Wednesday, April 02, 2025

National

ਰਾਹੁਲ ਗਾਂਧੀ : ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਤੇ ਲੱਗੀ ਅਸਥਾਈ ਪਾਬੰਧੀ !

August 09, 2021 08:05 AM

New Delhi: ਭਾਰਤ ਸਰਕਾਰ ਅਤੇ ਭਾਜਪਾ ਦੇ ਬਾਅਦ, ਟਵਿੱਟਰ ਹੁਣ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਿਸ਼ਾਨੇ ‘ਤੇ ਆ ਗਿਆ ਹੈ । ਕਾਂਗਰਸ ਪਾਰਟੀ ਬਲਾਤਕਾਰ ਪੀੜਤ ਦੇ ਮਾਪਿਆਂ ਦੀ ਤਸਵੀਰ ਟਵੀਟ ਕਰਨ ਲਈ ਰਾਹੁਲ ਗਾਂਧੀ ਦੇ ਅਕਾਊਂਟ ‘ਤੇ ਟਵਿੱਟਰ ਦੁਆਰਾ ਲਗਾਈ ਗਈ ਅਸਥਾਈ ਪਾਬੰਦੀ ਤੋਂ ਪਰੇਸ਼ਾਨ ਹਨ। ਸਾਬਕਾ ਕਾਂਗਰਸ ਪ੍ਰਧਾਨ ਦੇ ਅਕਾਊਂਟ ‘ਤੇ ਕੀਤੀ ਗਈ ਇਸ ਕਾਰਵਾਈ ਦੇ ਦੋ ਦਿਨ ਬਾਅਦ, ਪਾਰਟੀ ਦੇ ਵੱਡੇ ਨੇਤਾਵਾਂ ਨੇ ਟਵਿੱਟਰ ਦੀ ਆਲੋਚਨਾ ਕੀਤੀ ਹੈ ਅਤੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਮੋਦੀ ਸਰਕਾਰ ਦੇ ਦਬਾਅ ਹੇਠ ਕੀਤਾ ਗਿਆ ਸੀ। ਉੱਥੇ ਹੀ ਸੋਮਵਾਰ ਕਾਂਗਰਸ ਦੇ ਨੌਜਵਾਨ ਤੇ ਵਿਦਿਆਰਥੀ ਸੰਗਠਨ ਨੇ ਟਵਿਟਰ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਸ਼ਨੀਵਾਰ ਦੇਰ ਸ਼ਾਮ ਇਹ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਕਿ ਅਕਾਊਂਟ ਨੂੰ ਬਹਾਲ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਪਰ ਸਮੇਂ ਦੇ ਬੀਤਣ ਦੇ ਨਾਲ ਕਾਂਗਰਸ ਦਾ ਰਵੱਈਆ ਸਖਤ ਹੁੰਦਾ ਗਿਆ। ਪਾਰਟੀ ਨੇਤਾਵਾਂ ਨੇ ਟਵਿੱਟਰ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਕਾਂਗਰਸੀ ਵਰਕਰਾਂ ਨੇ “ਮੈਂ ਵੀ ਰਾਹੁਲ ਹਾਂ” ਦਾ ਟ੍ਰੈਂਡ ਚਲਾਇਆ। ਕਾਂਗਰਸ ਨੇ ਇਹ ਵੀ ਸਵਾਲ ਕੀਤਾ ਹੈ ਕਿ ਕੀ ਪੀੜਤ ਪਰਿਵਾਰ ਦੀ ਤਸਵੀਰ ਸਾਂਝੀ ਕਰਨ ਲਈ ਰਾਹੁਲ ਗਾਂਧੀ ਵਿਰੁੱਧ ਕਾਰਵਾਈ ਕੀਤੀ ਗਈ। ਪਰ ਕੁਝ ਉਵੇਂ ਦੀ ਹੀ ਤਸਵੀਰ ਰਾਸ਼ਟਰੀ ਅਨੁਸੂਚਿਤ ਕਮਿਸ਼ਨ ਵੱਲੋਂ ਵੀ ਸਾਂਝੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਦਰਅਸਲ ਦਿੱਲੀ ਕੈਂਟ ਦੇ ਨਾਲ ਲੱਗਦੇ ਇਲਾਕੇ ‘ਚ ਨਾਬਾਲਗ ਦਲਿਤ ਬੱਚੀ ਦੀ ਕਥਿਤ ਤੌਰ ‘ਤੇ ਰੇਪ ਤੋਂ ਬਾਅਦ ਹੱਤਿਆ ਮਗਰੋਂ ਪਰਿਵਾਰ ਤੇ ਸਥਾਨਕ ਲੋਕਾਂ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ ਨੇ ਨਿਆਂ ਦੀ ਮੰਗ ਕਰਦਿਆਂ ਬੱਚੀ ਦੇ ਮਾਪਿਆਂ ਦੇ ਨਾਲ ਆਪਣੀ ਤਸਵੀਰ ਟਵੀਟ ਕੀਤੀ ਸੀ। ਰਾਹੁਲ ਗਾਂਧੀ ਦੇ ਟਵੀਟ ਖਿਲਾਫ ਰਾਸ਼ਟਰੀ ਬਾਲ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ ਟਵਿਟਰ ਨੇ ਨਾ ਸਿਰਫ਼ ਰਾਹੁਲ ਗਾਂਧੀ ਦਾ ਟਵੀਟ ਹਟਾ ਦਿੱਤਾ ਸਗੋਂ ਉਨ੍ਹਾਂ ਦੇ ਅਕਾਊਂਟੇ ‘ਤੇ ਵੀ ਅਸਥਾਈ ਰੋਕ ਲਾ ਦਿੱਤੀ।

Have something to say? Post your comment