ਅਫ਼ਗਾਨਿਸਤਾਨ : ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਦੂਜੀ ਸੂਬਾਈ ਰਾਜਧਾਨੀ ਉੱਤੇ ਵੀ ਕਬਜ਼ਾ ਕਰ ਲਿਆ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦੱਖਣੀ-ਪੱਛਮੀ ਵਿੱਤੀ ਕੇਂਦਰ ਜ਼ਾਰੰਜ ਉੱਤੇ ਕਬਜ਼ਾ ਕੀਤਾ ਸੀ। ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਤਾਲਿਬਾਨ ਦੇ ਲੜਾਕੂਆਂ ਨੇ ਭਾਰੀ ਹਥਿਆਰਾਂ ਦੇ ਨਾਲ ਅਫ਼ਗਾਨਿਸਤਾਨ ਦੇ ਸ਼ਿਬਰਘਾਨ ਇਲਾਕੇ ਜਿਸ ਨੂੰ ਉੱਤਰੀ ਜਾਜ਼ੇਨ ਸੂਬੇ ਦੀ ਰਾਜਧਾਨੀ ਕਿਹਾ ਜਾਂਦਾ ਹੈ, ਉਸ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ। ਸਥਾਨਕ ਸੂਬਾਈ ਕਾਊਂਸਲ ਦੇ ਮੁਖੀ ਬਾਬਰ ਇਸ਼ੀ ਨੇ ਕਿਹਾ, ''ਦੱਸ ਦਿਨਾਂ ਤੋਂ ਉੱਤੇ ਹੋ ਗਏ ਹਨ ਕਿ ਸ਼ਿਬਰਘਾਨ ਤਾਲਿਬਾਨ ਹਮਲੇ ਦੇ ਹੇਠਾਂ ਹੈ ਪਰ ਉਨ੍ਹਾਂ ਦਾ ਵੱਡਾ ਹਮਲਾ ਸਵੇਰੇ 4 ਵਜੇ ਸ਼ੁਰੂ ਹੋਇਆ ਅਤੇ ਪੂਰਾ ਸ਼ਹਿਰ ਦੁਪਹਿਰ ਇੱਕ ਵਜੇ ਘੇਰੇ ਵਿੱਚ ਆ ਗਿਆ।'' ਉਨ੍ਹਾਂ ਕਿਹਾ, ''ਸਥਾਨਕ ਸੁਰੱਖਿਆ ਬਲਾਂ ਦੇ ਨਾਲ-ਨਾਲ ਲੋਕਾਂ ਨੇ ਦੁਪਹਿਰਪ ਵੇਲੇ ਵਿਰੋਧ ਜਤਾਇਆ, ਝਗੜੇ ਹੋਏ। ਹੁਣ ਬੱਸ ਏਅਰਪੋਰਟ ਹੀ ਸਰਕਾਰ ਦੇ ਕੰਟਰੋਲ ਹੇਠਾਂ ਹੈ।''