Wednesday, April 02, 2025

National

ਕੋਰੋਨਾ ਤੇ ਮੌਂਕੀਪਾਕਸ ਤੋਂ ਬਾਅਦ ਹੁਣ ਟੋਮਾਟੋ ਫੀਵਰ ਦਾ ਵਧਾਇਆ ਕਹਿਰ, ਦੇਸ਼ 'ਚ ਆਏ 82 ਮਾਮਲੇ

Tomato fever

August 22, 2022 09:12 AM
Tomato Fever: ਦੇਸ਼ 'ਚ ਕੋੋਰੋਨਾ ਵਾਇਰਸ ਅਤੇ ਮੌਂਕੀਪਾਕਸ ਤੋਂ ਬਾਅਦ ਇੱਕ ਹੋਰ ਨਵੀਂ ਬਿਮਾਰੀ ਟੋਮਾਟੋ ਫੀਵਰ ਨੇ ਵੀ ਸਿਹਤ ਮਾਹਿਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਕਿਉਂਕਿ ਭਾਰਤ ਵਿੱਚ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ 82 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਭਾਰਤ ਦੇ ਕੇਰਲਾ ਰਾਜ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪਾਇਆ ਜਾਂਦਾ ਹੈ। 

ਲੈਂਸੇਟ ਰੈਸਪੀਰੇਟਰੀ ਜਰਨਲ ਮੁਤਾਬਕ ਟੋਮਾਟੋ ਫੀਵਰ  ਦਾ ਪਹਿਲਾ ਮਾਮਲਾ 6 ਮਈ ਨੂੰ ਕੇਰਲ ਦੇ ਕੋਲਮ ਵਿੱਚ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਵਿਅਕਤੀ ਅਤੇ ਐਚਐਫਐਮਡੀ ਜਾਂ ਟੋਮਾਟੋ ਫੀਵਰ ਤੋਂ ਪੀੜਤ ਵਿਅਕਤੀ ਵਿੱਚ ਇੱਕੋ ਜਿਹੇ ਲੱਛਣ ਹੁੰਦੇ ਹਨ ਪਰ ਵਾਇਰਸ ਵੱਖਰਾ ਹੁੰਦਾ ਹੈ।

ਹੈਂਡ ਫੁੱਟ ਮਾਊਥ ਡਿਜ਼ੀਜ਼  ਜਿਸ ਨੂੰ ਟੋਮਾਟੋ ਫੀਵਰ ਵੀ ਕਿਹਾ ਜਾਂਦਾ ਹੈ। ਇਹਨਾਂ ਲੱਛਣਾਂ ਵਿੱਚ ਸ਼ੁਰੂ ਵਿੱਚ ਬੁਖਾਰ, ਥਕਾਵਟ ਅਤੇ ਸਰੀਰ ਵਿੱਚ ਦਰਦ ਸ਼ਾਮਲ ਹਨ। ਕੁਝ ਮਰੀਜ਼ਾਂ ਦੀ ਚਮੜੀ 'ਤੇ ਧੱਫੜ ਵੀ ਦਿਖਾਈ ਦੇ ਰਹੇ ਹਨ। ਹਾਲਾਂਕਿ, ਟੋਮਾਟੋ ਫੀਵਰ ਦਾ ਕਾਰਨ ਬਣਨ ਵਾਲਾ ਵਾਇਰਸ SARS-CoV-2 ਨਾਲ ਸਬੰਧਤ ਨਹੀਂ ਹੈ।

ਲੈਂਸੇਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੋਮਾਟੋ ਫੀਵਰ ਵਾਲੇ ਬੱਚਿਆਂ ਵਿੱਚ ਪ੍ਰਾਇਮਰੀ ਲੱਛਣ ਚਿਕਨਗੁਨੀਆ ਦੇ ਸਮਾਨ ਹਨ, ਜਿਸ ਵਿੱਚ ਤੇਜ਼ ਬੁਖਾਰ, ਧੱਫੜ ਅਤੇ ਜੋੜਾਂ ਵਿੱਚ ਗੰਭੀਰ ਦਰਦ ਸ਼ਾਮਲ ਹਨ। ਟੋਮਾਟੋ ਫੀਵਰ ਦਾ ਨਾਂ ਸਾਰੇ ਸਰੀਰ 'ਤੇ ਲਾਲ ਅਤੇ ਦਰਦਨਾਕ ਛਾਲਿਆਂ ਦੇ ਫਟਣ 'ਤੇ ਰੱਖਿਆ ਗਿਆ ਹੈ। ਜੋ ਹੌਲੀ-ਹੌਲੀ ਟਮਾਟਰ ਵਰਗਾ ਹੋ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਧੱਫੜ ਜਾਂ ਛਾਲੇ ਨੌਜਵਾਨਾਂ ਵਿੱਚ ਮੌਂਕੀਪੌਕਸ ਵਾਇਰਸ ਦੇ ਸਮਾਨ ਹਨ।

 

Have something to say? Post your comment