ਜਿਨੇਵਾ : ਹੁਣ ਪੱਛਮੀ ਅਫਰੀਕਾ ਵਿੱਚ ਇਬੋਲਾ ਨਾਲ ਸਬੰਧਤ ਘਾਤਕ ਵਾਇਰਸ ਦਾ ਪਹਿਲਾ ਕੇਸ ਮਿਲਿਆ ਹੈ ਅਤੇ ਇਹ Corona ਵਾਂਗ, ਜਾਨਵਰਾਂ ਤੋਂ ਮਨੁੱਖਾਂ ਵਿੱਚ ਆਇਆ ਹੈ। ਦਰਅਸਲ ਗੁਈਨਾ ਵਿੱਚ ਮਾਰਬਰਗ ਬਿਮਾਰੀ ਦੇ ਇੱਕ ਕੇਸ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ WHO ਨੇ ਕਿਹਾ ਕਿ ਵਾਇਰਸ ਜੋ ਕਿ ਚਮਗਿੱਦੜਾਂ ਰਾਹੀਂ ਆਇਆ ਹੈ ਅਤੇ 88 ਪ੍ਰਤੀਸ਼ਤ ਤੱਕ ਦੀ ਮੌਤ ਦਰ ਰੱਖਦਾ ਹੈ, ਦੱਖਣੀ ਗੁਏਕੇਡੋ ਪ੍ਰੀਫੈਕਚਰ ਵਿੱਚ 2 ਅਗਸਤ ਨੂੰ ਮਰਨ ਵਾਲੇ ਮਰੀਜ਼ ਤੋਂ ਲਏ ਗਏ ਨਮੂਨਿਆਂ ਵਿੱਚ ਪਾਇਆ ਗਿਆ ਸੀ। ਗੁਈਨਾ ਦੀ ਸਰਕਾਰ ਨੇ ਇੱਕ ਬਿਆਨ ਵਿੱਚ ਮਾਰਬਰਗ ਮਾਮਲੇ ਦੀ ਪੁਸ਼ਟੀ ਕੀਤੀ ਹੈ।ਮਾਰਬਰਗ ਵਾਇਰਸ ਆਮ ਤੌਰ 'ਤੇ ਗੁਫਾਵਾਂ ਜਾਂ ਖਾਣਾਂ ਦੇ ਰੂਸੈਟਸ ਚਮਗਿੱਦੜਾਂ ਦੀਆਂ ਰਿਹਾਇਸ਼ੀ ਬਸਤੀਆਂ ਦੇ ਸੰਪਰਕ ਨਾਲ ਜੁੜਿਆ ਹੁੰਦਾ ਹੈ।