Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

National

ਜੰਮੂ-ਕਸ਼ਮੀਰ 'ਚ ਲਸ਼ਕਰ ਦਾ ਹਾਈਬ੍ਰਿਡ ਅੱਤਵਾਦੀ ਤੇ ਇਕ OGW ਗ੍ਰਿਫਤਾਰ, ਹਥਿਆਰ ਤੇ ਗੋਲਾ ਬਾਰੂਦ ਬਰਾਮਦ

Lashkar's hybrid terrorist

August 24, 2022 07:25 AM

Jammu Kashmir : ਜੰਮੂ-ਕਸ਼ਮੀਰ 'ਚ ਇਨ੍ਹੀਂ ਦਿਨੀਂ ਅੱਤਵਾਦੀ ਘੁਸਪੈਠ ਅਤੇ ਸਰਹੱਦ 'ਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਕਸ਼ਮੀਰ 'ਚ ਜਿੱਥੇ ਨੌਸ਼ਹਿਰਾ ਸੈਕਟਰ 'ਚ ਫੌਜ ਨੇ ਘੁਸਪੈਠ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਮੰਗਲਵਾਰ ਨੂੰ ਸੋਪੋਰ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਜੰਮੂ-ਕਸ਼ਮੀਰ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਸੋਪੋਰ ਪੁਲਿਸ ਨੇ ਸੁਰੱਖਿਆ ਬਲਾਂ ਦੁਆਰਾ ਚਲਾਏ ਗਏ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਮੰਗਲਵਾਰ ਨੂੰ ਇੱਕ ਹਾਈਬ੍ਰਿਡ ਲਸ਼ਕਰ ਦੇ ਅੱਤਵਾਦੀ ਅਤੇ ਇੱਕ ਓਜੀਡਬਲਯੂ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਇਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਰਿਪੋਰਟ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਹਾਈਬ੍ਰਿਡ ਅੱਤਵਾਦੀ ਅਤੇ ਓਜੀਡਬਲਿਊ ਤੋਂ ਪੁੱਛਗਿੱਛ ਕਰਕੇ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਘਾਟੀ ਵਿਚ ਉਨ੍ਹਾਂ ਦੇ ਅਪਰੇਸ਼ਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਕਿਸੇ ਵੀ ਵੱਡੀ ਅੱਤਵਾਦੀ ਘਟਨਾ ਨੂੰ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਦੇ ਨੌਸ਼ਹਿਰਾ ਸੈਕਟਰ ਵਿੱਚ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪਾਕਿਸਤਾਨ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਜਾਣਕਾਰੀ ਮੁਤਾਬਕ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਨੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਤਾਇਨਾਤ ਭਾਰਤੀ ਜਵਾਨਾਂ ਨੇ ਇਸ ਘੁਸਪੈਠ ਨੂੰ ਨਾਕਾਮ ਕਰ ਦਿੱਤਾ।

Have something to say? Post your comment