Neeru Bajwa Mandeep Kaur: ਨੀਰੂ ਬਾਜਵਾ ਪਾਲੀਵੁੱਡ ਦੀ ਟੌਪ ਅਭਿਨੇਤਰੀਆਂ `ਚੋਂ ਇੱਕ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੇ ਹਰ ਮੁੱਦੇ ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਹੈ। ਜਦੋਂ ਅਮਰੀਕਾ `ਚ ਵੱਸਦੀ ਪੰਜਾਬਣ ਮਨਦੀਪ ਕੌਰ ਨੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ ਤਾਂ ਉਸ ਤੇ ਨੀਰੂ ਬਾਜਵਾ ਨੇ ਤਿੱਖਾ ਰੋਸ ਪ੍ਰਗਟਾਇਆ ਸੀ। ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਉਸੇ ਮਨਦੀਪ ਕੌਰ ਦੀ ਜ਼ਿੰਦਗੀ ਦੇ ਉੱਤੇ ਇੱਕ ਫ਼ਿਲਮ ਬਣਨ ਜਾ ਰਹੀ ਹੈ, ਜਿਸ ਵਿੱਚ ਨੀਰੂ ਮਨਦੀਪ ਦੇ ਕਿਰਦਾਰ `ਚ ਨਜ਼ਰ ਆ ਸਕਦੀ ਹੈ।
ਕਿੱਦਾਂ ਡੌਟ ਕੌਮ ਦੀ ਖਬਰ ਦੇ ਮੁਤਾਬਕ ਨੀਰੂ ਬਾਜਵਾ ਘਰੇਲੂ ਹਿੰਸਾ ਦੇ ਮੁੱਦੇ ਨੂੰ ਪਰਦੇ `ਤੇ ਦਿਖਾਉਣਾ ਚਾਹੁੰਦੀ ਹੈ। ਉਹ ਇਸ ਦੇ ਲਈ ਇੱਕ ਵਧੀਆ ਕਹਾਣੀ ਦੀ ਉਡੀਕ ਕਰ ਰਹੀ ਹੈ, ਜਿਸ `ਤੇ ਫ਼ਿਲਮ ਬਣਾਈ ਜਾ ਸਕੇ। ਜਦੋਂ ਨੀਰੂ ਬਾਜਵਾ ਤੋਂ ਪੁੱਛਿਆ ਗਿਆ ਕਿ ਮਨਦੀਪ ਕੌਰ ਦੀ ਜ਼ਿੰਦਗੀ `ਤੇ ਫ਼ਿਲਮ ਬਣਨ ਜਾ ਰਹੀ ਹੈ ਤਾਂ ਨੀਰੂ ਨੇ ਜਵਾਬ ਦਿਤਾ ਕਿ ਮਨਦੀਪ ਦੀ ਜ਼ਿੰਦਗੀ `ਚ ਘਰੇਲੂ ਹਿੰਸਾ ਦੇ ਆਲੇ ਦੁਆਲੇ ਘੁੰਮਦੀ ਹੈ।
ਇਸ ਦੇ ਨਾਲ ਹੀ ਨੀਰੂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਪੂਰੇ ਪੰਜਾਬ ਸਾਹਮਣੇ ਚੁੱਕਣਾ ਚਾਹੁੰਦੀ ਹੈ। ਕਿਉਂਕਿ ਇਹ ਇੱਕ ਗੰਭੀਰ ਮੁੱਦਾ ਹੈ। ਦਸ ਦਈਏ ਕਿ ਮਨਦੀਪ ਕੌਰ ਖੁਦਕੁਸ਼ੀ ਦੇ `ਤੇ ਨੀਰੂ ਬਾਜਵਾ ਨੇ ਤਿੱਖਾ ਰੋਸ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਇੱਕ ਆਨਲਾਈਨ ਪਟੀਸ਼ਨ ਵੀ ਸਾਈਨ ਕੀਤੀ ਸੀ।
ਇਸ ਤੋਂ ਬਾਅਦ ਜਦੋਂ ਜੋਤੀ ਨੂਰਾਂ ਦੇ ਪਤੀ ਨਾਲ ਵਿਵਾਦ ਦੀ ਖਬਰ ਸਾਹਮਣੇ ਆਈ ਤਾਂ ਵੀ ਨੀਰੂ ਖੁੱਲ੍ਹ ਕੇ ਜੋਤੀ ਨੂਰਾਂ ਨੂੰ ਸਪੋਰਟ ਕਰਦੀ ਨਜ਼ਰ ਆਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੋਤੀ ਨੂਰਾਂ ਦੀ ਤਰ੍ਹਾਂ ਹਰ ਔਰਤ ਨੂੰ ਆਪਣੇ `ਤੇ ਹੁੰਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ `ਚ ਘਰੇਲੂ ਹਿੰਸਾ ਦੇ ਮੁੱਦੇ ਤੇ ਬਾਲੀਵੁੱਡ `ਚ ਵੀ ਇੱਕ ਫ਼ਿਲਮ ਆਈ ਹੈ। ਇਹ ਫ਼ਿਲਮ ਹੈ ਡਾਰਲਿੰਗਜ਼। ਇਸ ਫ਼ਿਲਮ `ਚ ਆਲੀਆ ਭੱਟ ਨੇ ਮਜਬੂਰ ਵਾਈਫ਼ ਦਾ ਕਿਰਦਾਰ ਨਿਭਾਇਆ ਸੀ, ਜੋ ਹਰ ਰੋਜ਼ ਆਪਣੇ ਪਤੀ ਤੋਂ ਕੁੱਟ ਖਾਂਦੀ ਹੈ। ਇੱਕ ਦਿਨ ਪਰੇਸ਼ਾਨ ਹੋ ਕੇ ਉਸ ਨੇ ਆਪਣੇ ਪਤੀ ਤੋਂ ਬਦਲਾ ਲੈਣ ਦੀ ਠਾਣ ਲਈ। ਇਸ ਤਰ੍ਹਾਂ ਦੀਆਂ ਹੋਰ ਫ਼ਿਲਮਾਂ ਬਣਨ ਦੀ ਲੋੜ ਹੈ। ਖਾਸ ਕਰਕੇ ਪੰਜਾਬੀ ਇੰਡਸਟਰੀ ਨੂੰ ਵੀ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣਾ ਚਾਹੀਦਾ ਹੈ।