Thursday, April 03, 2025

National

ਜੰਮੂ 'ਚ ਇਕ ਘਰ 'ਚੋਂ 6 ਲੋਕਾਂ ਦੀਆਂ ਮਿਲੀਆਂ ਲਾਸ਼ਾਂ

Jammu Kashmir Dead bodies

August 17, 2022 09:45 AM

Jammu kashmir : ਤਵੀ ਵਿਹਾਰ ਸਿੱਧ ਵਿੱਚ ਅੱਜ ਸਵੇਰੇ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕੋ ਘਰ ਵਿੱਚੋਂ ਤਿੰਨ ਔਰਤਾਂ ਸਮੇਤ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇੱਕੋ ਘਰ 'ਚ ਰਹਿਣ ਵਾਲੇ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਸਾਰੇ ਮੈਂਬਰਾਂ 'ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵਿਭਾਗ ਨੇ ਇਸ ਸਬੰਧੀ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਹੈ। ਸਾਰੀਆਂ ਲਾਸ਼ਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਇਸ ਸਬੰਧੀ ਬਿਆਨ ਦੇ ਸਕਣਗੇ।

ਇਸ ਦੇ ਨਾਲ ਹੀ ਪੁਲਿਸ ਦੀ ਐਫਐਸਐਲ ਟੀਮ ਨੇ ਮੌਕੇ ਤੋਂ ਸੈਂਪਲ ਵੀ ਲਏ ਹਨ। ਮੁੱਢਲੀ ਜਾਂਚ ਵਿੱਚ ਇਹ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਮਰਨ ਵਾਲਿਆਂ ਵਿਚ ਸਕੀਨਾ ਬੇਗਮ ਪਤਨੀ ਮਰਹੂਮ ਗੁਲਾਮ ਹਸਨ, ਉਸ ਦਾ ਬੇਟਾ ਜ਼ਫਰ ਸਲੀਮ ਅਤੇ ਦੋ ਬੇਟੀਆਂ ਰੁਬੀਨਾ ਬਾਨੋ, ਨਸੀਮਾ ਅਖਤਰ ਤੋਂ ਇਲਾਵਾ ਨੂਰ-ਉਲ-ਹਬੀਬ ਪੁੱਤਰ ਹਬੀਬ ਉੱਲਾ, ਸੱਜਾਦ ਅਹਿਮਦ ਪੁੱਤਰ ਫਾਰੂਕ ਅਹਿਮਦ ਮਾਗਰੇ ਸ਼ਾਮਲ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਘਰ ਨੂਰ-ਉਲ-ਹਬੀਬ ਦਾ ਹੈ ਜਦਕਿ ਸਕੀਨਾ ਅਤੇ ਉਸ ਦਾ ਪਰਿਵਾਰ ਘਰ ਦੀ ਦੇਖ-ਭਾਲ ਕਰਦੇ ਸਨ। ਇਹ ਪਰਿਵਾਰ ਡੋਡਾ ਦਾ ਵਸਨੀਕ ਹੈ ਜਦਕਿ ਨੂਰ ਉਲ ਹਬੀਬ ਸ੍ਰੀਨਗਰ ਦਾ ਵਸਨੀਕ ਸੀ।

Have something to say? Post your comment