Saturday, November 23, 2024
BREAKING
Punjab News: ਚੱਬੇਵਾਲ 'ਚ ਆਪ ਦੀ ਇੱਕ ਤਰਫਾ ਜਿੱਤ, ਡਾ. ਇਸ਼ਾਂਕ 30 ਹਜ਼ਾਰ ਵੋਟਾਂ ਨਾਲ ਜੇਤੂ, ਮਹਿਜ਼ 31 ਦੀ ਉਮਰ 'ਚ ਬਣੇ MLA Punjab Bypolls 2024 Result: ਡੇਰਾ ਬਾਬਾ ਨਾਨਕ 'ਚ ਵੀ ਆਪ ਦੀ ਹੋਈ ਜਿੱਤ, ਕਿਸਾਨ ਗੁਰਦੀਪ ਰੰਧਾਵਾ ਬਣੇ ਵਿਧਾਇਕ, ਕਾਂਗਰਸ MP ਦੀ ਪਤਨੀ ਨੂੰ ਹਰਾਇਆ Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ Benjamin Netanyahu: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਹੋ ਜਾਣਗੇ ਗ੍ਰਿਫਤਾਰ, ਜਾਣੋ ਕੀ ਕਹਿੰਦਾ ਹੈ ICC ਵਾਰੰਟ Mohali News: ਜਾਨਲੇਵਾ ਬਣ ਰਿਹਾ ਨਸ਼ਾ, ਸਪਲਾਈ ਤੇ ਡਰੱਗ ਮਨੀ ਵਿਵਾਦ 'ਚ ਨੌਜਵਾਨ ਦੇ ਸੀਨੇ ;ਚ ਛੁਰਾ ਮਾਰ ਕੀਤਾ ਕਤਲ Bathinda News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਕਿਸਾਨਾਂ 'ਤੇ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਛੱਡੇ, ਮਾਹੌਲ ਤਣਾਅਪੂਰਨ Immigration News: ਕੈਨੇਡਾ ਗਏ 10 ਹਜ਼ਾਰ ਵਿਦਿਆਰਥੀ ਮੁਸ਼ਕਲ 'ਚ, ਲੈਟਰ ਆਫ ਇੰਟੈਂਟ ਨਿਕਲੇ ਫਰਜ਼ੀ, ਕਈ ਕਾਲਜ ਖਿਲਾਫ ਕਾਰਵਾਈ ਦੀ ਤਿਆਰੀ Punjab Bypolls Result: ਪੰਜਾਬ ਉਪ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੀਟਾਂ 'ਤੇ ਆਪ ਅੱਗੇ, ਕਾਂਗਰਸ ਇੱਕ ਸੀਟ ਤੋਂ ਅੱਗੇ, ਭਾਜਪਾ ਦਾ ਪੱਤਾ ਜਨਤਾ ਨੇ ਕੀਤਾ ਸਾਫ Adani Bribery case: ਭਾਰਤ ਦੇ ਨਿਵੇਸ਼ ਬਜ਼ਾਰਾਂ ਲਈ ਖਤਰੇ ਦੀ ਘੰਟੀ ? Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ

Religion

ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (8 ਸਤੰਬਰ 2022) Hukamnama, Sri Harmandir Sahib (8th Sep 2022)

September 08, 2022 06:10 AM

AMRIT VELE HUKAMNAMA SAHIB SRI DARBAR SAHIB SRI AMRITSAR, ANG 624, 08-Sep-2022

 

ਸੋਰਠਿ ਮਹਲਾ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ਕਰਮੁ ਜਾਣਾ ਧਰਮੁ ਜਾਣਾ ਲੋਭੀ ਮਾਇਆਧਾਰੀ ਨਾਮੁ ਪਰਿਓਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ੧॥ ਹਰਿ ਜੀਉ ਨਿਮਾਣਿਆ ਤੂ ਮਾਣੁ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉਕੁਰਬਾਣੁ ਰਹਾਉ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ਕਹਣੈਕਥਨਿ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ੩॥ ਹੋਇ ਦਇਆਲੁ ਕਿਰਪਾਲੁਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨਨਾਨਕ ਸੁਖਿ ਵਸੰਤੀ ੪॥੧੨॥੬੨॥

 

सोरठि महला ॥गई बहोड़ु बंदी छोड़ु निरंकारु दुखदारी करमु जाणा धरमु जाणा लोभी माइआधारी नामुपरिओ भगतु गोविंद का इह राखहु पैज तुमारी ॥१॥ हरि जीउ निमाणिआ तू माणु निचीजिआ चीज करे मेरा गोविंदु तेरीकुदरति कउ कुरबाणु रहाउ जैसा बालकु भाइ सुभाई लख अपराध कमावै करि उपदेसु झिड़के बहु भाती बहुड़िपिता गलि लावै पिछले अउगुण बखसि लए प्रभु आगै मारगि पावै ॥२॥ हरि अंतरजामी सभ बिधि जाणै ता किसु पहिआखि सुणाईऐ कहणै कथनि भीजै गोबिंदु हरि भावै पैज रखाईऐ अवर ओट मै सगली देखी इक तेरी ओट रहाईऐ॥३॥ होइ दइआलु किरपालु प्रभु ठाकुरु आपे सुणै बेनंती पूरा सतगुरु मेलि मिलावै सभ चूकै मन की चिंती हरि हरिनामु अवखदु मुखि पाइआ जन नानक सुखि वसंती ॥४॥१२॥६२॥

 

Sorath Mahalaa 5 ||The Restorer of what was taken away, the Liberator from captivity; the Formless Lord, the Destroyer of pain. I do not know about karma and good deeds; I do not know about Dharma and righteous living. I am so greedy, chasing after Maya. I go by the name of God's devotee; please, save this honor of Yours. ||1|| O Dear Lord, You are the honor of the dishonored. You make the unworthy ones worthy, O my Lord of the Universe; I am a sacrifice to Your almighty creative power. || Pause || Like the child, innocently making thousands of mistakes - His father teaches him, and scolds him so many times, but still, he hugs him close in his embrace. Please forgive my past actions, God, and place me on Your path for the future. ||2|| The Lord, the Inner-knower, the Searcher of hearts, knows all about my state of mind; so who else should I go to and speak to ? The Lord, the Lord of the Universe, is not pleased by mere recitation of words; if it is pleasing to His Will, He preserves our honor. I have seen all other shelters, but Yours alone remains for me. ||3|| Becoming kind and compassionate, God the Lord and Master Himself listens to my prayer. He unites me in Union with the Perfect True Guru, and all the cares and anxieties of my mind are dispelled. The Lord, Har, Har, has placed the medicine of the Naam into my mouth; Daas Nanak Ji abides in peace. ||4||12||62||

 

ਅਰਥ : ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ੧॥ ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾਹੈ ਰਹਾਉ ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ੨॥ ਹੇ ਭਾਈ! ਪਰਮਾਤਮਾ ਹਰੇਕ ਦੇਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇਸੁਣਾਈ ਜਾ ਸਕਦੀ ਹੈ ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆਹੋਇਆ ਹੈ ੩॥ ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾਗੁਰੂ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਦਾਸ ਨਾਨਕ! (ਆਖੋ - ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ੪॥੧੨॥੬੨॥

 

अर्थ :हे प्रभू! तूँ (आत्मिक जीवन की) लुप्त हो चुकी (रास-पूँजी) को वापिस दिलाने वाला हैं, तुँ (विकारों की) कैद सेछुड़ाने वाला हैं, तेरा कोई खास स्वरूप बयान नहीं किया जा सकता, तूँ (जीवों को दुःख में धीरज देने वाला हैं। हे प्रभू! मैंकोई अच्छा कर्म कोई अच्छा धर्म करना नहीं जनता, मैं लोभ में फँसा रहता हूँ, मैं माया के मोह में ग्रस्त रहता हूँ। परन्तु हेप्रभू! मेरा नाम "गोबिंद का भगत" पड़ चुका है। सो, अब तूँ अपने नाम की आप लाज रख ॥१॥ हे प्रभू जी! तूँ उन लोगो कोमान देता हैं, जिनका कोई मान नहीं करता। मैं तेरी ताकत से सदके जाता हूँ। हे भाई! मेरा गोबिंद नाकाम और नकारे गएलोगों को भी आदर के योग्य बना देता है रहाउ हे भाई! जैसे कोई बच्चा अपनी लग्न अनुसार स्वभाव अनुसार लाखोंगलतियाँ करता है, उस का पिता उस को शिक्षा दे दे कर कई तरीकों से झिड़कता भी है, परन्तु फिर अपने गल से (उस को) लगा लेता है, इसी तरह प्रभू-पिता भी जीवों के पिछले गुनाह बख़्श लेता है, और आगे के लिए (जीवन के) ठीक रास्ते परपा देता है ॥२॥ हे भाई! परमात्मा प्रत्येक के दिल की जानने वाला है, (जीवों की) प्रत्येक (आत्मिक) हालत को जानता है।(उस को छोड़ कर) अन्य किस पास (अपनी हालत) कह कर सुनाई जा सकती है ? हे भाई! परमात्मा केवल जुबानी बातोंसे ख़ुश नहीं होता। (कार्या कर के जो मनुष्य) परमात्मा को अच्छा लग जाता है, उस की वह इज़्ज़त रख लेता है। हे प्रभू! मैंअन्य सभी आसरे देख लिए हैं, मैं एक तेरा आसरा ही रखा हुआ है ॥३॥ हे भाई! मालिक-प्रभू दयावान हो कर कृपाल होकर आप ही (जिस मनुष्य की) बेनती सुन लेता है, उसको पूरा गुरू मिला देता है (इस तरह, उस मनुष्य के) मन की प्रत्येकचिंता ख़त्म हो जाती है। गुरू नानक जी कहते हैं, हे दास नानक! (कहो - गुरू जिस मनुष्य के) मुँह में परमात्मा की नाम-दवाई पा देता है, वह मनुष्य आत्मिक आनंद में जीवन बितीत करता है ॥४॥१२॥६२

 

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Have something to say? Post your comment