AMRIT VELE HUKAMNAMA SAHIB SRI DARBAR SAHIB, SRI AMRITSAR, ANG 468, 25-Aug-2022
ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਜੇ ਇਕੁ ਹੋਇ ਤਉਗਵੈ ਰੁਤੀ ਹੂ ਰੁਤਿ ਹੋਇ ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਨਾਨਕ ਭਗਤੀਜੇ ਰਪੈ ਕੂੜੈ ਸੋਇ ਨ ਕੋਇ ॥੧॥
सलोकु मः १ ॥ सचि कालु कूड़ु वरतिआ कलि कालख बेताल ॥ बीउ बीजि पति लै गए अब किउ उगवै दालि ॥ जे इकुहोइ त उगवै रुती हू रुति होइ ॥ नानक पाहै बाहरा कोरै रंगु न सोइ ॥ भै विचि खु्मबि चड़ाईऐ सरमु पाहु तनि होइ ॥नानक भगती जे रपै कूड़ै सोइ न कोइ ॥१॥
Shalok, First Mehl: There is a famine of Truth; falsehood prevails, and the blackness of the Dark Age of Kali Yuga has turned men into demons. Those who planted their seed have departed with honor; now, how can the shattered seed sprout? If the seed is whole, and it is the proper season, then the seed will sprout. (Guru Nanak ji says to himself) O Nanak, without treatment, the raw fabric cannot be dyed. In the Fear of God it is bleached white, if the treatment of modesty is applied to the cloth of the body. O Nanak, if one is imbued with devotional worship, his reputation is not false. ||1||
ਸਚਿ = ਸੱਚ ਵਿਚ। ਸਚਿ ਕਾਲੁ = ਸੱਚ ਵਿਚ ਕਾਲ ਪੈ ਗਿਆ ਹੈ ਅਸਲੀਅਤ ਦੀ ਪਰਖ ਨਹੀਂ ਰਹੀ। ਕਾਲਖ = ਕਾਲਾਪਨ, ਵਿਕਾਰਾਂ ਦੀਸਿਆਹੀ। ਬੇਤਾਲ = ਭੂਤ ਪ੍ਰੇਤ। ਬੀਉ = ਨਾਮ ਰੂਪ ਬੀਜ। ਬੀਜਿ = ਬੀਜ ਕੇ। ਕਿਉ ਉਗਵੈ = ਨਹੀਂ ਉੱਗ ਸਕਦੀ। ਦਾਲਿ = ਦਾਣੇ ਦੇ ਦੋਵੇਂ ਹਿੱਸੇਵਖੋ ਵਖਰੇ। ਇਕੁ = ਸਾਬਤ ਬੀਜ। ਰੁਤੀ ਹੂ ਰੁਤਿ = ਰੁਤਾਂ ਵਿਚੋਂ ਰੁਤ, ਭਾਵ ਚੰਗੀ ਰੁਤ, ਫਬਵੀਂ ਰੁਤ। ਪਾਹ = ਲਾਗ, ਕੱਪੜੇ ਨੂੰ ਪੱਕਾ ਰੰਗ ਚਾੜ੍ਹਨਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ ਹੈ। ਕੋਰੈ = ਕੋਰੇ (ਕੱਪੜੇ) ਨੂੰ। ਰੰਗੁ ਸੋਇ = ਉਹ (ਪੱਕਾ) ਰੰਗ ਜੋ (ਹੋਣਾ ਚਾਹੀਦਾ ਹੈ, ਭਾਵ) ਵਧੀਆ ਪੱਕਾ ਰੰਗ। ਸਰਮੁ = ਮਿਹਨਤ। ਰਪੈ = ਰੰਗਿਆ ਜਾਏ। ਕੂੜੈ = ਕੂੜ ਦੀ ਛਲ ਠੱਗੀ ਦੀ। ਸੋਇ = ਖ਼ਬਰ, ਭਿਣਖ ॥੧॥
(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)। ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)। ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)। ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋਲਾਗ ਵਰਤਿਆਂ ਚੜ੍ਹਦਾ ਹੈ। ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ। (ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥
(सांसारिक जीवों के हृदय में से) सच उड़ गया है और कूड़ ही कूड़ प्रधान हो रहा है, कलयुग की (पापों की) कालिख केकारण जीव भूतने बन रहे हैं (भाव, जगत का मोह प्रबल हो रहा है, जगत के सिरजनहार से साँझ बनाने का ख्याल जीवों केहृदय में से दूर हो रहा है, और सिमरन के बिना जीव भूतने हैं)। जिन्होंने (हरि का नाम) बीज (अपने हृदय में) बीजा है, वहइस जगत से सोभा खट कर गए। पर अब (नाम का) अंकुर फूटने से रह गया है, (क्योंकि मन) दाल की तरह (दो-फाड़ होरहे हैं, भाव दोचित्ता-पन होने के कारन जीवों का मन नाम में नहीं जुड़ता)। बीज उगता तो है ही, अगर बीज साबुत हो औरबिजने की रुत भी अच्छी हो (इसी प्रकार भगवान का नाम भी अंकुर की तरह फुटता है अगर मन साबुत हो, अगर पूर्ण तौरसे भगवान की तरफ लगा रहे और अमृत वेला भी न गँवाए)। गुरू नानक जी कहते हैं, हे नानक! अगर लाग ने बरती जाए तोकोरे कपडे को वह (सुंदर पक्का रंग नहीं चड़ता(जो लाग बरतने से चड़ता है)। इसी तरह अगर इस कोरे मन को भगवान केनाम-रंग में सुंदर रंग देना हो, तो पहले इस को) भगवान के डर रूप खुम्ब पर रखें, फिर मेहनत और उदम की पाह दें। गुरूनानक जी कहते हैं (इस के बाद) हे नानक! अगर (इस मन को) भगवान की भक्ती में रंगा जाए, तो माया-छल इस केनजदीक छु भी नहीं सकता॥१॥
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!