ਮੁੰਬਈ : ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੈਕਲੀਨ ਨੂੰ ਸੁਕੇਸ਼ ਚੰਦਰਸ਼ੇਖਰ ਮਾਮਲੇ ਵਿੱਚ ਵੀ ਮੁਲਜ਼ਮ ਬਣਾਇਆ ਹੈ। ਈਡੀ ਦਾ ਇਲਜ਼ਾਮ ਹੈ ਕਿ ਜੈਕਲੀਨ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਲਾਭਪਾਤਰੀ ਹੈ। ਸੂਤਰਾਂ ਮੁਤਾਬਕ ਅਭਿਨੇਤਰੀ ਨੂੰ ਪਤਾ ਸੀ ਕਿ ਸੁਕੇਸ਼ ਚੰਦਰਸ਼ੇਖਰ ਅਪਰਾਧੀ ਸੀ ਤੇ ਜਬਰਨ ਵਸੂਲੀ ਕਰਨ ਵਾਲਾ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਅੱਜ ਫਿਰੌਤੀ ਦੇ ਇੱਕ ਮਾਮਲੇ ਵਿੱਚ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਖਿਲਾਫ ਚਾਰਜਸ਼ੀਟ ਦਾਇਰ ਕਰ ਸਕਦਾ ਹੈ। ਡਾਇਰੈਕਟੋਰੇਟ ਨੇ ਅਭਿਨੇਤਰੀ ਨੂੰ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਦੋਸ਼ੀ ਬਣਾਇਆ ਹੈ।
ਇਸ ਮਾਮਲੇ 'ਚ ਈਡੀ ਅੱਜ ਦਿੱਲੀ ਦੀ ਅਦਾਲਤ 'ਚ ਜੈਕਲੀਨ ਖਿਲਾਫ ਅਹਿਮ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਇਹ ਚਾਰਜਸ਼ੀਟ (PMLA) ਤਹਿਤ ਦਾਇਰ ਕੀਤੀ ਜਾਵੇਗੀ। ਇਹ ਸਪਲੀਮੈਂਟਰੀ ਚਾਰਜਸ਼ੀਟ ਦੇਸ਼ ਦੇ ਸਭ ਤੋਂ ਵੱਡੇ ਸੁਕੇਸ਼ ਚੰਦ ਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੀ ਵਸੂਲੀ ਕੇਸ ਵਿੱਚ ਕੀਤੀ ਜਾਵੇਗੀ। ਸੁਕੇਸ਼ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਹੈ।
ਜ਼ਿਕਰਯੋਗ ਹੈ ਕਿ ਈਡੀ ਨੇ ਜੈਕਲੀਨ ਦੀ 7 ਕਰੋੜ 12 ਲੱਖ ਰੁਪਏ ਦੀ ਐਫਡੀ ਅਟੈਚ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਇਹ ਵੀ ਦੋਸ਼ ਹੈ ਕਿ ਚੰਦਰਸ਼ੇਖਰ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦਾ ਸਾਮਾਨ ਗਿਫਟ ਕੀਤਾ ਸੀ। ਇਸ ਨਕਦੀ 'ਚ 7 ਕਰੋੜ 12 ਲੱਖ ਰੁਪਏ ਦੀ FD ਜੈਕਲੀਨ ਨੇ ਕਰਵਾਈ ਸੀ।
ਜੈਕਲੀਨ ਦੀਆਂ ਸੁਕੇਸ਼ ਨਾਲ ਤਸਵੀਰਾਂ ਖੂਬ ਵਾਇਰਲ ਹੋਈਆਂ ਸੀ ਪਰ ਪੁੱਛਗਿੱਛ 'ਚ ਜੈਕਲੀਨ ਨੇ ਕਿਹਾ ਸੀ ਕਿ ਉਸ ਦਾ ਸੁਕੇਸ਼ ਨਾਲ ਰਿਸ਼ਤਾ ਸਿਰਫ ਇੱਕ ਫ਼ੈਨ ਤਕ ਸੀਮਤ ਸੀ ਪਰ ਦੋਵਾਂ ਦੀਆਂ ਤਸਵੀਰਾਂ ਕੁਝ ਹੋਰ ਹੀ ਕਹਾਣੀ ਬਿਆਨ ਕਰਦੀਆਂ ਸੀ। ਉਸ ਤੋਂ ਬਾਅਦ ਲਗਾਤਾਰ ਕੀਤੀ ਗਈ ਪੁੱਛਗਿੱਛ ਵਿੱਚ ਜੈਕਲੀਨ ਨੇ ਆਪਣੇ 'ਤੇ ਲੱਗੇ ਇਲਜ਼ਾਮ ਵੀ ਕਬੂਲੇ ਤੇ ਸੁਕੇਸ਼ ਨਾਲ ਰਿਸ਼ਤੇ ਬਾਰੇ ਵੀ ਖੁੱਲ੍ਹ ਕੇ ED ਨੂੰ ਜਵਾਬ ਦਿੱਤੇ।