WhatsApp Ban in India: ਦੁਨੀਆ ਦੀ ਸਭ ਤੋਂ ਵੱਡੀ ਮੈੱਸਾਜਿੰਗ ਕੰਪਨੀ ਹੈ ਵਟਸਐਪ (whatsapp)। ਵਟਸਐਪ ਨੂੰ ਇਕੱਲੇ ਭਾਰਤ ਚ ਹੀ 53 ਕਰੋੜ (whatsapp users in India) ਤੋਂ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਹਨ। ਪਰ ਹੁਣ ਵਟਸਐਪ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਓਹ ਚੰਗੀ ਨਹੀਂ ਹਨ।
ਕਾਫੀ ਸਮੇਂ ਤੋਂ ਇਹ ਅਫਵਾਹਾਂ ਫੈਲ ਰਹੀਆਂ ਹਨ ਕੇ ਵਟਸਐਪ ਭਾਰਤ (whatsapp India) ਚ ਜਲਦ ਹੀ ਬੰਦ ਹੋ ਸਕਦਾ ਹੈ। ਖੈਰ ਤੁਹਾਨੂੰ ਇਹ ਦੱਸ ਦੇਈਏ ਕਿ ਇਹ ਅਫਵਾਹਾਂ ਨਹੀਂ, ਬਲਕਿ ਸੱਚਾਈ ਹੈ। ਜੀ ਹਾਂ, ਵਟਸਐਪ (whatsapp controversy) ਨੂੰ ਭਾਰਤ ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਕੀ ਹੈ ਇਸ ਦੀ ਵਜ੍ਹਾ।
2021 ਚ ਆਈ ਪ੍ਰਾਈਵੇਸੀ ਪਾਲਸੀ ਹੈ ਵਜ੍ਹਾ
ਦੱਸ ਦਈਏ ਕਿ ਭਾਰਤ ਵਿਚ ਸਾਲ 2021 ਚ ਨਵੀਂ ਪਾਲਿਸੀ ਲਾਗੂ ਹੋਈ ਸੀ, ਜਿਸ ਦੇ ਚਲਦਿਆਂ ਵਟਸਐਪ ਇਸ ਵਿਵਾਦ ਦਾ ਸ਼ਿਕਾਰ ਹੋਇਆ। ਜਾਂਚ ਦੇ ਅਨੁਸਾਰ ਵਟਸਐਪ ਨੇ ਆਪਣੇ ਉਪਭੋਗਤਾਵਾਂ ਦਾ ਪਰਸਨਲ ਡਾਟਾ ਮੇਟਾ (Meta) ਨਾਲ ਸ਼ੇਅਰ ਕਰਨ ਦੀ ਇਜਾਜ਼ਤ ਦਿੱਤੀ ਸੀ। ਜਿਸ ਤੋਂ ਬਾਅਦ ਕੰਪਨੀ ਵਿਵਾਦਾਂ ਚ ਘਿਰ ਗਈ ਸੀ। ਉਸ ਸਮੇਂ ਰੇਗੁਲਟਰਾਂ ਨੇ ਵੀ ਵਟਸਐਪ ਦੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਸੀ।
WhatsApp 'ਤੇ ਲੱਗੇ ਮੈਟਾ ਨਾਲ ਡਾਟਾ ਸ਼ੇਅਰ ਕਰਨ ਦੇ ਇਲਜ਼ਾਮ
ਇਹ ਵੀ ਕਿਹਾ ਗਿਆ ਸੀ ਕੇ ਵਟਸਐਪ ਮੈਟਾ ਨਾਲ ਆਪਣਾ ਡਾਟਾ ਸ਼ੇਅਰ ਕਰਕੇ ਪ੍ਰਾਈਵੇਸੀ ਪਾਲਸੀ ਦੀ ਉਲੰਘਣਾ ਕਰ ਰਿਹਾ ਹੈ। ਇਸ ਸਾਰੇ ਵਿਵਾਦ ਦੀ ਜਾਂਚ CCI ਨੂੰ ਸੌਂਪੀ ਗਈ ਸੀ। CCI ਯਾਨੀ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (competition commission of India) ਲੰਮੇ ਸਮੇਂ ਤੋਂ ਇਸ ਦੀ ਜਾਂਚ ਕਰ ਰਿਹਾ ਹੈ। ਹੁਣ ਪੂਰੇ ਭਾਰਤ ਦੀਆਂ ਨਜ਼ਰਾਂ CCI ਦੀ ਇਸ ਰਿਪੋਰਟ ਤੇ ਟਿਕੀਆਂ ਹੋਈਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵਟਸਐਪ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਜਲਦ ਆਵੇਗਾ CCI ਦਾ ਫੈਸਲਾ
ਤਾਜ਼ਾ ਰਿਪੋਰਟ ਮੁਤਾਬਕ ਹੁਣ CCI ਇਸ ਜਾਂਚ ‘ਤੇ ਆਪਣਾ ਫੈਸਲਾ ਦੇ ਸਕਦੀ ਹੈ। ਪ੍ਰਾਈਵੇਸੀ ਪਾਲਸੀ ਦੇ ਚਲਦੇ ਵਟਸਐਪ ਬਾਰੇ ਜਲਦ ਹੀ ਆਰਡਰ ਜਾਰੀ ਹੋਣ ਜਾ ਰਿਹਾ ਹੈ। ਇਸ ਪੂਰੇ ਮਾਮਲੇ ‘ਤੇ CCI ਜਲਦ ਹੀ ਆਪਣਾ ਫੈਸਲਾ ਦੇਣ ਜਾ ਰਿਹਾ ਹੈ। ਇਸ ਦਾ ਲਗਭਗ ਪੂਰਾ ਖਰੜਾ ਵੀ ਤਿਆਰ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਵਿਵਾਦ?
CCI ਤੋਂ ਪਹਿਲਾਂ ਡਾਇਰੈਕਟਰ ਜਨਰਲ ਆਫ ਇਨਕੁਆਰੀ (ਡੀਜੀ) ਨੇ ਵਟਸਐਪ ਨੂੰ ਲੈ ਕੇ ਕਿਹਾ ਸੀ ਕਿ ਕੰਪਨੀ ਮਾਰਕੀਟ ਵਿੱਚ ਆਪਣੀ ਮੌਜੂਦਗੀ ਦਾ ਗਲਤ ਤਰੀਕੇ ਨਾਲ ਫਾਇਦਾ ਉਠਾ ਰਹੀ ਹੈ। ਡੀਜੀ ਨੇ ਸੀਸੀਆਈ ਨੂੰ ਸੌਂਪੀ ਰਿਪੋਰਟ ਵਿੱਚ ਹੋਰ ਵੀ ਕਈ ਗੱਲਾਂ ਦਾ ਜ਼ਿਕਰ ਕੀਤਾ ਸੀ।
ਵਟਸਐਪ ਨੇ ਰੱਖਿਆ ਆਪਣਾ ਪੱਖ
ਦੂਜੇ ਪਾਸੇ, ਇਸ ਪੂਰੇ ਮਾਮਲੇ ‘ਤੇ ਵਟਸਐਪ ਨੇ ਕਿਹਾ ਕਿ ਫਿਲਹਾਲ CCI ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਜੋ ਵੀ ਫੈਸਲਾ ਆਵੇਗਾ। ਅਸੀਂ ਉਸ ਦਾ ਸਤਿਕਾਰ ਕਰਾਂਗੇ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।
ਕਬਿਲੇਗੌਰ ਹੈ ਕੇ ਵਟਸਐਪ ਦੀ ਭਾਰਤ ਵਿਚ ਜ਼ਬਰਦਸਤ ਪ੍ਰਸਿੱਧੀ ਹੈ। ਇਕੱਲੇ ਭਾਰਤ ਵਿਚ ਹੀ ਵਟਸਐਪ ਚਲਾਉਣ ਵਾਲੇ ਲੋਕਾਂ ਦੀ ਗਿਣਤੀ 53 ਕਰੋੜ ਤੋਂ ਜ਼ਿਆਦਾ ਹੈ। ਅਜਿਹੇ ਚ ਦੇਸ਼ ਵਾਸੀਆਂ ਨੂੰ ਵੀ ਇਸ ਫੈਸਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।