Wednesday, April 02, 2025

National

ਪਤਨੀ ਵੱਲੋਂ ਲਗਾਏ ਦੋਸ਼ਾਂ 'ਤੇ ਹਨੀ ਸਿੰਘ ਨੇ ਰੱਖਿਆ ਆਪਣਾ ਪੱਖ

August 07, 2021 03:55 PM

ਨਵੀਂ ਦਿੱਲੀ : ਸਿੰਗਰ ਅਤੇ ਰੈਪਰ ਯੋ ਯੋ ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਅਪਣੀ ਪਤਨੀ ਸ਼ਾਲਿਨੀ ਤਲਵਾੜ ਦੇ ਨਾਲ ਅਣਬਣ ਦੇ ਚਲਦਿਆਂ ਖ਼ਬਰਾਂ ਵਿਚ ਛਾਏ ਹੋਏ ਹਨ। ਪਤਨੀ ਸ਼ਾਲਿਨੀ ਨੇ ਹਨੀ ਸਿੰਘ ਅਤੇ ਉਨ੍ਹਾਂ ਦੇ ਪਰਵਾਰ ’ਤੇ ਕਈ ਗੰਭੀਰ ਦੋਸ਼ ਲਾਏ। ਅਜਿਹੇ ਵਿਚ ਹੁਣ ਪਹਿਲੀ ਵਾਰ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ ’ਤੇ ਅਪਣੀ ਚੁੱਪੀ ਤੋੜਦੇ ਹੋਏ ਅਪਣਾ ਬਿਆਨ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਅਪਣੀ ਪੋਸਟ ਵਿਚ ਹਨੀ ਸਿੰਘ ਨੇ ਲਿਖਿਆ, ਮੇਰੀ ਪਤਨੀ ਸ਼ਾਲਿਨੀ ਤਲਵਾੜ ਵਲੋਂ ਮੇਰੇ ’ਤੇ ਅਤੇ ਮੇਰੇ ਪਰਵਾਰ ’ਤੇ ਲਾਏ ਗਏ ਝੂਠੇ ਅਤੇ ਦੋਸ਼ਾਂ ਤੋਂ ਮੈਂ ਬਹੁਤ ਦੁਖੀ ਹਾਂ। ਦੋਸ਼ ਗੰਭੀਰ ਤੌਰ ’ਤੇ ਨਿੰਦਣਯੋਗ ਹਨ। ਹਨੀ ਸਿੰਘ ਨੇ ਅਪਣੇ ਬਿਆਨ ਵਿਚ ਅੱਗੇ ਲਿਖਿਆ, ਹਾਲਾਂਕਿ ਇਸ ਵਾਰ ਮੈਨੂੰ ਇਸ ਮਾਮਲੇ ’ਤੇ ਚੁੱਪ ਰਹਿਣਾ ਠੀਕ ਨਹੀਂ ਲੱਗਾ ਕਿਉਂਕਿ ਕੁਝ ਦੋਸ਼ ਮੇਰੇ ਪਰਵਾਰ , ਮੇਰੇ ਬੁੱਢੇ ਮਾਪਿਆਂ ਅਤੇ ਛੋਟੀ ਭੈਣ ’ਤੇ ਲਾਏ ਗਏ ਹਨ। ਜੋ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਰਹੇ। ਮੈਂ ਇਸ ਇੰਡਸਟਰੀ ਨਾਲ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੁੜਿਆ ਹਾਂ। ਦੇਸ਼ ਭਰ ਦੇ ਕਲਾਕਾਰਾਂ ਅਤੇ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ ਹੈ। ਮੇਰੀ ਪਤਨੀ ਦੇ ਨਾਲ ਮੇਰੇ ਰਿਸ਼ਤੇ ਨਾਲ ਹਰ ਕੋਈ ਵਾਕਫ ਹੈ ਜੋ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਅਮਲੇ ਦਾ ਅਟੁੱਟ ਹਿੱਸਾ ਰਹੀ ਅਤੇ ਹਮੇਸ਼ਾ ਮੇਰੇ ਨਾਲ ਸ਼ੂਟਿੰਗ, ਈਵੈਂਟਸ ਅਤੇ ਮੀਟਿੰਗਾਂ ਵਿਚ ਜਾਂਦੀ ਰਹੀ ਹੈ।
ਇਸ ਤੋਂ ਬਾਅਦ ਹਨੀ ਸਿੰਘ ਲਿਖਦੇ ਹਨ ਕਿ ਮੈਂ ਸਾਰੇ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਾ ਹਾਂ ਲੇਕਿਨ ਅੱਗੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮਾਮਲਾ ਕੋਰਟ ਵਿਚ ਵਿਚਾਰਧੀਨ ਹੈ। ਮੈਨੂੰ ਇਸ ਦੇਸ਼ ਦੀ ਨਿਆ ਵਿਵਸਥਾ ’ਤੇ ਪੂਰਾ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਸੱਚਾਈ ਜਲਦ ਸਾਹਮਣੇ ਆ ਜਾਵੇਗੀ। ਮੈਂ ਅਪਣੇ ਫੈਂਸ ਅਤੇ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਵਾਰ ਦੇ ਬਾਰੇ ਵਿਚ ਕੋਈ ਨਤੀਜਾ ਨਾ ਕੱਢਣ ਜਦ ਤੱਕ ਕਿ ਮਾਣਯੋਗ ਅਦਾਲਤ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਨਾ ਸੁਣਾਵੇ।

Have something to say? Post your comment