ਟੋਕਿਓ : ਓਲੰਪਿਕ 2020 'ਚ ਆਖਿਰ ਭਾਰਤ ਦੀ ਝੋਲੀ ਸੋਨ ਤਗਮਾ ਪਿਆ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਨੀਰਜ ਨੇ ਓਲੰਪਿਕ 'ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਤੱਕ ਭਾਰਤ ਇਸ ਓਲੰਪਿਕ ਵਿੱਚ 6 ਮੈਡਲ ਜਿੱਤ ਚੁੱਕਾ ਹੈ। ਫਾਈਨਲ ਵਿੱਚ ਸ਼ਾਮਿਲ ਸਾਰੇ 12 ਅਥਲੀਟਾਂ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਭਾਰਤ ਦੇ ਨੀਰਜ ਚੋਪੜਾ ਚੋਟੀ ‘ਤੇ ਰਹੇ ਹਨ। ਉਸ ਦਾ ਥ੍ਰੋ 87.03 ਮੀਟਰ ਸੀ। ਨੀਰਜ ਨੇ ਜੂਲੀਅਨ ਵੇਬਰ ਅਤੇ ਜਰਮਨੀ ਦੇ ਜੋਹਾਨਸ ਵੈਟਰ ਵਰਗੇ ਦਿੱਗਜਾਂ ਨੂੰ ਪਛਾੜ ਦਿੱਤਾ ਹੈ। ਜੂਲੀਅਨ ਵੇਬਰ ਨੇ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ ਨੂੰ 85.30 ਮੀਟਰ ਦੂਰ ਸੁੱਟਿਆ, ਜਦੋਂ ਕਿ ਜੋਹਾਨਸ ਵੇਟਰ ਦਾ ਥ੍ਰੋਅ 82.52 ਮੀਟਰ ਸੀ।