦੀ, 'ਆਯੁਸ਼ਮਾਨ ਭਾਰਤ' ਦਾ ਜ਼ਿਕਰ ਕਰ ਬੋਲੇ- 'ਇਹ ਲੋਕ ਆਪਣੇ ਸਵਾਰਥ ਲਈ..' Ludhiana News: ਲੁਧਿਆਣਾ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗੀ, ਮਲਬੇ ਹੇਠਾਂ ਦਬੇ 8 ਮਜ਼ਦੂਰ, ਇੱਕ ਦੀ ਮੌਤ Mansa News: ਮਾਨਸਾ ਦੇ ਪੈਟਰੋਲ ਪੰਪ 'ਤੇ ਜ਼ੋਰਦਾਰ ਧਮਾਕਾ, ਵਿਦੇਸ਼ੀ ਨੰਬਰ ਤੋਂ ਆਇਆ ਕਾਲ, ਮਾਲਕ ਤੋਂ ਮੰਗੇ 5 ਕਰੋੜ Punjab News: ਫਿਰੋਜ਼ਪੁਰ ਤਿਹਰੇ ਕਤਲ ਕਾਂਡ ਦੇ ਦੋਸ਼ੀ ਗ੍ਰਿਫਤਾਰ, ਪੰਜਾਬ ਪੁਲਿਸ ਨੇ ਲਖਨਊ ਤੋਂ ਦਬੋਚੇ 2 ਸ਼ੂਟਰ, ਕਈ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ

Education

What If Earth Stops Rotating: ਜੇ ਧਰਤੀ ਸਿਰਫ 40 ਸਕਿੰਟਾਂ ਲਈ ਘੁੰਮਣਾ ਬੰਦ ਕਰ ਦੇਵੇ ਤਾਂ ਕੀ ਹੋਵੇਗਾ? ਜਾਣ ਕੇ ਕੰਬ ਜਾਵੇਗੀ ਰੂਹ

October 19, 2024 09:49 PM

What If Earth Stops Rotating For 40 Seconds: ਸਾਡੇ ਸੋਲਰ ਸਿਸਟਮ 'ਚ ਫਿਲਹਾਲ ਸਿਰਫ ਧਰਤੀ ਹੀ ਪਰਫੈਕਟ ਗ੍ਰਹਿ ਹੈ, ਜੋ ਕਿ ਇਨਸਾਨਾਂ ਲਈ ਰਹਿਣ ਦੇ ਕਾਬਿਲ ਹੈ। ਧਰਤੀ ਦਿਨ ਰਾਤ ਬਿਨਾਂ ਰੁਕੇ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਰਹਿੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਧਰਤੀ ਮਹਿਜ਼ 40 ਸਕਿੰਟਾਂ ਲਈ ਘੁੰਮਣਾ ਬੰਦ ਕਰ ਦੇਵੇ ਤਾਂ ਕੀ ਹੋਵੇਗਾ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ।

ਦੱਸ ਦਈਏ ਕਿ ਧਰਤੀ ਹਰ ਸਮੇਂ ਆਪਣੇ ਐਕਸਿਸ 'ਤੇ 1 ਹਜ਼ਾਰ 670 ਕਿਲੋਮੀਟਰ ਦੀ ਰਫਤਾਰ ਨਾਲ ਘੁੰਮ ਰਹੀ ਹੈ, ਪਰ ਸਾਨੂੰ ਕਦੇ ਵੀ ਇਹ ਪਤਾ ਨਹੀਂ ਲੱਗਦਾ ਕਿ ਧਰਤੀ ਇਸ ਤਰ੍ਹਾਂ ਇੰਨੀਂ ਤੇਜ਼ ਸਪੀਡ ;ਚ ਘੁੰਮਦੀ ਹੈ, ਕਿਉਂਕਿ ਧਰਤੀ ਦੇ ਵਾਤਾਵਰਨ 'ਚ ਹਵਾਵਾਂ ਵੀ ਬਿਲਕੁਲ ਇਸੇ ਸਪੀਡ ਯਾਨਿ 1670 ਕਿਲੋਮੀਟਰ ਨਾਲ ਚੱਲ ਰਹੀਆਂ ਹਨ, ਇਸ ਨਾਲ ਧਰਤੀ ਦਾ ਬੈਲੇਂਸ ਬਣਿਆ ਰਹਿੰਦਾ ਹੈ। ਪਰ ਕੀ ਹੋਵੇਗਾ ਜੇ ਅਚਾਨਕ ਧਰਤੀ ਘੁੰਮਣਾ ਬੰਦ ਕਰ ਦੇਵੇ ਤੇ 40 ਸਕਿੰਟਾਂ ਬਾਅਦ ਫਿਰ ਤੋਂ ਨੋਰਮਲ ਤਰੀਕੇ ਨਾਲ ਘੁੰਮਣ ਲੱਗ ਪਵੇ। ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੋਣ ਨਾਲ ਪੂਰੀ ਧਰਤੀ 'ਤੇ ਤਬਾਹੀ ਮੱਚ ਜਾਵੇਗੀ।

ਧਰਤੀ ਤਾਂ ਘੁੰਮਣਾ ਬੰਦ ਕਰ ਦੇਵੇਗੀ, ਪਰ ਧਰਤੀ ਦੇ ਵਾਤਾਵਰਨ 'ਚ ਹਵਾਵਾਂ 1670 ਕਿਲੋਮੀਟਰ ਦੀ ਸਪੀਡ ਨਾਲ ਚਲਦੀਆਂ ਰਹਿਣਗੀਆਂ, ਜਿਸ ਕਰਕੇ ਧਰਤੀ 'ਤੇ ਮੌਜੂਦ ਹਰ ਚੀਜ਼ ਹਵਾ 'ਚ ਉੱਡਣਾ ਸ਼ੁਰੂ ਕਰ ਦੇਵੇਗੀ। ਭਾਰੀ ਭਾਰੀ ਟਰੱਕ, ਟਰੇਨਾਂ, ਇੱਥੋਂ ਤੱਕ ਕਿ ਹਵਾਈ ਜਹਾਜ਼ ਵੀ 1670 ਕਿਲੋਮੀਟਰ ਦੀ ਸਪੀਡ ਨਾਲ ਹਵਾ 'ਚ ਉੱਡਣਗੇ। ਇਹੀ ਨਹੀਂ ਸਮੁੰਦਰ ਤੇ ਨਦੀਆਂ 'ਚ ਭਾਰੀ ਸੁਨਾਮੀ ਆਵੇਗੀ, ਜੋ ਕਿ ਤਬਾਹੀ ਦਾ ਕਾਰਨ ਬਣੇਗੀ।

ਫਿਰ ਜਦੋਂ 40 ਸਕਿੰਟਾਂ ਬਾਅਦ ਧਰਤੀ ਨੋਰਮਲ ਸਪੀਡ 'ਚ ਘੁੰਮਣ ਲੱਗ ਪਵੇਗੀ, ਤਾਂ ਹਰ ਚੀਜ਼ ਨੋਰਮਲ ਹੋ ਜਾਵੇਗੀ, ਧਰਤੀ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੋਵੇਗੀ ਅਤੇ ਧਰਤੀ 'ਤੇ ਕੋਈ ਵੀ ਪ੍ਰਾਣੀ ਨਹੀਂ ਬਚਿਆ ਹੋਵੇਗਾ। ਜੇ ਗਲਤੀ ਨਾਲ ਕੋਈ ਬਚ ਵੀ ਗਿਆ, ਤਾਂ ਉਹ ਪੀਣ ਵਾਲੇ ਪਾਣੀ ਦੀ ਤਲਾਸ਼ 'ਚ ਮਰ ਜਾਵੇਗਾ। ਕਿਉਂਕਿ ਸੁਨਾਮੀ ਆਉਣ ਕਰਕੇ ਸਮੁੰਦਰ ਦਾ ਪਾਣੀ ਪੂਰੀ ਧਰਤੀ 'ਤੇ ਫੈਲਿਆ ਹੋਵੇਗਾ, ਜਿਸ ਕਰਕੇ ਨਦੀਆਂ ਦਾ ਪਾਣੀ ਗੰਦਾ ਹੋ ਜਾਵੇਗਾ। 

Have something to say? Post your comment