ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਸਨਿਚਰਵਾਰ ਨੂੰ ਆਰਜ਼ੀ ਤੌਰ 'ਤੇ Lock ਹੋ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੌਂ ਸਾਲ ਦੀ ਦਲਿਤ ਬੱਚੀ ਜੋ ਬਲਾਤਕਾਰ ਪੀੜਤ ਹੈ, ਉਸ ਦੇ ਪਰਿਵਾਰ ਨਾਲ ਤਸਵੀਰ ਟਵਿੱਟਰ 'ਤੇ ਪਾਈ ਸੀ ਜਿਸ ਨੂੰ ਟਵਿੱਟਰ ਨੇ ਹਟਾ ਦਿੱਤਾ ਸੀ। ਖ਼ਬਰ ਮੁਤਾਬਕ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਲੌਕ ਹੋਣ ਦਾ ਮਸਲਾ ਉਦੋਂ ਸਾਹਮਣੇ ਆਇਆ ਜਦੋਂ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਟਵਿੱਟਰ ਨੂੰ ਇੱਕ ਨੋਟਿਸ ਜਾਰੀ ਕੀਤਾ। ਨੋਟਿਸ ਮੁਤਾਬਕ ਕਮਿਸ਼ਨ ਨੇ ਟਵਿੱਟਰ ਨੂੰ ਅਜਿਹੇ ਟਵੀਟ ਹਟਾਉਣ ਨੂੰ ਕਿਹਾ ਸੀ, ਜਿਸ 'ਚ ਬਲਾਤਕਾਰ ਪੀੜਤ ਦੀ ਪਛਾਣ ਹੁੰਦੀ ਹੋਵੇ। ਇਸ ਮਾਮਲੇ 'ਤੇ ਰਾਹੁਲ ਗਾਂਧੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੂਜੇ ਪਾਸੇ ਕਾਂਗਰਸ ਨੇ ਭਾਜਪਾ ਉੱਤੇ ਟਵਿੱਟਰ ਨੂੰ ਡਰਾਉਣ ਦੇ ਇਲਜ਼ਾਮ ਲਗਾਏ ਹਨ।