Salman Khan News: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਦੀ ਨਵੀਂ ਮੁੰਬਈ ਪੁਲਿਸ ਜਾਂਚ ਕਰ ਰਹੀ ਹੈ।ਇਸ ਮਾਮਲੇ 'ਚ ਗ੍ਰਿਫਤਾਰ ਲਾਰੇਂਸ ਬਿਸ਼ਨੋਈ ਗੈਂਗ ਦੇ 5 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਚਾਰਜਸ਼ੀਟ 'ਚ ਦੱਸਿਆ ਕਿ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।
ਮੁਲਜ਼ਮ ਪਾਕਿਸਤਾਨ ਤੋਂ ਆਧੁਨਿਕ ਹਥਿਆਰ ਏ.ਕੇ. 47, ਏ.ਕੇ. 92 ਅਤੇ ਐਮ 16 ਖਰੀਦਣ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਵਿਚੋਂ ਉਹ ਤੁਰਕੀ ਦਾ ਬਣਿਆ ਜ਼ਿਗਾਨਾ ਪਿਸਤੌਲ ਖਰੀਦਣ ਦੀ ਵੀ ਯੋਜਨਾ ਬਣਾ ਰਹੇ ਸਨ, ਜਿਸ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਮੁਲਜ਼ਮ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਕੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨਾ ਚਾਹੁੰਦੇ ਸਨ।
ਸਲਮਾਨ ਖਾਨ ਦੀ ਹਰ ਹਰਕਤ 'ਤੇ ਰੱਖੀ ਜਾ ਰਹੀ ਨਜ਼ਰ
ਪੁਲਿਸ ਨੇ ਚਾਰਜਸ਼ੀਟ 'ਚ ਕਿਹਾ ਕਿ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਅਗਸਤ 2023 ਤੋਂ ਅਪ੍ਰੈਲ 2024 ਦਰਮਿਆਨ ਬਣਾਈ ਗਈ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਲਗਭਗ 60 ਤੋਂ 70 ਲੋਕ ਸਲਮਾਨ ਖਾਨ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੇ ਸਨ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਸਾਰੇ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ, ਪਨਵੇਲ ਫਾਰਮ ਹਾਊਸ ਅਤੇ ਗੋਰੇਗਾਂਵ ਦੀ ਫਿਲਮ ਸਿਟੀ 'ਤੇ ਉਸ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੇ ਸਨ। ਪੁਲਿਸ ਨੇ ਚਾਰਜਸ਼ੀਟ 'ਚ ਇਹ ਵੀ ਦੱਸਿਆ ਕਿ ਦੋਸ਼ੀ ਨੇ ਸਲਮਾਨ ਖਾਨ ਨੂੰ ਮਾਰਨ ਲਈ 18 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਨੂੰ ਨੌਕਰੀ 'ਤੇ ਰੱਖਿਆ ਸੀ।
ਕੰਨਿਆਕੁਮਾਰੀ 'ਚ ਹੋਣਾ ਸੀ ਇਕੱਠ
ਮੁੰਬਈ ਪੁਲਿਸ ਮੁਤਾਬਕ ਸਾਰੇ ਸ਼ੂਟਰ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ। ਹੁਕਮ ਮਿਲਦੇ ਹੀ ਇਨ੍ਹਾਂ ਸਾਰਿਆਂ ਨੇ ਪਾਕਿਸਤਾਨ ਤੋਂ ਲਿਆਂਦੇ ਅਤਿ-ਆਧੁਨਿਕ ਹਥਿਆਰਾਂ ਦੀ ਵਰਤੋਂ ਕਰਕੇ ਸਲਮਾਨ ਖਾਨ 'ਤੇ ਹਮਲਾ ਕਰਨਾ ਸੀ, ਇਹ ਸਾਰੇ ਸ਼ੂਟਰ ਪੁਣੇ, ਰਾਏਗੜ੍ਹ, ਨਵੀਂ ਮੁੰਬਈ, ਠਾਣੇ ਅਤੇ ਗੁਜਰਾਤ 'ਚ ਲੁਕੇ ਹੋਏ ਹਨ। ਸਲਮਾਨ ਖਾਨ 'ਤੇ ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀਆਂ ਨੇ ਆਪਣਾ ਸਕਿੱਪ ਪਲਾਨ ਵੀ ਬਣਾਇਆ ਸੀ, ਜਿਸ ਦੇ ਮੁਤਾਬਕ ਸਲਮਾਨ ਖਾਨ ਨੂੰ ਮਾਰਨ ਤੋਂ ਬਾਅਦ ਸਾਰਿਆਂ ਨੂੰ ਕੰਨਿਆਕੁਮਾਰੀ 'ਚ ਇਕੱਠੇ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਸਾਰਿਆਂ ਨੂੰ ਕਿਸ਼ਤੀ ਰਾਹੀਂ ਸ਼੍ਰੀਲੰਕਾ ਲਿਜਾਇਆ ਜਾਵੇਗਾ ਅਤੇ ਫਿਰ ਸ਼੍ਰੀਲੰਕਾ ਤੋਂ ਉਨ੍ਹਾਂ ਨੂੰ ਉਸ ਦੇਸ਼ 'ਚ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੇ ਜਾਣਾ ਸੀ, ਤਾਂ ਜੋ ਭਾਰਤੀ ਜਾਂਚ ਏਜੰਸੀ ਉਨ੍ਹਾਂ ਤੱਕ ਨਾ ਪਹੁੰਚ ਸਕੇ।
ਸ਼ੂਟਰਾਂ ਨੇ ਐਕਟਰ ਨੂੰ ਮਾਰਨ ਲਈ ਕੀਤੇ ਸਨ ਸਖ਼ਤ ਇੰਤਜ਼ਾਮ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁੱਖਾ ਨੇ ਕਤਲ ਦਾ ਕੰਮ ਨਾਮਜ਼ਦ ਸ਼ੂਟਰ ਅਜੈ ਕਸ਼ਯਪ ਉਰਫ਼ ਏਕੇ ਅਤੇ ਸਾਜ਼ਿਸ਼ ਵਿੱਚ ਸ਼ਾਮਲ ਚਾਰ ਹੋਰ ਲੋਕਾਂ ਨੂੰ ਸੌਂਪਿਆ ਸੀ। ਕਸ਼ਯਪ ਅਤੇ ਉਨ੍ਹਾਂ ਦੀ ਟੀਮ ਨੇ ਸਲਮਾਨ ਖਾਨ ਦੇ ਫਾਰਮ ਹਾਊਸ ਦਾ ਦੌਰਾ ਕੀਤਾ ਅਤੇ ਸਟਾਰ ਦੇ ਸੁਰੱਖਿਆ ਉਪਾਵਾਂ ਦਾ ਧਿਆਨ ਨਾਲ ਮੁਲਾਂਕਣ ਕੀਤਾ। ਉਸ ਨੇ ਸਿੱਟਾ ਕੱਢਿਆ ਕਿ ਅਦਾਕਾਰ ਦੀ ਸਖ਼ਤ ਸੁਰੱਖਿਆ ਅਤੇ ਬੁਲੇਟਪਰੂਫ ਵਾਹਨਾਂ ਕਾਰਨ ਕਤਲ ਨੂੰ ਅੰਜਾਮ ਦੇਣ ਲਈ ਉੱਚ ਪੱਧਰੀ ਹਥਿਆਰਾਂ ਦੀ ਲੋੜ ਪਵੇਗੀ। ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਸੁੱਖਾ ਦੀ ਪਾਕਿਸਤਾਨ ਸਥਿਤ ਹਥਿਆਰਾਂ ਦੇ ਡੀਲਰ ਡੋਗਰ ਨਾਲ ਸਿੱਧੀ ਗੱਲਬਾਤ ਸੀ।
ਸੁੱਖਾ ਨੇ ਹਥਿਆਰਾਂ ਦੇ ਮਾਮਲੇ ਸਬੰਧੀ ਡੋਗਰ ਨਾਲ ਕੀਤਾ ਸੰਪਰਕ
ਸੁੱਖਾ ਨੇ ਹਥਿਆਰਾਂ ਦੇ ਸੌਦੇ ਦੀਆਂ ਸ਼ਰਤਾਂ 'ਤੇ ਗੱਲਬਾਤ ਕਰਦੇ ਹੋਏ, ਸ਼ਾਲ ਵਿੱਚ ਲਪੇਟੇ ਹੋਏ AK-47 ਅਤੇ ਹੋਰ ਆਧੁਨਿਕ ਹਥਿਆਰਾਂ ਨੂੰ ਦਿਖਾਉਂਦੇ ਹੋਏ ਵੀਡੀਓ ਕਾਲ ਰਾਹੀਂ ਡੋਗਰ ਨਾਲ ਸੰਪਰਕ ਕੀਤਾ। ਡੋਗਰ ਪਾਕਿਸਤਾਨ ਤੋਂ ਲੋੜੀਂਦੇ ਉੱਚ ਪੱਧਰੀ ਹਥਿਆਰ ਮੁਹੱਈਆ ਕਰਵਾਉਣ ਲਈ ਸਹਿਮਤ ਹੋ ਗਿਆ। ਸੁੱਖਾ ਨੇ 50% ਅਡਵਾਂਸ ਪੇਮੈਂਟ ਅਤੇ ਬਾਕੀ ਪੇਮੈਂਟ ਭਾਰਤ ਵਿੱਚ ਡਿਲੀਵਰੀ ਤੇ ਕਰਨ ਲਈ ਸਹਿਮਤੀ ਦਿੱਤੀ ਸੀ।