Cheapest Country To Visit From india: ਛੁੱਟੀਆਂ 'ਚ ਵਿਦੇਸ਼ ਘੁੰਮਣ ਜਾਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਅਸੀਂ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਹਾਂ ਕਿ ਵੱਡੇ-ਵੱਡੇ ਕਲਾਕਾਰ ਤੇ ਕਾਰੋਬਾਰੀ ਛੁੱਟੀਆਂ ਮਨਾਉਣ ਲਈ ਵਿਦੇਸ਼ਾਂ 'ਚ ਜਾਣਾ ਪਸੰਦ ਕਰਦੇ ਹਨ। ਪਰ ਜ਼ਿਆਦਾਤਰ ਮੱਧ ਵਰਗੀ ਯਾਨਿ ਮਿਡਲ ਕਲਾਸ ਫੈਮਿਲੀਜ਼ ਲਈ ਵਿਦੇਸ਼ ਘੁੰਮਣਾ ਇੱਕ ਸੁਪਨਾ ਹੀ ਰਹਿ ਜਾਂਦਾ ਹੈ। ਉਹ ਵਿਦੇਸ਼ ਸਿਰਫ ਤਸਵੀਰਾਂ ਤੇ ਵੀਡੀਓਜ਼ 'ਚ ਹੀ ਦੇਖ ਕੇ ਖੁਸ਼ ਹੋ ਜਾਂਦੇ ਹਨ, ਕਿਉਂਕਿ ਸਵਿਟਰਜ਼ਰਲੈਂਡ, ਜਰਮਨੀ, ਕੈਨੇਡਾ, ਅਮਰੀਕਾ ਵਰਗੇ ਖੂਬਸੂਰਤ ਮੁਲਕਾਂ 'ਚ ਘੁੰਮਣ ਲਈ ਤੁਹਾਡੀ ਜੇਬ 'ਚ ਮੋਟਾ ਪੈਸਾ ਹੋਣਾ ਜ਼ਰੂਰੀ ਹੈ। ਕਿਉਂਕਿ ਲੱਖਾਂ ਰੁਪਏ ਤਾਂ ਸਿਰਫ ਹਵਾਈ ਜਹਾਜ਼ ਦੀ ਟਿਕਟ 'ਤੇ ਹੀ ਖਰਚ ਹੋ ਜਾਂਦੇ ਹਨ।
ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਦੇਸ਼ ਬਾਰੇ, ਜਿਸ ਵਿੱਚ ਕੋਈ ਵੀ ਮੱਧ ਵਰਗੀ ਪਰਿਵਾਰ ਘੁੰਮਣ ਜਾ ਸਕਦਾ ਹੈ। ਇਸ ਦੇਸ਼ 'ਚ ਘੁੰਮਣ ਲਈ ਤੁਹਾਡੀ ਜੇਬ 'ਚ ਸਿਰਫ 50 ਹਜ਼ਾਰ ਰੁਪਏ ਹੋਣੇ ਚਾਹੀਦੇ ਹਨ। ਇਸ ਦੇਸ਼ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਬਿਲਕੁਲ ਸਵਿਟਜ਼ਰਲੈਂਡ ਵਾਲੀ ਫੀਲੰਿਗ ਦੇਵੇਗਾ, ਕਿਉਂਕਿ ਇਸ ਦੇਸ਼ 'ਚ ਬਹੁਤ ਹੀ ਸੁੰਦਰ ਨਜ਼ਾਰੇ ਹਨ। ਤਾਂ ਆਓ ਤੁਹਾਨੂੰ ਇਸ ਦੇਸ਼ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ;
ਸਿਰਫ 50 ਹਜ਼ਾਰ 'ਚ ਘੁੰਮੋ ਭੂਟਾਨ
ਅਸੀਂ ਗੱਲ ਕਰ ਰਹੇ ਹਾਂ ਭੂਟਾਨ ਦੇਸ਼ ਦੀ, ਜੋ ਭਾਰਤ ਦੇ ਬਹੁਤ ਹੀ ਨੇੜੇ ਹੈ ਅਤੇ ਇਸ ਦੇਸ਼ 'ਚ ਜਾਣ ਲਈ ਤੁਹਾਨੂੰ ਬਹੁਤਾ ਲੰਬਾ ਹਵਾਈ ਸਫਰ ਵੀ ਨਹੀਂ ਕਰਨਾ ਪੈਂਦਾ ਤੇ ਨਾਲ ਹੀ ਤੁਸੀਂ ਸਿਰਫ 50 ਹਜ਼ਾਰ ਰੁਪਏ 'ਚ ਇਸ ਦੇਸ਼ ਦੀ ਸੈਰ ਕਰ ਸਕਦੇ ਹੋ। ਇਸ ਦੇ ਨਾਲ ਨਾਲ ਇਸ ਦੇਸ਼ 'ਚ ਜਾਣ ਲਈ ਤੁਹਾਨੂੰ ਕਿਸੇ ਵੀਜ਼ਾ ਦੀ ਵੀ ਜ਼ਰੂਰਤ ਨਹੀਂ ਹੈ।
ਭਾਰਤ ਦੇ ਨੇੜੇ ਸਥਿਤ ਇੱਕ ਦੇਸ਼ ਭੂਟਾਨ, ਤੁਸੀਂ 50 ਹਜ਼ਾਰ ਰੁਪਏ ਵਿੱਚ ਆਸਾਨੀ ਨਾਲ ਉੱਥੇ ਘੁੰਮ ਸਕਦੇ ਹੋ। ਕਿਉਂਕਿ ਇਹ ਨੇੜੇ ਹੈ ਅਤੇ ਸਸਤਾ ਵੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਭਾਰਤੀਆਂ ਨੂੰ ਇੱਥੇ 15 ਦਿਨਾਂ ਲਈ ਵੀਜ਼ਾ ਫਰੀ ਐਂਟਰੀ ਮਿਲਦੀ ਹੈ।
ਹਿਮਾਲਿਆ ਵਿੱਚ ਸਥਿਤ ਇਹ ਦੇਸ਼ ਆਪਣੀ ਹਰਿਆਲੀ, ਬਰਫ਼ ਨਾਲ ਢੱਕੀਆਂ ਚੋਟੀਆਂ, ਮੱਠਾਂ ਅਤੇ ਸ਼ਾਨਦਾਰ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਇਹ ਬਿਲਕੁਲ ਕੁਦਰਤ ਦੀ ਗੋਦ ਵਿੱਚ ਹੈ।
ਹਿੰਦ ਮਹਾਸਾਗਰ ਦੇ ਵਿਚਕਾਰ ਸਥਿਤ ਮਾਰੀਸ਼ਸ ਦਾ ਤੱਟ ਬਹੁਤ ਸੁੰਦਰ ਹੈ। ਇਹ ਵੀ ਤੁਹਾਡੇ ਬਜਟ 'ਚ ਹੈ, ਤੁਸੀਂ 50-1 ਲੱਖ ਰੁਪਏ 'ਚ ਆਸਾਨੀ ਨਾਲ ਸਫਰ ਕਰ ਸਕਦੇ ਹੋ। ਵੀਜ਼ੇ ਦੀ ਕੋਈ ਪਰੇਸ਼ਾਨੀ ਨਹੀਂ ਹੈ।
ਥਾਈਲੈਂਡ ਦੱਖਣੀ ਏਸ਼ੀਆ ਦਾ ਫਿਰਦੌਸ ਹੈ। ਜਿੱਥੇ ਤੁਸੀਂ ਆਰਾਮ ਨਾਲ ਘੁੰਮ ਸਕਦੇ ਹੋ। ਇੱਥੇ ਵੀ ਤੁਸੀਂ ਘੱਟ ਬਜਟ 'ਚ ਯਾਤਰਾ ਕਰ ਸਕਦੇ ਹੋ। ਇੱਥੇ ਵਿਸ਼ਾਲ ਮੰਦਰ ਅਤੇ ਇਤਿਹਾਸਕ ਸਥਾਨ ਹਨ।
ਕੈਰੇਬੀਅਨ ਦੇਸ਼, ਜੋ ਕਿ ਕੁਦਰਤ ਦਾ ਟਾਪੂ ਹੈ, ਭਾਰਤੀਆਂ ਦਾ ਪਸੰਦੀਦਾ ਟਾਪੂ ਹੈ। Pitons National Park ਵਿੱਚ ਤੁਸੀਂ 1,342 ਮੀਟਰ ਉੱਚਾ ਜੁਆਲਾਮੁਖੀ ਦੇਖ ਸਕਦੇ ਹੋ। ਇੱਥੇ ਵੀ ਤੁਸੀਂ 50-1 ਲੱਖ ਰੁਪਏ ਵਿੱਚ ਆਰਾਮ ਨਾਲ ਸਫ਼ਰ ਕਰ ਸਕਦੇ ਹੋ। ਵੀਜ਼ਾ ਦੀ ਕੋਈ ਪਰੇਸ਼ਾਨੀ ਨਹੀਂ।
Beautiful Bhutan