PM Sanna Marin: ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਦੇ ਡਾਂਸ ਵੀਡੀਓ 'ਤੇ ਹੋਏ ਵਿਵਾਦ ਤੋਂ ਬਾਅਦ ਹੁਣ ਦੁਨੀਆ ਭਰ ਦੀਆਂ ਔਰਤਾਂ ਉਨ੍ਹਾਂ ਦੇ ਸਮਰਥਨ 'ਚ ਸਾਹਮਣੇ ਆਈਆਂ ਹਨ। ਔਰਤਾਂ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਨਾਲ ਇਕਜੁੱਟਤਾ ਦਿਖਾਉਂਦੇ ਹੋਏ 'ਸੋਲਿਡੈਰਿਟੀ ਵਿਦ ਸਨਾ' ਹੈਸ਼ਟੈਗ ਨਾਲ ਆਪਣੇ ਡਾਂਸ ਵੀਡੀਓ ਸ਼ੇਅਰ ਕੀਤੇ ਹਨ। ਪ੍ਰਧਾਨ ਮੰਤਰੀ ਸਨਾ ਮਾਰਿਨ ਦੇ ਡਾਂਸ ਵੀਡੀਓ ਦੇ ਬਾਰੇ 'ਚ ਕਥਿਤ ਤੌਰ 'ਤੇ ਕਿਹਾ ਗਿਆ ਸੀ ਕਿ ਉਹ ਨਸ਼ੇ ਦੀ ਹਾਲਤ 'ਚ ਆਪਣੇ ਦੋਸਤਾਂ ਨਾਲ ਡਾਂਸ ਕਰ ਰਹੀ ਸੀ।
ਇਨ੍ਹਾਂ ਦੋਸ਼ਾਂ ਤੋਂ ਬਾਅਦ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਆਪਣਾ ਡਰੱਗ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਕੁਝ ਸਿਆਸੀ ਵਿਰੋਧੀਆਂ ਨੇ ਉਸ ਡਾਂਸ ਵੀਡੀਓ ਦੇ ਸਬੰਧ ਵਿੱਚ ਸਨਾ ਮਾਰਿਨ ਦੇ ਵਿਵਹਾਰ ਨੂੰ ਪ੍ਰਧਾਨ ਮੰਤਰੀ ਲਈ ਅਣਉਚਿਤ ਕਿਹਾ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਈ ਔਰਤਾਂ ਨੇ ਹੈਸ਼ਟੈਗ ਸੋਲੀਡੈਰਿਟੀ ਵਿਦ ਸਨਾ ਦੇ ਨਾਲ ਆਪਣੇ ਡਾਂਸ ਦੇ ਵੀਡੀਓ ਪੋਸਟ ਕੀਤੇ ਹਨ। ਸੋਸ਼ਲ ਮੀਡੀਆ 'ਤੇ ਔਰਤਾਂ ਨੇ ਸਨਾ ਮਾਰਿਨ ਦੇ ਵਿਰੋਧੀਆਂ ਦੀਆਂ ਦਲੀਲਾਂ ਨਾਲ ਅਸਹਿਮਤ ਹੋ ਕੇ ਮਾਰਿਨ ਦਾ ਸਮਰਥਨ ਕੀਤਾ।
ਵੀਡੀਓ 'ਚ ਔਰਤਾਂ ਆਪਣੇ ਘਰਾਂ ਜਾਂ ਜਨਤਕ ਥਾਵਾਂ 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਆਪਣੇ ਡਾਂਸ ਵੀਡੀਓ ਨੂੰ ਪੋਸਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਸਾਨੂੰ ਸਾਰਿਆਂ ਨੂੰ ਥੋੜ੍ਹਾ ਹੋਰ ਡਾਂਸ ਕਰਨਾ ਚਾਹੀਦਾ ਹੈ। ਮੈਂ ਸਨਾ ਮਾਰਿਨ ਦੇ ਨਾਲ ਖੜ੍ਹੀ ਹਾਂ।" ਫਿਨਲੈਂਡ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਸਮਰਥਨ ਦੇਣ ਵਾਲੀਆਂ ਔਰਤਾਂ 'ਚ ਵੱਖ-ਵੱਖ ਦੇਸ਼ਾਂ ਦੀਆਂ ਕਈ ਮਹਿਲਾ ਨੇਤਾਵਾਂ ਵੀ ਸ਼ਾਮਲ ਹਨ।