ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਹੁਣ ਲੋਕਾਂ ਦੀ ਸਹੂਲਤ ਲਈ ਇਕ ਅਹਿਮ ਕਦਮ ਚੁੱਕਿਆ ਹੈ। ਤੇਲ ਕੰਪੀਆਂ ਦੇ ਇਸ ਨਵੇਂ ਕਦਮ ਨਾਲ ਹੁਣ ਤੁਸੀਂ ਘਰ ਬੈਠੇ ਇਕ ਐਪ ਡਾਉਨਲੋਡ ਕਰਨੀ ਹੈ ਅਤੇ ਫਿਰ ਤੁਸੀਂ ਉਸ ਐਪ ਰਾਹੀਂ ਆਪਣੀ ਗੱਡੀ ਵਾਸਤੇ ਡੀਜ਼ਲ ਘਰ ਮੰਗਵਾ ਸਕਦੇ ਹੋ। ਦਰਅਸਲ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਘਰਾਂ ’ਚ ਡੀਜ਼ਲ ਮੁਹੱਈਆਂ ਕਰਵਾਉਣ ਲਈ ਇਕ ਐਪ ‘ਹਮਸਫਰ ਇੰਡੀਆ’ ਤੇ ‘ਓਕਾਰਾ ਫਿਊਲੋਜਿਕਸ’ 8umsafar 9ndia and Okara 6uelogics ਨਾਲ ਸਮਝੌਤਾ ਕੀਤਾ ਹੈ। ਡੀਜਲ ਦੀ ਹੋਮ ਡਿਲੀਵਰੀ ਬਾਰੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮਹਾਰਾਸ਼ਟਰ ਦਫਤਰ ਦੇ ਮੁੱਖ ਜਨਰਲ ਮੈਨੇਜਰ ਰਾਜੇਸ਼ ਸਿੰਘ ਨੇ ਕਿਹਾ ਕਿ ਇਹ ਸੇਵਾ ਠਾਣੇ, ਜੇਐਨਪੀਟੀ, ਮੁੰਬਈ, ਨਵੀਂ ਮੁੰਬਈ, ਪਨਵੇਲ ਤੇ ਭਿਵੰਡੀ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਵੀਂ ਸੇਵਾ ਦੇ ਸ਼ੁਰੂ ਹੋਣ ਨਾਲ ਖੇਤੀਬਾੜੀ ਖੇਤਰ, ਭਾਰੀ ਮਸ਼ੀਨਰੀ ਸਹੂਲਤਾਂ, ਹਸਪਤਾਲਾਂ, ਹਾਊਸਿੰਗ ਸੁਸਾਇਟੀਆਂ, ਮੋਬਾਈਲ ਟਾਵਰਾਂ ਆਦਿ ਵਰਗੇ ਬਹੁਤ ਸਾਰੇ ਖਪਤਕਾਰਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਪ੍ਰਵਾਨਿਤ ਇਹ ਪ੍ਰਣਾਲੀ ਲੋਕਾਂ ਦੀ ਸਹੂਲਤ ਲਈ ਚਲਾਈ ਗਈ ਹੈ। ਇਸ ਤੋਂ ਪਹਿਲਾਂ ਡੀਜ਼ਲ ਦੇ ਬਹੁਗਿਣਤੀ ਖਪਤਕਾਰਾਂ ਨੂੰ ਇਸ ਨੂੰ ਪ੍ਰਚੂਨ ਦੁਕਾਨਾਂ ਤੋਂ ਬੈਰਲ ਵਿੱਚ ਖਰੀਦਣਾ ਪੈਂਦਾ ਸੀ। ਹਮਸਫਰ ਦੀ ਨਿਰਦੇਸ਼ਕ ਸਾਨਿਆ ਗੋਇਲ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਮਹਾਰਾਸ਼ਟਰ ਵਿੱਚ ਘਰ-ਘਰ ਡੀਜ਼ਲ ਸੇਵਾਵਾਂ ਸ਼ੁਰੂ ਕਰਨਾ ਹੈ। ਇਥੇ ਦਸ ਦਈਏ ਕਿ ਇਸ ਐਪ ਰਾਹੀਂ ਗਾਹਕਾਂ ਨੂੰ ਪੈਟਰੋਲ ਪੰਪ ’ਤੇ ਜਾਣ ਦੀ ਲੋੜ ਨਹੀਂ ਪਵੇਗੀ, ਉਨ੍ਹਾਂ ਨੂੰ ਹੁਣ ਘਰ ਬੈਠੇ ਹੀ ਡੀਜ਼ਲ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਛੇਤੀ ਹੀ ਇਹ ਐਪ ਮੁਲਖ ਦੇ ਦੂਜੈ ਸੂਬਿਆਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ।