Virat Kohli: ਸੰਯੁਕਤ ਅਰਬ ਅਮੀਰਾਤ 'ਚ 27 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਤੋਂ ਪਹਿਲਾਂ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਮੰਨਿਆ ਹੈ ਕਿ ਉਸ ਨੇ ਇੰਗਲੈਂਡ ਦੌਰੇ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਸ਼ਾਟ ਦੀ ਚੋਣ 'ਚ ਬਦਲਾਅ ਕਰਨ 'ਤੇ ਕੰਮ ਕੀਤਾ।
ਕੋਹਲੀ ਨੇ ਜੁਲਾਈ 'ਚ ਇੰਗਲੈਂਡ ਦੌਰੇ ਦੌਰਾਨ ਆਖਰੀ ਵਾਰ ਖੇਡਣ ਤੋਂ ਬਾਅਦ ਲਗਭਗ ਇਕ ਮਹੀਨੇ ਲਈ ਕ੍ਰਿਕਟ ਤੋਂ ਬ੍ਰੇਕ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਦੇ ਖਿਲਾਫ ਸਫੇਦ ਗੇਂਦ ਦੀ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਸੀ। ਨਵੰਬਰ 2019 ਤੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਨਾ ਲਗਾਉਣ ਕਾਰਨ ਕੋਹਲੀ ਲੰਬੇ ਸਮੇਂ ਤੋਂ ਖਰਾਬ ਫਾਰਮ 'ਚੋਂ ਗੁਜ਼ਰ ਰਹੇ ਹਨ। ਹੁਣ ਉਹ ਟੀ-20 ਫਾਰਮੈਟ 'ਚ ਏਸ਼ੀਆ ਕੱਪ ਤੋਂ ਭਾਰਤੀ ਟੀਮ 'ਚ ਵਾਪਸੀ ਕਰ ਰਿਹਾ ਹੈ।
ਜੇਕਰ ਕੋਹਲੀ 28 ਅਗਸਤ ਨੂੰ ਦੁਬਈ 'ਚ ਪਾਕਿਸਤਾਨ ਖਿਲਾਫ ਹੋਣ ਵਾਲੇ ਏਸ਼ੀਆ ਕੱਪ ਦੇ ਪਹਿਲੇ ਮੈਚ 'ਚ ਭਾਰਤ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਬਣਾ ਲੈਂਦੇ ਹਨ ਤਾਂ ਇਹ ਕੋਹਲੀ ਦਾ 100ਵਾਂ ਟੀ-20 ਮੈਚ ਹੋਵੇਗਾ। ਸਟਾਰ ਸਪੋਰਟਸ 'ਤੇ 'ਗੇਮ ਪਲਾਨ' ਸ਼ੋਅ 'ਚ ਕੋਹਲੀ ਨੇ ਕਿਹਾ, ''ਇੰਗਲੈਂਡ 'ਚ ਜੋ ਹੋਇਆ ਉਹ ਵੱਖਰੀ ਗੱਲ ਸੀ, ਮੈਂ ਆਪਣੀ ਸ਼ਾਟ ਦੀ ਚੋਣ 'ਚ ਸੁਧਾਰ ਕੀਤਾ ਹੈ। ਹੁਣ ਮੈਨੂੰ ਬੱਲੇਬਾਜ਼ੀ 'ਚ ਕੋਈ ਦਿੱਕਤ ਨਹੀਂ ਆ ਰਹੀ ਹੈ।
ਭਾਰਤ ਦੇ ਸਾਬਕਾ ਕਪਤਾਨ ਕੋਹਲੀ ਨੇ ਲੰਬੇ ਸਮੇਂ ਤੋਂ ਖਰਾਬ ਫਾਰਮ 'ਚ ਰਹਿਣ ਦੇ ਇਸ ਪੜਾਅ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਇਸ ਨਾਲ ਖੇਡ ਦੇ ਨਾਲ-ਨਾਲ ਜ਼ਿੰਦਗੀ ਪ੍ਰਤੀ ਉਨ੍ਹਾਂ ਦੇ ਨਜ਼ਰੀਏ 'ਚ ਵੀ ਸੁਧਾਰ ਹੋਇਆ ਹੈ।