Karwa Chauth Fasting: ਕਰਵਾ ਚੌਥ 2024 'ਚ ਬੱਸ 2 ਦਿਨ ਬਾਕੀ ਹਨ ਅਤੇ ਭਾਰਤੀ ਔਰਤਾਂ ਵਿੱਚ ਇਸ ਤਿਓਹਾਰ ਨੂੰ ਲੈਕੇ ਕਾਫੀ ਉਤਸ਼ਾਹ ਦੇਖਿਆ ਜਾਂਦਾ ਹੈ। ਕਰਵਾ ਚੌਥ ਵਿੱਚ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਫਾਸਟਿੰਗ ਕਰਦੀਆਂ ਹਨ ਅਤੇ ਉਹ ਪੂਰਾ ਦਿਨ ਪਾਣੀ ਵੀ ਨਹੀਂ ਪੀਂਦੀਆਂ। ਅਜਿਹੇ 'ਚ ਕਈ ਔਰਤਾਂ ਜਿਨ੍ਹਾਂ ਦਾ ਸਰੀਰ ਭੁੱਖ ਪਿਆਸ ਝੱਲ ਨਹੀਂ ਸਕਦਾ, ਉਹ ਫਾਸਟਿੰਗ ਤੋਂ ਬਾਅਦ ਕਾਫੀ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ ;ਚ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਅਜਿਹੇ ਟਿਪਸ, ਜਿਨ੍ਹਾਂ ਨੂੰ ਅਪਣਾ ਕੇ ਤੁਹਾਨੂੰ ਪੂਰਾ ਦਿਨ ਪਿਆਸ ਨਹੀਂ ਲੱਗੇਗੀ ਤੇ ਪਾਣੀ ਦੀ ਕਮੀ ਵੀ ਮਹਿਸੂਸ ਨਹੀਂ ਹੋਵੇਗੀ। ਯਕੀਨ ਮੰਨੋ ਇਹ ਟਿਪਸ ਤੁਹਾਨੂੰ ਪੂਰਾ ਦਿਨ ਤਰੋਂ ਤਾਜ਼ਾ ਤੇ ਹਾਈਡ੍ਰੇਟਡ ਰੱਖਣਗੇ। ਤਾਂ ਆਓ ਜਾਣਦੇ ਹਾਂ:
ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਕਰੋ ਇਹ ਕੰਮ
ਨਾਰੀਅਲ ਪਾਣੀ ਪੀਓ
ਜੇਕਰ ਤੁਸੀਂ ਸਵੇਰੇ ਉੱਠ ਕੇ ਕਰਵਾ ਚੌਥ ਤੋਂ ਪਹਿਲਾਂ ਸਰਗੀ ਖਾਂਦੇ ਹੋ ਤਾਂ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਨਾਰੀਅਲ ਪਾਣੀ ਦਾ ਸੇਵਨ ਕਰੋ। ਇਹ ਇੱਕ ਕੁਦਰਤੀ ਇਲੈਕਟ੍ਰੋਲਾਈਟ ਹੈ, ਜੋ ਦਿਨ ਭਰ ਸਰੀਰ ਵਿੱਚ ਹਾਈਡਰੇਸ਼ਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਨੀਂਬੂ ਪਾਣੀ
ਤੁਸੀਂ ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਨਿੰਬੂ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ, ਇਹ ਘਰੇਲੂ ਇਲੈਕਟ੍ਰੋਲਾਈਟ ਡਰਿੰਕ ਤੁਹਾਡੇ ਸਰੀਰ ਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਉਂਦਾ ਹੈ। ਤੁਸੀਂ ਇਸ ਵਿਚ ਇਕ ਚੁਟਕੀ ਨਮਕ ਅਤੇ ਚੀਨੀ ਵੀ ਮਿਲਾ ਸਕਦੇ ਹੋ, ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
ਹਰਬਲ ਚਾਹ
ਚਾਹ ਅਤੇ ਕੌਫੀ ਪੀਣ ਨਾਲ ਸਰੀਰ ਵਿਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ, ਅਜਿਹੀ ਸਥਿਤੀ ਵਿਚ ਕਰਵਾ ਚੌਥ ਦਾ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕੈਮੋਮਾਈਲ ਜਾਂ ਪੁਦੀਨੇ ਦੀ ਚਾਹ ਪੀ ਕੇ ਆਪਣੇ ਆਪ ਨੂੰ ਹਾਈਡ੍ਰੇਟ ਕਰ ਸਕਦੇ ਹੋ।
ਅਜਿਹੇ ਫਲ ਖਾਓ, ਜਿਨ੍ਹਾਂ ਨਾਲ ਪਾਣੀ ਦੀ ਕਮੀ ਪੂਰੀ ਹੋਵੇ
ਵਰਤ ਰੱਖਣ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡਰੇਟ ਕਰਨ ਲਈ ਖੀਰਾ, ਸੰਤਰਾ, ਪੁਦੀਨੇ ਦੀਆਂ ਪੱਤੀਆਂ ਨੂੰ 1 ਲੀਟਰ ਪਾਣੀ ਵਿੱਚ ਮਿਲਾ ਕੇ ਰਾਤ ਭਰ ਰੱਖੋ ਅਤੇ ਸਵੇਰੇ ਇਸ ਪਾਣੀ ਦਾ ਸੇਵਨ ਕਰੋ, ਇਹ ਡੀਟੌਕਸ ਡਰਿੰਕ ਤੁਹਾਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰੇਗਾ।
ਵਰਤ ਰੱਖਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼
- ਵਰਤ ਰੱਖਣ ਤੋਂ ਪਹਿਲਾਂ ਬਹੁਤ ਜ਼ਿਆਦਾ ਨਮਕ ਜਾਂ ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨਾਲ ਡੀਹਾਈਡ੍ਰੇਸ਼ਨ ਹੋ ਸਕਦੀ ਹੈ ਅਤੇ ਤੁਹਾਨੂੰ ਵਾਰ-ਵਾਰ ਪਿਆਸ ਵੀ ਲੱਗ ਸਕਦੀ ਹੈ।
- ਵਰਤ ਰੱਖਣ ਤੋਂ ਪਹਿਲਾਂ ਕਦੇ ਵੀ ਚਾਹ ਜਾਂ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ 'ਚ ਕੈਫੀਨ ਜ਼ਿਆਦਾ ਮਾਤਰਾ 'ਚ ਪਾਈ ਜਾਂਦੀ ਹੈ ਅਤੇ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ।