Tuesday, January 21, 2025

National

19 ਸਾਲਾ ਲੜਕੀ 67 ਸਾਲਾ ਵਿਅਕਤੀ ਨਾਲ ਵਿਆਹ ਕਰਵਾ ਕੇ ਪੁੱਜੀ ਹਾਈ ਕੋਰਟ

August 06, 2021 08:41 AM

ਪਲਵਲ: ਹਰਿਆਣਾ ਵਿਚ ਇੱਕ 19 ਸਾਲਾ ਲੜਕੀ ਨੂੰ 67 ਸਾਲਾ ਵਿਅਕਤੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਦੋਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚੇ ਅਤੇ ਖੁਦ ਨੂੰ ਪਤੀ-ਪਤਨੀ ਦੱਸ ਕੇ ਆਪਣੇ ਪਰਿਵਾਰਾਂ ਤੋਂ ਜਾਨ ਦਾ ਖ਼ਤਰਾ ਦੱਸ ਕੇ ਸੁਰੱਖਿਆ ਮੰਗੀ ਹੈ । ਹੈਰਾਨੀ ਦੀ ਗੱਲ ਹੈ ਕਿ 67 ਸਾਲਾ ਸਖ਼ਸ਼ ਦੇ ਸੱਤ ਬੱਚੇ ਹਨ ਅਤੇ ਸਾਰੇ ਵਿਆਹੇ ਹੋਏ ਹਨ, ਜਦਕਿ ਲੜਕੀ ਵੀ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ। ਅਦਾਲਤ ਨੇ ਬਜ਼ੁਰਗ ਦੀਆਂ ਗੱਲਾਂ ਸੁਣਨ ਤੋਂ ਬਾਅਦ ਹੈਰਾਨੀ ਵੀ ਪ੍ਰਗਟ ਕੀਤੀ ਅਤੇ ਹਰਿਆਣਾ ਪੁਲਿਸ ਨੂੰ ਦੋਵਾਂ ਦੀ ਸੁਰੱਖਿਆ ਦੇ ਆਦੇਸ਼ ਦਿੱਤੇ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਦੋਵਾਂ ਨੇ ਕਿਸ ਹਾਲਾਤ ਵਿੱਚ ਵਿਆਹ ਕੀਤਾ ਸੀ। ਪੁਲਿਸ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਪਿੰਡ ਵਿੱਚ ਜ਼ਮੀਨੀ ਵਿਵਾਦ ਸੀ ਅਤੇ ਵਿਆਹ ਕਰਨ ਵਾਲਾ ਬਜ਼ੁਰਗ ਵਿਅਕਤੀ ਇੰਨਾ ਦੀ ਮਦਦ ਕਰਨ ਜਾਂਦਾ ਸੀ। ਇਸ ਦੌਰਾਨ ਇਨ੍ਹਾਂ ਦੋਵਾਂ ਵਿਚਕਾਰ ਸੰਪਰਕ ਹੋਇਆ। ਦਰਅਸਲ ਹਥੀਨ ਦੇ ਹੰਚਪੁਰੀ ਪਿੰਡ ਦੇ 67 ਸਾਲਾ ਵਿਅਕਤੀ ਨੇ ਨੂਹ ਜ਼ਿਲ੍ਹੇ ਦੇ ਇੱਕ ਪਿੰਡ ਦੀ 19 ਸਾਲਾ ਲੜਕੀ ਨਾਲ ਵਿਆਹ ਕੀਤਾ ਸੀ।

Have something to say? Post your comment