ਚੰਡੀਗੜ੍ਹ: 19 ਅਕਤੂਬਰ ਨੂੰ ਸਿੱਖਾਂ ਦੇ ਮਹਾ ਗੁਰੂ ਸ੍ਰੀ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਪੂਰੀ ਦੁਨੀਆ ਵਿੱਚ ਪ੍ਰਕਾਸ਼ ਪੁਰਬ ਪੂਰੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 8 ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਇਹ ਵਿਸ਼ਾਲ ਨਗਰ ਕੀਰਤਨ ਚੰਡੀਗੜ੍ਹ ਦੇ ਸੈਕਟਰ 8 ਸੀ ਤੋਂ ਦੁਪਹਿਰ 12:30 ਵਜੇ ਅਰੰਭ ਹੋਇਆ।
ਦੱਸ ਦਈਏ ਕਿ ਨਗਰ ਕੀਰਤਨ ਦਾ ਸਮਾਪਨ ਸ਼ਾਮੀਂ 7:30 ਵਜੇ ਸੈਕਟਰ 22 ਵਿਖੇ ਹੋਵੇਗਾ।
ਇਹ ਨਗਰ ਕੀਰਤਨ ਸੈਕਟਰ 8-ਸੀ ਤੋਂ ਅਰੰਭ ਹੋ ਕੇ ਸੈਕਟਰ-9 ਦੀ ਮਾਰਕੀਟ, ਸੈਕਟਰ 10 ਦੀ ਮਾਰਕੀਟ, ਸੈਕਟਰ 11 ਦੀ ਮਾਰਕੀਟ, ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਅਤੇ ਗੇਟ ਨੰਬਰ 2, ਸੈਕਟਰ 15 ਦੀ ਮਾਰਕੀਟ, ਸੈਕਟਰ 16 ਦੀ ਮਾਰਕੀਟ, ਸੈਕਟਰ 23 ਬਾਲ ਭਵਨ ਤੋਂ ਮਾਰਕੀਟ6, ਸੈਕਟਰ 22 ਦੀ ਮਾਰਕੀਟ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸੈਕਟਰ 22 ਵਿਖੇ ਸੰਪੂਰਨ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਨਗਰ ਕੀਰਤਨ 'ਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ।
ਦੱਸ ਦਈਏ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 19 ਅਕਤੂਬਰ ਨੂੰ ਮਨਾਇਆ ਜਾਣਾ ਹੈ। ਇਸ ਮੌਕੇ ਅੰਮ੍ਰਿਤਸਰ ਵਿਖੇ 19 ਅਕਤੂਬਰ ਨੂੰ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਹਨ।